Monday, December 1, 2014

HW 17 - Amaraj

ਇੱਕ ਦਿੰਨ ਦੋ ਦਰਖਤ ਕੱਟ ਵਾਲੇ ਬੰਦੇ ਜੰਗਲ ਵਿੱਚ ਸਨ | ਇੱਕ ਵੱਡੀ  ਵਾਲੀ  ਲੱਕੜ ਓਸ ਨੇ ਕੱਟ ਕਰ ਰਿਹੇ ਸਨ |  ਕਈ ਬਾਂਦਰ ਨੇੜੇ ਵਾਲੇ ਦਰਖਤ ਤੇ ਬੇਠ ਅਤੇ ਦੇਖ ਰਿਹੇ ਸਨ | ਫਿਰ ਬੰਦੇ ਆਪਣੇ ਘਰ ਗਿਆ ਖਾਣਾ ਖਾਣ ਲਈ | ਜਦੋ ਆਦਮੀ ਜੰਗਲ ਨਹੀਂ ਸਨ ਬਾਂਦਰ ਦਰਖਤ ਤੋਂ ਧਰਤ ਆਈਏ ਸਨ | ਇੱਕ ਛੋਟੀ ਲੱਕੜ ਨੇ ਵੱਡੀ ਲੱਕੜ ਨੂ ਵਿੱਚ ਸਨ | ਉਹ ਛੋਟੀ ਲੱਕੜ ਨੇ ਵੱਡੀ ਲੱਕੜ ਨੂ ਤੜ ਕੀਤਾ | ਇੱਕ ਬਾਂਦਰ ਛੋਟੀ ਲੱਕੜ ਉਤਾਿਰਆ ਕੋਸ਼ਿਸ਼ ਕੀਤਾ |  ਉਹ ਬਾਂਦਰ ਬਹੁਤ ਜੋਰਦੀ ਖਿਚ ਰਿਹਾ ਸੀ ਪਰ ਉਹ ਛੋਟੀ ਲੱਕੜ ਨਹੀਂ ਚੱਲ ਰਿਹੀ ਸੀ | ਇੱਕ ਹੋਰ ਬਾਂਦਰ ਖਿਚ ਦੇ  ਕੋਸ਼ਿਸ਼ ਕੀਤਾ | ਇਹ ਬਾਂਦਰ ਬਹੁਤ ਤਗੜਾ ਸੀ | ਉਹ ਤਗੜਾ ਵਾਲਾ ਬਾਂਦਰ ਛੋਟੀ ਲੱਕੜ ਉਤਾਰ ਕੀਤਾ | ਪਰ ਜਦੋ ਉਹ ਲੱਕੜ ਉਤਾਰ ਕੀਤਾ, ਉਸਨੇ ਪੂਛ ਵੱਡੀ ਲੱਕੜ ਪਕੜ ਵਿੱਚ ਸੀ | ਉਹ ਬਾਂਦਰ ਨਹੀਂ ਪਤਾ ਕੀ ਹੋਈ | ਬਾਂਦਰ ਦੀ ਪਰਿਵਾਰ ਫਿਕਰਮੰਦ ਸਨ ਕਿਉਕਿ ਉਹ ਦੋ ਬੰਦੇ ਵਾਪਸ ਆਇ  ਰਿਹਾ ਸਨ | ਉਹ ਤਗੜਾ ਵਾਲਾ ਬਾਂਦਰ ਬਹੁਤ ਕੋਸ਼ਿਸ਼ ਕੀਤਾ ਪਰ ਨਹੀਂ ਚੱਲ ਰਿਹਾ ਸੀ | ਜਦੋ ਬੰਦੇ ਆਇਆ ਉਸਨੂ ਦੇਖਿਆ ਇੱਕ ਬਾਂਦਰ ਲੱਕੜ ਵਿੱਚ ਸੀ | ਉਹ ਆਦਮੀ ਛੁਰੀ ਦੀ ਨਾਲ ਬਾਂਦਰ ਦੀ ਪੂਛ ਕੱਟ ਕੀਤਾ | ਬਾਂਦਰ ਬਹੁਤ ਗੁਸਾ ਸੀ ਤੇ ਦਰਖਤ ਵਾਪਸ ਗਿਆ |  

Monday, November 24, 2014

Homework #17

ਜੰਗਲ ਵਿਚ ਬੋਹਤ ਸਾਰੇ ਜਾਨਵਾਰ ਰਹੰਦੇ ਹਨ. ਓਹ ਏਕਾਤੇ ਮਿਲ ਕੇ ਰਹੰਦੇ ਹਨ. ਪਰ ਓਹਨਾ ਵਿਚ ਏਕ ਸ਼ੇਰ ਜਾਨਵਰ ਸਰੇਆ ਨੂ ਦਾਰੋਹ੍ਨ੍ਦਾ ਹੈ, ਜਿਸ ਟੋਹ ਬਾਕੀ ਜਾਨਵਰ ਧਰਦੇ ਹਨ. ਜਦੋ ਸ਼ੇਰ ਨੂ ਭੂਕ ਲਾਗੇ, ਜੇਹਰਾ ਜਾਨਵਰ ਮਿਲ ਕੇ ਖਾ ਜਾਂਦਾ ਹੈ. 1 ਵਿਚ ਸ਼ੇਰ ਨੂ ਦੇਕ ਕੇ ਚਾਰ ਮਜ੍ਜਾ ਤੇ ਬਲਦ ਡਰਦੇ ਡਰਦੇ ਕਹ੍ਢ਼ ਜਾਂਦੇ ਹਨ. 2 ਵਿਚ ਦੇਖੋ ਓਹਨਾ ਵਾਲ ਭਜ ਰਿਹਾ ਹੈ. ਓਹ ਵੀਡਰ ਦੇ ਮਾਰੇ ਭਜ ਰਹੇ ਹਨ. ਪੂਛਾ ਚੂਕ ਕੇ ਪੂਰੇ ਜੋਰ ਨਾਲ ਭਜ ਰਹੇ ਹਨ. 3 ਵਿਚ ਚਾਰੇ ਬਲਦ ਮਜ੍ਜਾ ਆਪਸ ਵਿਚ ਸਿਲਾਹ ਕਰ ਰਹੇ ਹਨ. ਏਸ ਮੂਰਤ ਵਿਚ ਏਕ ਦਰਖਤ ਹਨ. ਵਾਦਾ ਜਾਨਵਰ ਬਾਕੀ ਤਿਨਾ ਨੂ ਖਿਜ ਕੇ ਜਾ ਰਿਹਾ ਹੈ. ਚੋਥਾ ਜਾਨਵਰ ਬੜੀ ਤੇਜੀ ਨਾਲ ਡੋਰ ਰਿਹਾ ਹੈ. ਸ਼ੇਰ ਓਸਦਾ ਪੀਛਾ ਕਰ ਰਿਹਾ ਜੈ. ਸ਼ੇਰ ਓਸ ਜਾਨਵਰ ਤੇ ਸ਼ਾਲ ਮਾਰ ਕੇ ਫਾਰਨ ਦੀ ਖੋਸ਼ਿਸ਼ ਕੀਤੀ। ਸ਼ੇਰ ਤੇ ਜਾਨਵਰ ਦੋਨੋ ਹੀ ਪੂਛਾ ਚੂਕ ਕੇ ਜੋਰ ਲਾ ਰਹੇ ਹਨ. 5 ਵਿਚ ਏਕ ਜਾਨਵਰ ਦੇਖਾਈ ਦੇ ਰਿਹਾ ਜਾ. ਥਲੇ ਸ਼ੇਰ ਸ਼ਾਲ ਮਾਰ ਕੇ ਜਾਨਵਰ ਓਥੇ ਚਾਢ਼ ਗਿਆ ਹੈ. ਏਕ ਲਗਦਾ ਹੈ ਕੇ ਸ਼ੇਰ ਲਾ ਕੇ ਭਜ ਰਿਹਾ ਹੈ. 6 ਵਿਚ ਦੇਖੋ ਸ਼ੇਰ ਚੁਪ ਰਿਹਾ ਹਨ. ਪੂਛਾ ਚੁਕੀਆ ਟੋਹ ਲਗਦਾ ਹੈ ਕੇ ਜਾਨਵਰ ਏਕਾਤੇ ਰਹ ਕੇ ਖੁਸ਼ ਹਨ, ਸ਼ੇਰ ਵੀ ਮਿਲ ਕੇ ਰੇਹਾਨ ਬਾਰੇ ਸੋਚ ਰਿਹਾ ਹੈ.

Je main Punjab Jaava

ਮੈਂ ਇੰਡੀਆ ਜਾਣ ਬਾਰੇ ਸੋਚ ਰਹੀ ਜਾ. ਮੈਂ ਅਮਰੀਕਾ ਵਿਚ ਜਮੀ ਤੇ ਪਾਲੀ ਹਾ।  ਮੇਰੇ ਜਨਮ ਟੋਹ ਬਾਦ ਮੇਰੇ ਮਾ ਬਾਪ ਨੇ ਮੇਨੂ ਬੋਹਤ ਚਾਵਾਂ ਨਾਲ ਪਲੇਆ। ਜਦੋ ਮੇਰੇ ਡਾਡ ਮਾ ਇੰਡੀਆ ਆਤੇ ਆਪਣੇ ਪਰਿਵਾਰ ਬਾਰੇ ਦਸਦੇ ਹਨ ਤਾ ਮੇਰਾ ਜੀ ਕਰਦਾ ਹੈ ਕੇ ਮੈਂ ਇੰਡੀਆ ਜਰੂਰ ਜਾਵਾ। ਓਹ ਧਾਰਥੀ ਦੇਖਾ, ਓਹ ਘਰ ਦੇਖਾ ਜਿਥੇ ਮੇਰੇ ਮਾ ਬਾਪ ਨੇ ਜਨਮ ਲਇਆ.
ਆਖਰ ਦਿਸੰਬਰ ਦੇ ਮਹੀਨੇ ਵਿਚ ਮੇਨੂ ਇੰਡੀਆ ਜਾਣ ਦਾ ਮੋਕਾ ਮਲੀ ਰਿਹਾ ਹੈਂ. ਮੇਰੇ ਡਡ ਮਾ ਨੇ ਮੇਰੇ ਜਾਣ ਲਈ ਹਾ ਕਰ ਦਿਤੀ ਹੈ. ਓਹ ਮੇਰੇ ਜਾਣ ਵਿਚ ਬੋਹਤ ਖੁਸ਼ ਹਨ.
ਪਹਲਾ ਤਾ ਮੈਂ ਪਲੈਨ ਵਿਚ ਬੇਠ ਕੇ ਊਚੀ ਓਦਾਨ ਬਾਰੇ ਸੋਚਗੀ।ਕਦੀ ਸੋਚਦੀ ਹ ਕੇ ਜਦ ਮੈਂ ਇੰਡੀਆ ਦਿੱਲੀ ਪੋਛਾਗੀ. ਮੇਨੂ ਲੇਣ ਵਾਸਤੇ ਮੇਰੇ ਤਾਇਆ ਜੀ ਤੇ ਮੇਰੀ ਭਾਬੀ ਜੀ  ਆਵਾਗੇ। ਇਹ ਤਾ ਪਤਾ ਹੀ ਹੈ ਕੇ ਮੈਂ ਓਹਨਾ ਨਾਲ ਬੋਹਤ ਮਿਲਦੀ ਹੈ. ਮੈਂ ਬੋਹਤ ਚੋਟੀ ਸੀ ਜਦ ਮੈਂ ਤਾਇਆ ਜੀ ਨੂ ਦੇਖਇਆ ਸੀ. ਹੁਣ ਮੈਂ ਬੋਆਹਤ ਵਾਦੀ ਹੋਗੀ ਹ. ਓਹ ਕਿਹਨਾ ਸੋਹਨਾ ਪਲ ਹੋਵੇਗਾ ਜਦ ਮੈਂ ਓਥੇ ਪੋਚਾਗੀ
ਓਹ ਪਿੰਡ, ਓਹ ਘਰ ਜਿਥੇ ਮੇਰੇ ਡਾਡੀ ਦਾ ਜਨਮ ਹੋਇਆ, ਓਸ ਪਿੰਡ ਦੇ ਲੋਕ ਜੋ ਮੇਰੇ ਦਾਦੀ ਨੂ ਜਾਂਦੇ ਹਨ, ਸਬ ਨੂ ਮਿਲੇਗੀ। ਮੈਂ ਪਿੰਡ ਦਾ ਸਕੂਲ ਦੇਖਾ ਗੀ ਤੇ ਹਰਮਿੰਦਰ ਸਾਹਿਬ ਵੀ ਦੇਖਾ ਗੀ. ਓਥੇ ਮੇਰੇ ਨਾਲ ਤਾਇਆ ਜੀ ਤੇ ਤਾਈ ਜੀ ਤੇ ਭਾਬੀ ਜੀ ਜਾਣਗੇ। ਓਸ ਗਲਬਾਤ ਓਥੇ ਹਿਮੇਸ਼ਾ ਕੀਤਰਨ ਲਗਇਆ ਹੈ.ਫਿਰ ਅੰਮ੍ਰਿਤਸਰ ਵਿਚ ਜਲਇਆ ਵਾਲਾ ਭਾਗ ਦੀ ਜਾਣਕਾਰੀ ਲਾਵਾਗੀ। ਮੋਵੀ ਕੈਮੇਰਾ ਲੇਕੇ ਜਾਵਾਗੀ। ਬੋਹਤ ਸਾਰੇ ਕਪਰੇ ਤੇ ਤੋਹਫੇ ਲੇਕੇ ਜਾਵਾ ਗੀ ਮੇਰੇ ਪਰਿਵਾਰ ਵਾਸਤੇ। 

HW 17 - Gulshan


ਇੱਕ ਦਿੰਨ ਕੁਝ ਬੰਦੇ ਇੱਕ ਵੱਡੀ ਲੱਕੜ ਕਟ ਰਹੇ ਸਨ। ਕਈ ਬਾਂਦਰ ਨੇੜੇ ਵਾਲੇ ਦਰਖਤ ਤੇ ਬੈਠੇ ਹੋਏ ਸਨ। ਉਹ ਆਦਮਿਆਂ ਨੂੰ ਬਹੁਤ ਧਿਆਨ ਨਾਲ ਦੇਖ ਰਹੇ ਸਨ। ਜਦੋਂ ਬੰਦੇ ਖਾਣਾ ਖਾਣ ਗਏ, ਬਾਂਦਰ ਲੱਕੜ ਕੋਲ ਚਲੇ ਗਏ। ਲੱਕੜ ਦੇ ਵਿੱਚ ਇੱਕ ਦੂਜੀ ਲਕੜ ਫਸਾਈ ਹੋਈ ਸੀ, ਪਰ ਬਾਂਦਰਾਂ ਨੂੰ ਨਹੀ ਪਤਾ ਸੀ ਇਹ ਚੀਜ ਕੀ ਹੈ। ਇੱਕ ਬਾਂਦਰ ਨੇ ਦੂਸਰੇ ਬਾਂਦਰ ਨੂੰ ਕਿਹਾ, “ਉਹ ਚੀਜ ਮੇਰੇ ਵਾਸਤੇ ਲੈ ਕੇ ਆ”। ਦੂਜੇ ਬਾਂਦਰ ਨੇ ਜਵਾਬ ਦਿਤਾ, “ਨਹੀਂ, ਇਹ ਚੰਗੀ ਗੱਲ ਨਹੀ ਹੈ। ਮੈੰਨੂ ਲਗਦਾ ਹੈ ਕਿ ਇਹ ਕੰਮ ਖਤਰਨਾਕ ਹੈ”। ਪਹਿਲਾ ਬੰਦਰ ਦੂਸਰੇ ਬੰਦਰ ਦਾ ਮਖੌਲ ਉਡਾਣ ਲਗਾ, “ਕੀ ਗੱਲ ਹੈ, ਤੁਹਾਨੂੰ ਡਰ ਲਗ ਰਿਹਾ ਹੈ”? ਦੂਸਰੇ ਬੰਦਰ ਨੂੰ ਗੁੱਸਾ ਚੜ ਗਿਆ। ਉਹ ਲੱਕੜ ਦੇ ਉਤੇ ਚੜਿਆ ਤੇ ਛੋਟੀ ਲਕੜ ਨੂੰ ਖਿਚਣ ਲਗਾ। ਉਸਨੇ ਬਹੁਤ ਜੋੜ ਲਾਇਆ ਪਰ ਛੋਟੀ ਲੱਕੜ ਬਾਹਰ ਨਹੀ ਨਿਕਲ ਰਹੀ ਸੀ। ਫਿਰ ਉਸ ਨੇ ਆਪਣਾ ਪੂਰਾ ਜੋਰ ਲਾਇਆ, ਤੇ ਛੋਟੀ ਲੱਕੜ ਬਾਹਰ ਨਿਕਲ ਆਈ। ਜਦੋਂ ਛੋਟੀ ਲੱਕੜ ਬਾਹਰ ਨਿਕਲ ਆਈ ਉਹ ਪਿਛੇ ਡਿੱਗ ਪਿਆ, ਅਤੇ ਉਸਦੀ ਪੂਛ ਲੱਕੜ ਵਿੱਚ ਫੱਸ ਗਈ ਤੇ ਛੋਟੀ ਲੱਕੜ ਜਮੀਨ ਤੇ ਡਿੱਗ ਪਈ। ਉਸ ਵੇਲੇ ਬੰਦੇ ਵਾਪਸ ਆ ਗਏ, ਅਤੇ ਬਾਕੀ ਬਾਂਦਰ ਭੱਜ ਗਏ। ਬੰਦੇ ਸਮਝ ਗਏ ਕਿ ਬਾਂਦਰ ਉਹਨਾ ਦੀ ਛੋਟੀ ਲੱਕੜ ਚੋਰੀ ਕਰ ਰਿਹਾ ਸੀ, ਅਤੇ ਉਹ ਬਾਂਦਰ ਨੂੰ ਸਜ਼ਾ ਦੇਣਾ ਚਾਹੁੰਦੇ ਸੀ। ਉਹਨਾ ਨੇ ਲੱਕੜ ਕੱਟਣੀ ਫਿਰਸੀ ਸ਼ੁਰੂ ਕੀਤੀ। ਬਾਂਦਰ ਦੀ ਪੂਛ ਕਟ ਗਈ। ਇਸ ਦਿੰਨ ਤੋ ਬਾਅਦ ਇਹ ਬਾਂਦਰ ਕਦੀ ਵੀ ਦੂਸਰਿਆਂ ਦੇ ਮਖੌਲ ਵਲ ਧਿਆਨ ਨਹੀ ਦਿੰਦਾ ਅਤੇ ਸਦਾ ਸ਼ਾਂਤ ਰਹਿੰਦਾ ਹੈ।

Friday, November 7, 2014

HW 13 - Sahibdeep Gill

ਜੇ ਮੈ ਪੰਜਾਬ ਜਾਵਾ ਤੇ ਮੈ ਕਾਲਗ ਤੋ ਬਾਦ ਸਰਦੀਆ  ਵਿੱਚ ਜਾਵਾ। ਕਾਲਗ ਤੋ ਛੂਟੀਆ  ਗਰਮੀਆ  ਵਿਚ ਮਿਲਦੀਆ ਹਾ। ਪੰਜਾਬ ਵਿੱਚ ਗਰਮੀਆ ਵਿੱਚ ਸੋ ਡਿਗਰੀ ਤੋ ਜਾਦੀ ਹੋਵਗੀ। ਇਸ ਕਰ ਕਿ ਮੈ ਗਰੈਜੂਵੇਟ ਛੇਤੀ ਹੋ ਜਾਵਾ ਤੇ ਫਿਰ ਪੰਜਾਬ ਜਾਵਾ। ਪੰਜਾਬ ਜਾਵਾ ਤੇ ਰੋਜ ਸਵੇਰੇ ਊਠ ਕੇ ਬਬੀ ਵਿੱਚ ਨਾਵਾ ਤੇ ਗੁਰਦਾਸ ਮਾਨ ਦੇ ਗਾਣੇ ਗਾਵਾ। ਫਿਰ ਨਾਹ ਕੇ ਬੀਬੀ ਦੇ ਗਰਮ ਗਰਮ ਪਰੋਠੇ ਖਾਵਾ। ਦੋ ਚਾਰ ਯਾਰ ਦੋਸਤਾ ਨੂ ਕਠੇ ਕਰ ਕੇ ਸ਼ਹਿਰ ਵਲ ਨੂ ਮੋਟਰਸੈਕਲਾ ਤੇ ਜਾਇਏ। ਊਥੇ ਹਰਮੰਦਰ ਸਾਹਿਬ ਤੇ ਜਾਲਿਆ ਵਾਲਾ ਬਾਗ ਜ਼ਰੂਰੀ  ਜਾਇਏ।ਫਿਰ ਮੈ ਕਲਾ ਦਰ੍ਹ੍ਜੀ ਕੋਲੋ ਕੁਰਤੇ ਪਜਾਮੇ ਸਵਾਵਾ ਤੇ ਮੋਚੀ ਕੋਲੋ ਪੰਜਾਬੀ ਜੂਤੀ ਬਣਵਾਵਾ। ਅਗਲੇ ਦਿਨ ਮੈ ਕਪੜ ਚੁਕਣ ਜਾਵਾ ਤੇ ਫਿਰ ਮੈ ਕਪੜ ਪਾਵਾ ਤੇ ਟੋਰ ਨਾਲ ਪਿੰਡ ਦੀ ਸੈਰ ਕਰਨ ਜਾਵਾ। ਪਿੰਡ ਦੇ ਬਜੁਰਗਾ ਨੂ ਸਤਿ ਸ਼੍ਰੀ ਅਕਾਲ ਬਲਾਵਾ ਪੈਰੀ ਹਥ ਲਾਵਾ , ਤੇ ਕਹਾਣੀਆ ਸੁਣਾ। ਉਸ ਤੋ ਬਾਦ ਮੈ ਥੋੜ ਘਰ ਦਾ ਕਮ ਕਰਨ ਜਾਵਾ। ਮਝਾ ਨੂ ਪਾਵਾ, ਪੈਲੀ ਨੂ ਟਰੈਕਟਰ  ਨਾਲ ਵਾਵਾ ਤੇ ਮਿਤਰਾ ਨਾਲ ਸੀਪ ਦੀ ਗੇਮ ਲਾਵਾ। ਰਾਤ ਨੂ ਪਿੰਡ ਦੇ ਬਚਿਆ ਨੂ ਲੁਕਣ ਮੀਚੀ ਖਿਡਾਵਾ, ਪਟਾਕੇ ਚਲਾਵਾ, ਤੇ ਸਾਰਿਆ ਨੂ ਹਸਾਵਾ। ਪੰਜਾਬ ਜਾਵਾ ਤੇ ਕੋਈ ਪਰਵਾ ਨਾ ਕਰਾ ਤੇ ਵਧ ਤੋ ਵਧ ਖੁਸ਼ੀਆ ਮਨਵਾ। ਦੋ ਮੀਨੀਆ ਬਾਦ ਮੈ ਵਾਪਿਸ ਅਮਰੀਕਾ ਜਾਵਾ। ਇਕ ਮਹੀਨਾ ਘਰ ਰਵਾ ਫਿਰ ਪਿਲੀ ਵਾਰੀ ਲਏ ਕਮ ਜਾਵਾ।ਫਿਰ ਮੈ ਪੈਸੇ ਕਮਾਵਾ ਤੇ ਹਰ ਇਕ ਸਾਲ ਪੰਜਾਬ ਜਾਵਾ।

Wednesday, November 5, 2014

ਜੇ ਮੈਂ ਪੰਜਾਬ ਜਾਵਾਂ ਤਾਂ ਮੈਂ ਕੀ ਕਰਾਂ?

ਜੇ ਮੈਂ ਪੰਜਾਬ ਜਾਵਾਂ ਤਾਂ ਮੈਂ ਬਹੁਤ ਨਵੀਆਂ ਥਾਵਾਂ ਨੂੰ ਦੇਖਣਾ ਚਾਹਾਂ| ਪੰਜਾਬ ਵਿੱਚ ਮੈਂ ਪਹਿਲਾਂ ਸਿਰਫ ਚੰਡੀਗੜ੍ਹ ਤੇ ਅੰਮ੍ਰਿਤਸਰ ਗਈ ਹਾਂ| ਸਭ ਤੋਂ ਪਹਿਲਾਂ ਮੈਂ ਕੁਝ ਪਿੰਡ ਤੇ ਹੋਰ ਸ਼ਹਿਰ ਦੇਖਨੇ ਚਾਹੀਦੀ ਹਾਂ ਤਾਕੀ ਮੈਂ ਪੰਜਾਬ ਦੇ ਲੋਕਾਂ ਤੇ ਸੰਸਕਾਰਾਂ ਬਾਰੇ ਹੋਰ ਸਮੰਝ ਸਕਾਂ| ਇਸ ਤੋਂ ਇਲਾਵਾ ਮੈਂ ਪੰਜਾਬੀ ਭਾਸ਼ਾ ਬਾਰੇ ਹੋਰ ਸਿਖਾਂ ਤੇ ਵਖਰੇ-ਵਖਰੇ ਬੋਲਣ ਦੇ ਢੰਗ ਸੁਨਾਂ| ਮੈਂ ਇਸ ਮਾਰੇ ਜ਼ਰੂਰ ਹੋਰ ਸ਼ਬਦ ਤੇ ਬੋਲਚਾਲੀ ਸਿਖਾਂ ਕਿਓਂਕਿ ਕਲਾਸ ਤੋਂ ਬਾਹਰ ਭਾਸ਼ਾ ਦਾ ਇਸਤੇਮਾਲ ਬਿਲਕੁਲ ਅਲਗ ਹੁੰਦਾ ਹੈ|


ਜੇ ਮੈਂ ਪੰਜਾਬ ਜਾਵਾਂ ਮੈਂ ਭਾਸ਼ਾ ਅਭਿਆਸ ਕਰਨ ਤੇ ਸੰਸਕਾਰ ਬਾਰੇ ਸਿਖਣ ਵਾਸਤੇ ਖਾਸ ਕਰ ਕੇ ਦੋ ਚੀਜ਼ਾ ਕਰਨਾ ਚਾਹਾਂ| ਪਹਿਲਾਂ ਮੈਂ ਬਹੁਤ ਪੰਜਾਬੀ ਖਾਣਾ ਖਾਵਾਂ| ਜਦੋਂ ਮੈਂ ਸਡ਼ਕ ਤੋਂ ਜਾ ਕਿਸੇ ਦੇ ਘਰ ਤੋਂ ਜਾ ਕਿਸ ਭੋਜਾਨਸ਼ਾਲੇ ਤੋਂ ਜਾ ਕਿਸ ਢਾਬੇ ਤੋਂ ਖਾਣਾ ਲੇਵਾਂ ਤਾ ਮੈਂ ਕਿਵੇਂ ਬਣਾਇਆ ਤੇ ਉਸ ਵਿਚ ਕੀ-ਕੀ ਹੁੰਦਾ ਹੈ ਪੁਛਾਂ ਕਿ ਮੈਂ ਆਪਣੇ ਘਰ ਵਿੱਚ ਖਾਣਾ ਪਕਾਉਣ ਦੀ ਕੋਸ਼ਿਸ਼ ਕਰਾਂ| ਮੈਂ ਹੁਣ ਕੁਝ ਪੰਜਾਬੀ ਖਾਣਾ ਬਣਾ ਸਕਦੀ ਹਾਂ ਪਰ ਜੇ ਮੈਂ ਪੰਜਾਬੀ ਲੋਕਾਂ ਨਾਲ ਇਸ ਬਾਰੇ ਗਲ੍ਹ ਕਰ ਸਕਾਂ ਤਾਂ ਮੈਂ ਜ਼ਰੂਰ ਹੋਰ ਵਧੀਆ ਖਾਣਾ ਬਣਾਵਾਂ|


ਜੇ ਮੈਂ ਪੰਜਾਬ ਜਾਵਾਂ ਤਾਂ ਖਾਣਾ ਤੇ ਭਾਸ਼ਾ ਤੋਂ ਇਲਾਵਾ ਭੰਗੜਾ ਪਾਉਣਾ ਸਿਖਣਾ ਚਾਹਾਂ| ਮੇਰੇ ਬਹੁਤ ਸਾਰੇ ਦੋਸਤ ਹਨ ਜੋ ਭੰਗੜਾ ਪਾਉਂਦੇ ਤੇ ਉਹਨਾਂਨੇ ਕਦੇ ਕਦੇ ਮੈਂਨੂੰ ਵੀ ਸਿਖਾਇਆ ਹੈ ਪਰ ਜੇ ਮੈਂ ਭੰਗੜੇ ਦੇ ਦੇਸ਼ ਵਿਚ ਹੀ ਹੋਵਾਂ ਤਾਂ ਨਾਚ ਬਾਰੇ ਜ਼ਰੂਰ ਸਿਖਣਾ ਚਾਹਾਂ| ਇਨਾਂ ਹੀ ਨਹੀਂ ਮੈਂ ਸੰਗੀਤ ਬਾਰੇ ਵੀ ਬਿਲਕੁਲ ਸਿਖਣਾ ਚਾਹਾਂ| ਮੈਂਨੂੰ ਲੋਕ ਸੰਗੀਤ ਕਿਵੇਂ ਤੇ ਕਿਸ ਨਾਲ ਸੰਗੀਤ ਵਜਾਉਂਦੇ ਹਨ ਉਸ ਬਾਰੇ ਪਤਾ ਚਲੇ ਤੇ ਇਸਦਾ ਇਤਿਹਾਸ ਵੀ ਸਿਖਣਾ ਚਾਹਾਂ|

ਜੇ ਮੈਂ ਪੰਜਾਬ ਜਾਵਾਂ ਲਗਦਾ ਹੈ ਮੈਂ ਉਸ ਬਾਰੇ ਬਹੁਤ ਸਿਖਾਂ ਜੇ ਮੈਂ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਦੀ ਭਾਸ਼ਾ ਤੇ ਖਾਣਾ ਤੇ ਭੰਗੜਾ ਦੇ ਨਾਚ ਅਤੇ ਸੰਗੀਤ ਬਾਰੇ ਸਿਖਾਂ| ਮੈਂ ਸਭ ਬੋਲਣ ਦਾ ਅਭਿਆਸ ਕਰਕੇ ਜ਼ਰੂਰ ਹੋਰ ਵਧੀਆ ਪੰਜਾਬੀ ਬੋਲਣੀ ਵੀ ਸਿਖਾਂ!

Monday, November 3, 2014

ਜੇ ਮੈਂ ਪੰਜਾਬ ਜਾਵਾਂ - Amaraj

ਸੱਤ ਸ਼੍ਰੀ ਅਕਾਲ | ਜੇ ਮੈਂ ਪੰਜਾਬ ਜਾਵਾਂ ਤਾਂ ਮੈਂ ਸੰਭਵ ਹੈ ਕਿ ਮੈਂ ਅੰਮ੍ਰਿਤਸਰ ਜਾਵਾਂ | ਮੇਰੇ ਸੰਬੰਧੀ ਅੰਮ੍ਰਿਤਸਰ ਵਿੱਚ ਹੀ ਰਹਿੰਦੇ ਹਨ | ਓਸਦੇ ਘਰ ਮੈਂ ਜਰੂਰੀ ਜਾਵਾਂ ਤੇ ਓਸਦੇ ਬ੍ਬ੍ਚੇ ਮੈਂ ਮਿਲਾਂ ਗਾ | ਅਸੀਂ ਪਹਿਲਾਂ ਹਰਮਿੰਦਰ ਸਾਹਿਬ ਜਾਕੇ, ਗੁਰਦੁਵਾਰਾ ਪਾਠ ਸੁਣਨਾਗੇ | ਫਿਰ ਅਸੀਂ ਜਰੂਰੀ ਲੰਗਰ ਖਾਈਏ ਕਿਉਕਿ ਖਾਣਾ ਗੁਰਦੁਵਾਰਾ ਦੋ ਹਮੇਸ਼ਾ ਬਹੁਤ ਸਵਾਦ ਹਨ | ਜਦੋ ਅਸੀਂ ਕੁਝ ਹੋਰ ਖਾਣਾ ਨਹੀ ਚਾਹੁੰਦਾ ਹਾਂ, ਮੈਂ ਬੋਲ ਕਰਨਾ, "ਚਲੋ, ਵੱਡੇ ਬਜ਼ਾਰ ਚਲੀਏ" | ਸ਼ਾਇਦ ਬਜ਼ਾਰ ਤੋਂ ਮੈਂ ਮ੍ਮ੍ਿਠਆਈਆਂ ਖ਼ਰੀਦਾਂ ਕਿਉਕਿ ਮੈਂ ਮਿੱਠਾ ਖਾਣਾ ਚਾਹੁੰਦਾ ਹਾਂ | ਮੇਰੇ ਰਿਸ਼ਤੇਦਾਰ ਨੇ ਮੈਨੂੰ ਬਜ਼ਾਰ ਵਿੱਚ ਦੁਕਾਨ ਤੋਂ ਬਹੁਤ ਸ਼ਗਲਾਂ ਖ਼ਰੀਦਾਂ| ਅਸੀਂ ਫਿਰ ਉਸਨੂ ਘਰ ਜਾਕੇ, ਬ੍ਬ੍ਚੇ ਲੇਟਣਗੇ | ਮੇਰੀ ਸੰਬੰਧੀ ਤੇ ਮੈਂ ਫਿਰ ਜਲਿਆਂ ਵਾਲਾ ਬਾਗ ਜਰੂਰੀ ਜਾਈਏ ਕਿਉਕਿ ਉਹ ਬਾਗ ਵਿੱਚ ਸਾਕਾ ਸੀ | ਬਾਗ ਦਾ ਕੰਧਾ ਨਿਸ਼ਾਨ ਗੋਲਿਆਂ ਤਦੇ ਹਨ | ਅਸੀਂ ਸਾਕਾ ਦੇ ਯਾਦਗਾਰ ਜਾਈਏ | ਫਿਰ ਅਸੀਂ ਜਿਆਦਾ ਖਾਣਾ ਖਾਵਾਂਗੇ | ਕਿੰਨਾ ਚੰਗਾ ਹੋਵੇ ਕਿ ਅਸੀਂ "ਹਵੇਲੀ"ਜਾਲਨਧਾਰ ਦੇ ਨਾਲ ਜਾਵਾਂ | ਰਾਤ ਨੂ ਅਸੀਂ ਵਾਪਸ ਘਰ ਜਾਈਏ ਕਿਉਕਿ ਅਸੀਂ ਬਹੁਤ ਥੱਕੇ ਹੁੰਦਾ ਹੈ | ਅਗਲੇ ਦਿਨ ਮੈਂ ਹਵਾਈ ਗਾ ਅੱਡਾ ਜਾਵਾਂ ਗਾ ਤੇ ਚੰਦੀਗਰ ਹਵਾਈ |

     




ਜੇ ਮੈਂ ਪੰਜਾਬ ਜਾਵਾਂ - Gulshan

ਜੇ ਮੈਂ ਪੰਜਾਬ ਜਾਵਾਂ, ਮੈਂ ਸਭ ਤੋਂ ਪਿਹਲਾਂ ਆਪਣੇ ਪਰਿਵਾਰ ਨੂੰ ਮਿਲਾਂਗਾ। ਮੇਰੇ ਮਾਸੀ ਜੀ ਅਤੇ ਮਾਸੜ ਜੀ ਪਟਿਆਲਾ ਵਿੱਚ ਰਹਿੰਦੇ ਹਨ। ਮੈਂ ਉਹਨਾਂ ਨੂੰ ਚਾਰ ਸਾਲ ਵਿੱਚ ਨਹੀਂ ਦੇਖਿਆ। ਜਦੋਂ ਮੈਂ ਪਿਹਲੀ ਵਾਰ ਗਿਆ ਉਹਨਾਂ ਨੇ ਸਾਨੂੰ ਪੂਰਾ ਸ਼ਹਿਰ ਦਿਖਾਇਆ ਅਤੇ ਮੈਨੂੰ ਬਹੁਤ ਮਜਾ ਆਇਆ। ਪਿਛਲੀ ਵਾਰ ਮੈਂ ਚੰਦੀਗਰ ਦੀ ਰਾਕ ਗਾਰਡਨ ਤੇ ਗਿਆ। ਉੱਥੇ ਬਹੁਤ ਸੋਹਣੇ ਪਥਰ ਤੇ ਕਚ ਦੀਆਂ ਮੂਰਤੀਆਂ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਮੈਂ ਉੱਥੇ ਫਿਰਸੀ ਜਾਵਾਂ। ਉਸ ਤੋ ਬਾਅਦ ਮੈਂ ਅਮ੍ਰਿਤਸਰ ਵਿੱਚ ਗੋਲਡਨ ਟੈਮਪਲ ਨੂੰ ਦੇਖਣ ਜਾਵਾਂਗਾ। ਇੱਥੇ ਬਹੁਤ ਸੋਹੁਣਾ ਕੀਰਤਨ ਹੁੰਦਾ ਹੈ ਅਤੇ ਗੋਲਡਨ ਟੈਮਪਲ ਬਹੁਤ ਸੋਹਣਾ ਲਗਦਾ ਹੈ। ਉਸ ਤੋ ਬਾਅਦ ਮੈਂ ਕੋਈ ਹੋਰ ਯਾਦਗਾਰ ਅਤੇ ਇਤਿਹਾਸਿਕ ਜਗਾਂ ਦੇਖਣ ਜਾਵਾਂਗਾ, ਜਿਸ ਤਰਾਂ ਜਲਿਆ ਵਾਲਾ ਬਾਗ। ਅਸੀਂ ਕਲਾਸ ਵਿੱਚ ਜਲਿਆ ਵਾਲਾ ਬਾਗ ਦੇ ਬਾਰੇ ਪੜਿਆ ਹੈ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਮੈਂ ਉਸ ਦੇ ਬਾਰੇ ਹੋਰ ਸਿਖਾਂ। ਮੈਂ ਅਨੰਦਗੜ ਸਾਹਿਬ ਕਿਲਾ (ਜਿੱਥੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਫੋਜ ਰਹਿਆ ਸੀ) ਅਤੇ ਹੋਰ ਕਿਲੇ ਦੇਖਣਾ ਚਾਹੁੰਦਾ ਹਾਂ। ਪੰਜਾਬ ਵਿੱਚ ਬਹੁਤ ਸਾਰੇ ਇਤਹਾਸਿਕ ਗੁਰਦੁਆਰੇ ਹਨ, ਜਿਸ ਤਰਾਂ ਗੁਰਦੁਆਰਾ ਬਾਬਾ ਬਕਾਲਾ, ਖਡੂਰ ਸਾਹਿਬ, ਅਤੇ ਕਈ ਹੋਰ ਗੁਰਦੁਆਰੇ। ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵੀ ਬਹੁਤ ਮਸਹੂਰ ਹੈ, ਮੈਂ ਉਹ ਵੀ ਦੇਖਣਾ ਚਾਹੁੰਦਾ ਹਾਂ। ਮੈਂ ਪੰਜਾਬ ਦੇ ਖਾਣੇ ਬਾਰੇ ਬਹੁਤ ਸੁਣਿਆ ਹੈ ਅਤੇ ਮੈਂ ਪੰਜਾਬ ਦੀ ਮਕੀ ਦੀ ਰੋਟੀ, ਸਰਸੋਂ ਦਾ ਸਾਗ, ਤੰਦੂਰੀ ਰੋਟੀ, ਦਾਲ ਮਖਣੀ, ਅਤੇ ਮਖਣੀ ਮੁਰਗ ਖਾਣਾ ਚਾਹੁੰਦਾ ਹਾਂ। ਪੰਜਾਬ ਦੇ ਮੋਤੀ ਚੂਰ ਦੇ ਲੱਡੂ ਵੀ ਬਹੁਤ ਮਸ਼ਹੂਰ ਹਨ, ਮੈਂ ਉਹ ਵੀ ਖਾਣਾ ਚਾਹੁੰਦਾ ਹਾਂ।

Sunday, November 2, 2014

HW #13- Vikram Saraan

ਜੇ ਮੈਂ ਪੰਜਾਬ ਜਾਵਾਂ ਤਾਂ ਮੈਂ ਜਰੂਰ ਚੰਦੀਗਰ ਜਾਵਾਂ ਗਾ। ਚੰਦੀਗਰ ਵਿੱਚ ਮੇਰੇ ਦਾਦਾ-ਦਾਦੀ ਜੀ ਦਾ ਘਰ ਹੈ। ਅੱਜ ਕਲ ਮੇਰੇ ਦਾਦਾ-ਦਾਦੀ ਜੀ ਚੰਦੀਗਰ ਵਿੱਚ ਹੀ ਰਹਿੰਦੇ ਹਨ, ਤਾਂ ਹੀ ਮੈਂ ਉਹਨਾਂ ਨੂੰ ਜਰੂਰ ਮਿਲਣ ਜਾਵਾਂਗਾ। ਜੇ ਮੈਂ ਚੰਦੀਗਰ ਵਿੱਚ ਰਵਾਂ ਤਾਂ ਮੈਂ ਬਹੁਤ ਸਾਰਾ ਪੰਜਾਬੀ ਖਾਣਾ ਖਾਵਾਂਗਾ। ਸਾਡੇ ਘਰ ਦੇ ਲਾਗੇ ਬਹੁਤ ਖਾਣੇ ਖਾਣ ਵਾਲੇ ਜਗਾ ਹਨ। ਜੇ ਮੈਂ ਪੰਜਾਬ ਜਾਵਾਂ ਤਾਂ ਮੇਰੀ ਭੈਣ ਵੀ ਮੇਰੇ ਨਾਲ ਆਵੇਗੀ। ਇਸ ਕਰਕੇ ਮੈਂਨੂੰ ਜਰੂਰ ਪੰਜਾਬ ਵਿੱਚ ਮੇਰੇ ਦਾਦੀ-ਜੀ ਤੇ ਭੈਣ ਨਾਲ ਸੂਟ ਖਰੀਦਣ ਜਾਣਾ ਪਵੇਗਾ। ਇਹ ਕੰਮ ਖਤਮ ਕਰਨ ਵਿੱਚ ਬਹੁਤ ਚਿਰ ਲਗੇਗਾ। ਜਦੋਂ ਇਹ ਕੰਮ ਖਤਮ ਹੋ ਗਿਆ ਫਿਰ ਮੈਂ ਆਪਣੇ ਦਾਦਾ-ਦਾਦੀ ਜੀ ਨਾਲ ਭਿੰਡ ਜਾਵਾਂਗਾ। ਉਥੇ ਮੇਰੇ ਦਾਦਾ-ਜੀ ਦੇ ਭਰਾ ਖੇਤਾਂ ਵਿੱਚ ਵਿੱਚ ਕੰਮ ਕਰਦੇ ਹਨ। ਮੈਂਨੂੰ ਭਿੰਡ ਜਾਣਾ ਨਹੀਂ ਪਸੰਦ ਹੈ ਕਿਓਂਕਿ ਉਥੇ ਬਿਜਲੀ ਬਹੁਤ ਅਕਸਰ ਜਾਂਦੀ ਹੈ ਤੇ ਕੋਈ ਟੀਵੀ ਵੀ ਨਹੀਂ ਹੁੰਦਾ ਹੈ। ਪਰ ਮੱਕੀ ਰੋਟੀ ਤੇ ਸਾਗ ਭਿੰਡ ਵਿੱਚ ਹੀ ਸਵਾਦ ਲਗਦਾ ਹੈ। ਜੇ ਮੈਂ ਭਿੰਡ ਜਾਵਾਂ ਫਿਰ ਮੈਂ ਆਪਣੇ ਦਾਦਾ- ਜੀ ਦੇ ਦੂਸਰੇ ਭੈਣ ਭਰਾਵਾਂ ਨੂੰ ਵੀ ਮਿਲਕੇ ਹੀ ਵਾਪਸ ਜਾਵਾਂ ਗਾ। ਉਹ ਦੂਸਰੇ ਲਾਗਲੇ ਭਿੰਡਾਂ ਜਾ ਸ਼ਹਿਰਾਂ ਵਿੱਚ ਰਹਿਦੇ ਹਨ। ਦੋ ਭੈਣਾਂ ਅੰਮ੍ਰਿਤਸਰ ਵਿੱਚ ਰਹਿਦੇ ਹਨ। ਜੇ ਮੈਂ ਅੰਮ੍ਰਿਤਸਰ ਜਾਵਾਂ ਫਿਰ ਮੈਂ ਜਰੂਰ ਹਰਿਮੰਦਰ ਸਾਹਿਬ ਜਾਵਾਂਗਾ। ਮੈਂ ਉਥੇ ਆਪਣੇ ਦਾਦੀ-ਜੀ ਨਾਲ ਮਥਾ ਟੈਕਾਂ ਗਾ ਤੇ ਲੰਗਰ ਖਾਵਾਂਗਾ। ਮੈਂ ਅੰਮ੍ਰਿਤਸਰ ਵਿੱਚ ਗੋਲ ਗਪੇ ਵੀ ਖਾਵਾਂਗਾ ਕਿਓਂਕੀ ਗੋਲ ਗਪੇ ਉਥੇ ਬਹੁਤ ਮਸ਼ਹੂਰ ਹਨ। ਮੈਂ ਪੰਜਾਬ ਵਿੱਚ ਬਜ਼ਾਰਾਂ ਤੋਂ ਸਸਤੀਆਂ ਚੀਜ਼ਾਂ ਵੀ ਖਰੀਦਾਂਗਾ। ਉਥੇ ਬਹੁਤ ਨਕਲੀਆਂ ਚੀਜ਼ਾਂ ਮਿਲਦੀਆਂ ਹਨ ਪਰ ਸੌਦਾ ਕਰਕੇ ਬਹੁਤ ਸਸਤੀਆਂ ਵੀ ਹੁੰਦੀਆਂ ਹਨ। ਜੇ ਮੈਂ ਪੰਜਾਬ ਜਾਵਾਂ ਤਾਂ ਮੈਂ ਕੋਸ਼ਸ਼ ਕਰਾਂਗਾ ਕਿ ਮੈਂ ਪੰਜਾਬ ਦਾ ਪਾਣੀ ਨਾ ਪੀਵਾਂ। ਮੈਂ ਸਰਦੀਆਂ ਵਿੱਚ ਜਾਣ ਦੀ ਕੋਸ਼ਸ਼ ਕਰਾਂਗਾ ਕਿਓਂਕਿ ਗਰਮੀਆਂ ਵਿੱਚ ਮੈਂਨੂੰ ਬਹੁਤ ਹੀ ਜਿਆਦੀ ਗਰਮੀ ਲਗੇ ਗੀ। 

ਜੈ ਮੇਂ ਪੰਜਾਬ ਜਾਵਾਂ

ਜੈ ਮੇਂ ਪੰਜਾਬ ਜਾਵਾਂ  ਤਾਂ ਮੇਂ ਸਭ ਤੋਂ ਪਹਿਲਾਂ ਮੈਂ ਆਪਣੇ ਬਾਪੂ ਜੀ ਕੋਲ ਜਾਵਾਂ।  ਓਥੈ ਪਹੁਁਚ ਕਿ ਮੈਂ  ਬਾਪੂ ਜੀ ਦੇ ਨਾਲ ਹਰਮਿੰਦਰ ਸਾਹਿਬ ਜਾਵਾਂ ।  ਰਸਤੇ ਵਿਚ ਅਸੀਂ ਸਰਕ ਤੋਂ  ਤਾਜ਼-ਤਾਜ਼  ਜੂਸ ਪੀਵਾਂ।  ਮੈਂ ਚਾਹੁੰਦੀ ਹਾਂ ਕਿ ਮੈਂ ਹਰ ਰੋਜ਼ ਪੰਜਾਬ ਦਾ ਤਾਜ਼-ਤਾਜ਼  ਜੂਸ ਪੀਵਾਂ। ਉਸ ਤੋਂ ਬਾਦ ਮੇਰੀ ਇੱਛਾ ਹੈ ਕਿ ਮੈਂ ਖੇਤਾਂ ਵਿਚ ਜਾਕੇ ਉਸ ਦੀ ਮਿਡੀ ਦੀ ਖੁਸ਼ਬੂਹ ਸੁਁਘ ਕੇ ਖੁਸ਼ੀ ਮਹਸੂਸ ਕਰਾਂ ਗਈ। ਨਾਲ ਨਾਲ ਜਰੂਰੀ ਹੈ ਕਿ ਮੈਂ ਥੋਰੇ ਦਿਨ ਰਿਸ਼ਤਿਦਾਰਾਂ ਕੋਲ ਜਾਵਾਂ।  ਫਿਰ ਮੇਂ ਸਾਰੈ ਮਾਮਿਆਂ  ਦੇ ਬਚਿਆਂ ਨੂੰ ਲੈ ਕਿ ਪੰਜਾਬ ਤੋਂ ਬਾਰ ਜਾਕੇ ਸੈਰ ਕਰਾਂ ਗਏ। ਸ਼ਾਈਦ, ਅਸੀਂ ਸਾਰੇ ਜੈਪੁਰ ਜਾਈਏ।  ਉਥੈ ਅਸੀਂ ਉਥੋਂ ਦੇ ਮਹਸ਼ੂਰ ਮਹੈਲ ਵੈਕਾਂ ਗਏ। ਇਸ ਦੇ ਨਾਲ ਨਾਲ ਅਸੀਂ ਯਾਦਗਾਰ ਤਸਵੀਰਾਂ ਖਿਚ ਦਿਵਾਨ ਗਏ 'ਤੇ ਪਿੰਡ ਵਾਪਸ ਆਕੇ ਅਸੀਂ ਸਾਰੇ ਪਰਿਵਾਰ ਨੂੰ ਦਿਖਾਵਾਂ ਗਏ।  ਤਸਵੀਰਾਂ ਵੇਖਕੇ ਸਾਰਾ ਪਰਿਵਾਰ ਈਰਖਾ ਨਾਲ ਬਰ ਜਾਨ ਗਏ। ਪਰ ਸ਼ੇਤੀ ਹੀ ਸਾਰੇ ਹਸਨ ਲਾਗ ਪੈਣ ਗਏ ਕਿਉਂ ਕਿ ਸਾਰਾ ਪਰਿਵਾਰ ਬਹੁਤ ਹਸਮੁਖ ਹਨ।  ਬਾਕੀ ਦਾ ਸਮਾ ਮੈਂ ਪਰਿਵਾਰ ਦੇ ਵਿਚ ਬਤਾਵਾਂ ਗਈ।  ਪਿੰਡ ਦੇ ਵਿਚ ਰੇਕੇ ਮੈਨੂੰ ਬਹੁਤ ਵਾਦੀਆ ਲਗਦਾ ਹੈ।  ਪਿੰਡ ਦੇ ਵਿਚ ਸਵੇਰੇ ਓਡਕੇ ਮੂੰਹ-ਹਥ ਦੋ ਕੇ ਇਕ ਪਰੋਂਟੀ ਅਮਬ ਦੇ ਆਚਾਰ ਨਾਲ 'ਤੇ ਇਕ ਕਪ ਚਾ  ਦਾ ਪੀਕੇ ਸ਼ਰੂ ਕਾਰਾਂ ਗਈ।  ਉਸ ਤੋਂ ਬਾਦ ਮੇਂ ਪਿੰਡ ਦੇ ਕਮਾਂ ਵਿਚ ਮਸਤ ਹੋ ਜਾਵਾਂਗੀ। ਕਦੀ ਮੇਂ ਮਾਮੀਆਂ ਦੇ ਨਾਲ ਰਸੋਈ ਦਾ ਕਮ ਕਰਾਂ ਗਈ ਜਾਂ ਫਿਰ ਮੇਂ ਮਾਮਿਆਂ ਨਾਲ ਪੈਲੀਆਂ ਵਿਚ ਥੋਰਾ ਕਮ ਕਰਕੇ ਫਿਰ ਮਸਤੀ ਕਾਰਾਂ ਗਈ। ਕਦੀ ਕਦੀ ਮੇਂ ਸ਼ੇਹਰ ਜਾਕੇ ਬਹੁਤ ਸਾਰੇ ਸੂਟ ਖਰੀਦ ਕੇ ਮਮੀ 'ਤੇ ਡੈਡੀ ਦੀ ਕਾਮਾਈ ਦਾ ਨੁਕਸਾਨ ਕਰਾਂ ਗਈ।  ਇਹ ਸਾਰ ਕੁਝ ਕਰਕੇ ਮੇਂ ਵਾਪਸ ਆਕੇ ਆਪਣੇ ਪਿੰਡ ਦੀ  ਸੁਰੀਲੀ ਅਵਾਜਾਂ ਨੂੰ ਯਾਦ ਕਰਦੀ ਰਿਹੇ ਜਾਵਾਂ ਗਈ। 

Monday, September 8, 2014

Summer Vacation - Gulshan

ਗਰਮੀਆਂ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਮੈਂ ਕੈਲੀਫ਼ੋਰਨਿਆ ਗਿਆ ਸੀ। ਮੈਂ Facebook ਤੇ ਕੰਮ ਕਰ ਰਿਹਾ ਸੀ। ਮੈਨੂੰ Facebook ਦਾ ਕੈਮਪੁਸ ਬਹੁਤ ਪਸੰਦ ਸੀ। ਕੈਮਪੁਸ ਬਹੁਤ ਵਡਾ ਸੀ ਤੇ ਬਹੁਤ ਸੋਹਣਾ ਵੀ। ਹਰ ਕੰਧ ਤੇ ਤਸਵੀਰ ਸਨ ਅਤੇ ਬਹੁਤ ਰੰਗਲੇ ਸਨ। ਸਾਨੂੰ ਰੋਜ ਬਹੁਤ ਵਧੀਆ ਖਾਣਾ ਅਤੇ ਹਰ ਕਿਸਮ ਦਾ ਖਾਣਾ ਮਿਲਦਾ ਸੀ। ਕੰਮ ਵੀ ਬਹੁਤ ਦਿਲਚਸਪ ਸੀ, ਪਰ ਕਦੀ-ਕਦੀ ਮੈਂ ਦਫਤਰ ਤੇ ਬਹੁਤ ਦੇਰ ਤਕ ਰਹਿੰਦਾ ਸੀ ਕਿਉਕਿ ਮੈਂ ਅਗਲੇ ਦਿੰਨ ਤੋਂ ਪਹਿਲੇ ਕੁਝ ਕੰਮ ਖਤਮ ਕਰਨਾ ਸੀ। ਕੰਮ ਤੋਂ ਬਾਅਦ ਮੈਂ ਰੌਕ ਕਲਾਇਮੀਂਗ ਜਾਂਦਾ ਸੀ ਤੇ ਦੋਸਤਾ ਨੂੰ ਮਿਲਦਾ ਸੀ।

ਜਦੋਂ ਮੈਂ ਮਿਸ਼ਿਗਨ ਵਾਪਸ ਆਇਆ, ਮੇਰਾ ਪਰਿਵਾਰ ਇਕ ਹੋਰ ਪਰਿਵਾਰ ਦੇ ਨਾਲ ਮਿਸ਼ਿਗਨ ਦੇ Upper Peninsula ਸੈਰ ਕਰਨ ਗਿਆ। ਮੈਨੂੰ ਇਸ ਸਫਰ ਤੇ ਬਹੁਤ ਮਜ਼ਾ ਆਇਆ। ਪਿਹਿਲਾ ਅਸੀਂ ਮੈਕਿਨਾ ਇਲੈੰਡ ਤੇ ਗਏ। ਇਥੇ ਮੈੰਨੂ ਬਹੁਤ ਮਜ਼ਾ ਆਇਆ ਕਿਉਂਕਿ ਅਸੀਂ ਪੂਰਾ ਦੀਪ ਸਾਇਕਲ ਤੇ ਘੁਮੇ ਤੇ ਬਹੁਤ ਸੋਹਣੀਆਂ ਚੀਜਾਂ ਦੇਖੀਆਂ। ਉਸ ਤੋਂ ਬਾਅਦ ਅਸੀਂ ਇਕ ਵੱਡੇ ਪਾਰਕ ਤੇ ਗਏ। ਉਥੇ ਅਸੀਂ ਚਾਰ ਮੀਲ ਜੰਗਲ ਦੇ ਵਿੱਚ ਤੁਰੇ। ਸਾਰੇ ਦਰਖਤ ਅਤੇ ਝੀਲ ਬਹੁਤ ਖੁਬਸੁਰਤ ਸਨ। ਅਖੀਰਲੇ ਦਿੰਨ ਅਸੀਂ ਪਿਕਚੁਰ ਰੌਕ ਤੇ ਗਏ। ਉਥੇ ਅਸੀਂ ਬਹੁਤ ਸੋਹਣੇ ਚਟਾਨ ਦੇਖੇ ਸਨ। ਪੂਰਾ ਸਫਰ ਵਧੀਆ ਰਹਿਆ, ਅਤੇ ਮੈਨੂੰ ਬਹੁਤ ਪਸੰਦ ਸੀ। 

Sunday, September 7, 2014

Vikram Saraan- Homework #2 Summer

ਮੈਂ ਗਰਮੀਆਂ ਵਿੱਚ ਬਹੁਤ ਮਸਤੀਆਂ' ਕੀਤੀਆਂ ਤੇ ਬਹੁਤ ਅਰਾਮ ਵੀ ਕੀਤਾ। ਗਰਮੀਆਂ ਦੇ ਪਹਿਲੇ ਦੋ ਮਹੀਨੇ ਮੈਂ ਅੰਨ ਆਰਬਰ ਆਂਦਾ ਰਿਹਾ। ਮੈਂ ਬਈਅਲਾਗੀ ਦੀ ਕਲਾਸ ਸਪਰਿੰਗ ਦੀ ਸਮਸਤਰ ਵਿੱਚ ਲਈ ਸੀ। ਮੇਰੇ ਕਲਾਸ ਵਿੱਚ ਮੇਰਾ ਅੱਛਾ ਦੋਸਤ ਸੀ। ਮੇਰੇ ਅਧਿਅਪਕ ਬਹੁਤ ਚੰਗੇ ਸਨ ਤੇ ਕਲਾਸ ਨਾ ਬਹੁਤ ਮੁਸ਼ਕਲ ਤੇ ਨਾ ਬਹੁਤ ਆਸਾਨ ਸੀ। ਮੇਰੀ ਕਲਾਸ ਹਫਤੇ ਵਿੱਚ ਦੋ ਵਾਰ ਮਿਲਦੀ ਸੀ। ਮੈਂ ਗਰਮੀਆਂ ਵਿੱਚ ਆਪਣੇ ਦੋਸਤਾਂ ਨਾਲ ਵੀ ਬਹੁਤ ਮਸਤੀ ਕੀਤੀ। ਅਸੀਂ ਬਾਰ ਬੈਸਕਿਤਬਾਲ ਖੈਡਦੇ ਸੀ। ਅਸੀਂ ਤਾਸ਼ ਤੇ ਵਿਡੀਓ ਗੈਮ ਵੀ ਖੈਡਦੇ ਸੀ। ਮੈਂ ਗਰਮੀਆਂ ਵਿੱਚ ਆਪਣੇ ਪਰਿਵਾਰ ਨਾਲ ਕਨੈਡਾ ਗਿਆ ਸੀ। ਅਸੀਂ ਉੱਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ। ਮੈਂ ਆਪਣੇ ਪਰਿਵਾਰ ਨਾਲ ਚਿਕਾਗੋ ਵੀ ਗਿਆ ਸੀ। ਅਸੀਂ ਉੱਥੇ ਮਾਲ ਦੈਖਕਿਆ ਸੀ ਤੇ ਅਜਾਇਬ-ਘਰ ਵੀ ਦੈਖਕਿਆ ਸੀ। ਮੈਂ ਬਹੁਤ ਵਾਰ ਚਿਕਾਗੋ ਜਾ ਚੁਕੀਆਂ ਹਾਂ। ਇਸੇ ਲਈ ਮੈਂਨੂੰ ਚਿਕਾਗੋ ਜਾਣਾ ਇਹਨਾ ਪਸੰਦ ਨਹੀ ਹੈ। ਅਗਸਤ ਦੇ ਸ਼ੁਰੁਆਤ ਵਿੱਚ ਮੈਂ ਹਸਪਤਾਲ ਵਿੱਚ ਸਵਇੰਸੇਵਕ ਕਰਨ ਲਗਿਆ। ਹਸਪਤਾਲ ਡੀਟਰੋਈਟ ਵਿੱਚ ਸੀ ਤੇ ਮੈਂ ਗਡੀ ਚਲਾ ਕੇ ਜਾਂਦਾ ਸੀ। ਮੈਂਨੂੰ ਗਰਮੀਆਂ ਵਿੱਚ ਅਰਾਮ ਕਰਨ ਦਾ ਮੋਕਾ ਵੀ ਬਹੁਤ ਮਿਲਿਆ ਸੀ। ਮੈਂ ਹਰ ਰੋਜ ਬਹੁਤ ਦੇਰ ਨਾਲ ਸੋਂਦਾ ਸੀ ਪਰ ਮੈਂ ਸਵੇਰੇ ਦੇਰ ਨਾਲ ਉੱਠਦਾ ਸੀ। ਗਰਮੀਆਂ ਬਹੁਤ ਤੇਜ ਨਾਲ ਨਿਕਲਗੀਆਂ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ। ਹੁਣ ਮੈਂ ਅਗਲੀ ਗਰਮੀਆਂ ਲਈ ਇੰਤਜਾਰ ਨਹੀਂ ਕਰ ਸਕਦਾ ਹਾਂ। 

Saturday, September 6, 2014

BSG Summer Vacation

ਲੰਘੀਆਂ ਗਰਮੀਆਂ ਦੀਆਂ ਛੁਟੀਆਂ ਦਾ ਮੈਂ ਅਨੰਦ ਨਹੀਂ ਮਾਣ ਸਕਿਆ ਕਿਓਂਕਿ ਮੇਰਾ MCAT ਸਤਾਈ ਅਗਸਤ ਨੂੰ ਸੀ। ਇਸ ਲਈ ਸਾਰੀਆਂ ਗਰਮੀਆਂ ਵਿੱਚ ਪੜਾਈ ਕੀਤੀ। ਇਸ ਪੜਾਈ ਲਈ , ਮੈਂ Princeton Review ਦੀਆਂ ਕਲਾਸਾਂ ਐਨ ਅਰਬੋਰ ਵਿੱਚ ਸੋਮਵਾਰ ਤੋਂ ਵੀਰਵਾਰ ਤਕ ਸੱਤ ਤੋਂ ਸਾਡੇ ਨੌਂ ਵੱਜੇ ਤਕ ਲਈਆਂ। ਇਹਨਾ ਕਲਾਸਾਂ ਵਿੱਚ ਮੈਂ MCAT ਦੇ ਪੰਜ ਵਿਸ਼ਿਆਂ ਬਾਰੇ ਜਾਣ ਕਰੀ ਲਈ। MCAT ਔਖਾ ਇਮਤਿਹਾਨ ਹੈ , ਏਸ ਕਾਰਕੇ ਮੈਂ ਹਰ ਰੋਜ ਪੜਦਾ ਰਿਹਾ। MCAT ਦੇ ਨਾਲ ,ਮੈਂ physics ਕਲਾਸ ਵੀ ਲਈ ਜਿਸ ਦੀ ਕਲਾਸ ਲਾਉਣ ਲਈ ਮੈਨੂੰ Eastern Michigan University ਚਾਰ ਦਿਨ ਜਾਣਾ ਪੈਂਦਾ ਸੀ। ਇਹ ਕਲਾਸ ਸੋਮਵਾਰ ਤੋਂ ਵੀਰਵਾਰ ਤਕ ਇਕ ਵੱਜੇ ਤੋਂ ਪੌਣੇ ਤਿੰਨ ਵੱਜੇ ਤਕ ਹੁੰਦੀ ਸੀ। ਮੇਰੀ "laboratory" ਦੀ ਕਲਾਸ ਮੰਗਲਵਾਰ ਅਤੇ ਵੀਰਵਾਰ ਨੂੰ ਨੌਂ ਵੱਜੇ ਤੋਂ ਪੌਣੇ ਗਿਆਰਾ ਵੱਜੇ ਤਕ ਹੁੰਦੀ ਸੀ। ਮੇਰੇ ਅਧਿਆਪਕ  ਦਾ ਨਾਂ ਰੋਫ਼ੈਸਰ ਸੇਮਨ ਸੀ ਅਤੇ ਇਹ ਕਲਾਸ Ypsilanti, ਮਿਸ਼ੀਗਨ ਵਿੱਚ ਸੀ। ਏਸ ਕਲਾਸ ਵਿੱਚ ਹਰ ਵੀਰਵਾਰ ਇਮਤਿਹਾਨ ਹੁੰਦਾ ਸੀ। ਦੋਨੋਂ ਕਲਾਸਾਂ ਦੇ ਬਾਵਜੂਦ, ਮੈਂ ਗਰਮੀਆਂ ਵਿੱਚ ਥੋੜਾ ਜਿਹਾ ਅਨੰਦ ਮਾਣਿਆ। ਜੂਲਾਈ ਪੰਜ ਨੂੰ ਮੈਂ ਵਿਆਹ ਵਿੱਚ ਭੰਗੜਾ ਪਾਇਆ।ਇਕ ਹੋਰ ਵਿਆਹ ਮੇਰੇ ਦੋਸਤ ਦੀ ਭੈਣ ਦਾ ਸੀ। ਮੈਂ ਅਤੇ ਮੇਰੇ ਦੋਸਤਾਂ ਨੇ ਇੱਥੇ ਵੀ ਭੰਗੜਾ ਪਾਇਆ। ਇਸ ਵਿਆਹ ਦੀ ਪਾਰਟੀ ਕੜੀ ਵਾਲਿਆ ਵਲੋ ਮਿਸ਼ੀਗਨ ਵਿੱਚ ਸੀ ਅਤੇ ਮੁੰਡੇ ਵਾਲਿਆ ਵਾਲੋ ਇੰਡੀਆਨਾ ਵਿੱਚ ਸੀ।  ਮਿਸ਼ੀਗਨ ਵਾਲੀ ਪਾਰਟੀ ਵਿੱਚ ਮੈਂ ਆਪਣੀ ਪੰਜਾਬੀ ਦੀ ਪ੍ਰੋਫ਼ੈਸਰ ਨੂੰ ਵੀ ਮਿਲਿਆ। 

Sunday, March 30, 2014

Favorite Season - Gulshan

ਮੇਰੀ ਮਨਪਸੰਦ ਰੁੱਤ ਗਰਮੀ ਹੈ। ਗਰਮੀਆਂ ਵਿੱਚ ਮੌਸਮ ਬਹੁਤ ਸੋਹਣਾ ਹੁੰਦਾ ਹੈ ਅਤੇ ਹਮੇਸ਼ਾ ਗਰਮ ਰਹਿੰਦਾ ਹੈ। ਇਹ ਬਹੁਤ ਚੰਗਾ ਹੈ ਕਿਉਂਕਿ ਮੈਨੂੰ ਠੰਡ ਅੱਛੀ ਨਹੀਂ ਲਗਦੀ ਹੈ। ਮੈਨੂੰ ਬਾਹਰ ਜਾ ਕੇ ਖੇਡਾਂ ਖੇਡਣ ਦਾ ਬਹੁਤ ਸ਼ੋਕ ਹੈ ਅਤੇ ਮੈਂ ਸਿਰਫ ਗਰਮੀਆਂ ਦੇ ਵਿੱਚ ਇਹ ਸਭ ਕਰ ਸਕਦਾ ਹਾਂ। ਸਰਦੀਆਂ ਵਿੱਚ ਬਹੁਤ ਠੰਡ ਹੁੰਦੀ ਹੈ ਅਤੇ ਦੂਸਰਿਆਂ ਮਹੀਨਿਆਂ ਵਿੱਚ ਮੈਨੂੰ ਖੇਡਣ ਲਈ ਕੋਈ ਵਹਿਲਾ ਸਮਾ ਨਹੀਂ ਮਿਲਦਾ ਹੈ ਕਿਉਂਕਿ ਮੈਂ ਯੂਨੀਵਰਸਿਟੀ ਵਿਚ ਪੜ੍ਹਦਾ ਹਾਂ। ਮੈਨੂੰ ਸਕੂਲ ਤੋਂ ਬਹੁਤ ਕੰਮ ਮਿਲਦਾ ਹੈ ਪਰ ਗਰਮੀਆਂ ਵਿੱਚ ਮੈਂ ਅਰਾਮ ਕਰ ਸਕਦਾ ਹਾਂ। ਗਰਮੀਆਂ ਵਿੱਚ ਮੇਰੇ ਦੋਸਤਾਂ ਦੇ ਸਕੂਲ ਵੀ ਨਹੀਂ ਹੁੰਦੇ ਹਨ, ਇਸ ਕਰਕੇ ਅਸੀਂ ਅਕਸਰ ਮਿਲਦੇ ਹਾਂ। ਅਸੀਂ ਬਹੁਤ ਮਜ਼ਾ ਕਰਦੇ ਹਾਂ। ਅਸੀਂ ਬਾਹਰ ਫੁਟਬਾਲ ਅਤੇ ਫ੍ਰਿਸਬੀ ਖੇਡਦੇ ਹਾਂ, ਅਤੇ ਜਦੋਂ ਬਾਹਰ ਜਿਆਦਾ ਗਰਮੀ ਹੁੰਦੀ ਹੈ, ਤਾ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਜਾ ਫਿਲਮ ਦੇਖਣ ਜਾਂਦੇ ਹਾਂ। ਮੈਂ ਇਹ ਸਭ ਪਹਿਲੇ ਕਰਦਾ ਸੀ, ਪਰ ਹੁਣ ਮੈਂ ਮਿਸ਼ਿਗਨ ਵਿੱਚ ਗਰਮੀਆਂ ਵਿੱਚ ਨਹੀਂ ਰਹਿੰਦਾ ਹਾਂ। ਮੈਂ ਕੰਮ ਵਾਸਤੇ ਕੈਲੀਫ਼ੋਰਨਿਆ ਰਹਿੰਦਾ ਹਾਂ। ਉੱਥੇ ਮੈਨੂੰ ਬੜੇ ਨਵੇ ਲੋਕੀ ਮਿਲਦੇ ਹਨ ਅਤੇ ਉਹਨਾਂ ਦੇ ਨਾਲ ਮੈਂ ਬਹੁਤ ਮਜ਼ਾ ਕਰਦਾ ਹਾਂ। ਭਾਵੇਂ ਮੈਂ ਅੱਠ ਘੰਟੇ ਕੰਮ ਕਰਦਾ ਹਾਂ, ਮੈਨੂੰ ਕੰਮ ਤੋਂ ਬਾਅਦ ਵਹਿਲਾ ਸਮਾ ਮਿਲਦਾ ਹੈ। ਮੈਂ ਅਤੇ ਮੇਰੇ ਦੋਸਤ ਬਾਹਰ ਜਾ ਕੇ ਦੋ ਘੰਟੇ ਲਈ ਫੁਟਬਾਲ ਜਾ ਫ੍ਰਿਸਬੀ ਖੇਡਦੇ ਹਾਂ। ਹਫਤੇ ਦੇ ਅਖੀਰ ਤੇ ਅਸੀਂ ਫਿਲਮ ਦੇਖਣ ਜਾਂਦੇ ਹਾਂ ਜਾ ਕਿਸੇ ਦੇ ਘਰ ਜਾ ਕੇ ਵੀਡੀਓ ਖੇਡਾਂ ਖੇਡਦੇ ਹਾਂ। ਮੈਨੂੰ ਗਰਮੀਆਂ ਵਿੱਚ ਬਹੁਤ ਮਜ਼ਾ ਆਉਂਦਾ ਹੈ ਅਤੇ ਇਸ ਕਿਰਕੇ ਗਰਮੀ ਮੇਰੀ ਮਨਪਸੰਦ ਰੁੱਤ ਹੈ। 

Saturday, March 29, 2014

My Favorite Season HW #15

ਮੇਰਾ ਸਭ ਤੋਂ ਮਨਪਸੰਦ ਰੁੱਤ ਹੁਨਾਲ ਹੈ। ਮੈਂਨੂੰ ਠੰਢ ਬਿਲਕੁਲ ਨਹੀਂ ਪਸੰਦ ਹੈ। ਗਰਮੀਆਂ ਵਿੱਚ ਠੰਢ ਦੀ ਕੋਈ ਡਰ ਨਹੀਂ ਹੈ। ਮੈਂਨੂੰ ਗਰਮੀਆਂ ਪਸੰਦ ਹੈ ਕਿਓਂਕਿ ਮੈਂ ਫਿਰ ਆਪਣੇ ਦੋਸਤਾਂ ਨਾਲ ਬਾਹਰ ਖੇਡ ਸਕਦਾ ਹਾਂ। ਅਸੀਂ ਸਾਰੇ ਗਰਮੀਆਂ ਵਿੱਚ ਘਰ ਵਾਪਸ ਆਉਂਦੇ ਹਾਂ ਅਤੇ ਬਾਹਰ ਬਾਸਕਟਬਾਲ, ਫੁਟਬਾਲ , ਤੇ ਟੈਨਿਸ ਖੇਡਦੇ ਹਾਂ। ਗਰਮੀਆਂ ਵਿੱਚ ਪੂਲ ਵਿੱਚ ਡੁਬਕੀ ਲਾਉਣਾ ਤੇ ਤੈਰਨਾ ਵੀ ਬਹੁਤ ਮਜ਼ੇਦਰ ਲਗਦਾ ਹੈ। ਮੇਰੇ ਪਿਤਾ ਜੀ ਸਾਨੂੰ ਗਰਮੀਆਂ ਵਿੱਚ ਮਿਸ਼ੀਗਨ ਦੇ ਝੀਲਾਂ ਵੀ ਦਿਖਾਉਂਦੇ ਹਨ। ਮੈਂਨੂੰ ਸਮੁੰਦਰ ਦਾ ਕਿਨਾਰਾ ਬਹੁਤ ਖੂਬਸੂਰਤ ਲਗਦਾ ਹੈ। ਉਥੇ ਸੂਰਜ ਦੇ ਥੁੱਲੇ ਅਰਾਮ ਕਰਨਾ ਵਧੀਆ ਲਗਦਾ ਹੈ। ਮੈਂਨੂੰ ਗਰਮੀਆਂ ਵਿੱਚ ਕਿਸ਼ਤੀ ਚਲਾਉਣਾ ਵੀ ਪਸੰਦ ਹੈ। ਮੈਂਨੂੰ ਹੁਨਾਲ  ਬਹੁਤ ਪਸੰਦ ਹੈ ਕਿਓਂਕਿ ਗਰਮੀਆਂ ਵਿੱਚ ਸਕੂਲ ਤੋਂ ਛੁੱਟੀ ਹੁੰਦੀ ਹੈ। ਤਿੰਨ, ਚਾਰ ਮਹੀਨਿਆਂ ਲਈ ਕੋਈ ਕੰਮ ਨਹੀਂ ਤੇ ਕੋਈ ਚਿੰਤਾ ਨਹੀਂ। ਮੈਂ ਗਰਮੀਆਂ ਵਿੱਚ ਆਪਣੀ ਗੱਡੀ ਦੀ ਛੱਤ ਥੱਲੇ ਕਰਕੇ ਗੱਡੀ ਚਲਾਉਂਦਾ ਹਾਂ। ਇਸ ਤਰਾਂ ਮੂੰਹ ਤੇ ਹਵਾ ਤੇ ਪੌਣ ਬਹੁਤ ਵਧੀਆ ਲਗਦੀ ਹੈ। ਗਰਮੀਆਂ ਵਿੱਚ ਜਦੋਂ ਮੀਂਹ ਪੈਂਦਾ ਹੈ ਮੈਂਨੂੰ ਬਹੁਤ ਹੱਛਾ ਲਗਦਾ ਹੈ। ਪਰ ਇਕ ਚੀਜ਼ ਮੈਂਨੂੰ ਪਸੰਦ ਨਹੀਂ ਹੈ। ਗਰਮੀਆਂ ਵਿੱਚ ਜਦੋਂ ਮੀਂਹ ਪੈਂਦਾ ਹੈ ਵਾਤਾਵਰਨ ਵਿੱਚ ਬਹੁਤ ਨਮੀ ਹੋਜੰਦੀ ਹੈ। ਮੈਂਨੂੰ ਹੁਮਸ ਨਹੀਂ ਪਸੰਦ ਹੈ। ਅਜੇ ਵੀ, ਮੀਂਹ ਦਾ ਮੌਸਮ ਖੁਸ਼ਕ ਮੌਸਮ ਨਾਲੋਂ ਚੰਗਾ ਹੈ। ਮੈਂਨੂੰ ਖ਼ਾਸਕਰ ਮਿਸ਼ੀਗਨ ਵਿੱਚ ਗਰਮੀਆਂ ਪਸੰਦ ਹੈ ਕਿਓਂਕਿ ਇਥੇ ਗਰਮੀਆਂ ਵਿੱਚ ਬਹੁਤ ਜਿਆਦਾ ਗਰਮੀ ਵੀ ਨਹੀਂ ਹੁੰਦੀ ਹੈ। ਅਕਸਰ ਬਹੁਤ ਸੁਹਾਵਨਾ ਮੌਸਮ ਹੁੰਦਾ ਹੈ ਤੇ ਲੂ ਘੱਟ ਆਉਂਦੀ ਹੈ। ਗਰਮੀਆਂ ਵਿੱਚ ਜਦੋਂ ਛਾਂ ਪੈਂਦੀ ਹੈ, ਉਹ ਵੀ ਬਹੁਤ ਵਧੀਆ ਲਗਦਾ ਹੈ। ਸਾਰੇ ਰੁੱਤਾਂ ਚੰਗੀਆਂ ਹਨ ਪਰ ਮੇਰਾ ਸਭ ਤੋਂ ਮਨਪਸੰਦ ਰੁੱਤ ਹੁਨਾਲ ਹੈ ਤੇ ਹਮੇਸ਼ਾ ਰਹੇ ਗਾ।

Monday, March 17, 2014

HW 13 - Gulshan

ਪਿਛਲੇ ਹਫਤੇ ਮੈਂ ਘਰ ਗਿਆ ਸੀ, ਛੁਟੀਆਂ ਲਈ। ਮੈਂ ਸ਼ਨੀਵਾਰ ਨੂੰ ਸਟਰਲਿੰਗ ਹਾਈਟਸ ਗੁਰਦੁਆਰਾ ਗਿਆ ਕਿਉਂਕਿ ਉੱਥੇ ਪੰਜਾਬੀ ਕਲਾਸ ਦੇ ਬਚਿਆਂ ਦਾ ਕਵਿਜ਼ ਦਾ ਮੁਕਾਬਲਾ ਸੀ, ਜਿਸ ਵਿੱਚ ਸਾਰੇ ਬਚਿਆਂ ਨੇ ਹਿੱਸਾ ਲਿਤਾ। ਛੋਟਿਆਂ ਬਚਿਆਂ ਨੂੰ ਊੜਾ-ਐੜਾ ਬਾਰੇ ਪੁਛਿਆ ਗਿਆ ਸੀ ਅਤੇ ਮਹੀਨਿਆਂ, ਸਬਜੀਆਂ, ਗਿਣਤੀ, ਰੰਗਾਂ, ਅਤੇ ਹੋਰ ਵਿਸ਼ਿਆਂ ਦੇ ਸ਼ਬਦਾਵਲੀ ਪੁੱਛੇ ਗਏ ਸਨ। ਮੈਨੂੰ ਇਹ ਸਭ ਪਤਾ ਸੀ ਕਿਉਂਕਿ ਇਹ ਵਿਸ਼ਿਆਂ ਮੈਂ ਮਿਸ਼ਿਗਨ ਦੀ ਪੰਜਾਬੀ ਕਲਾਸ ਵਿੱਚ ਸਿਖਿਆ ਹਾਂ। ਵੱਡਿਆਂ ਬੱਚਿਆਂ ਨੂੰ ਇਤਿਹਾਸ ਅਤੇ ਗੁਰਬਾਣੀ ਦੇ ਬਾਰੇ ਪ੍ਰਸ਼ਨ ਪੁੱਛੇ ਗਏ ਸਨ। ਮੈਨੂੰ ਇਹ ਵਿਸ਼ਿਆਂ ਬਾਰੇ ਥੋੜਾ ਪਤਾ ਹੈ ਕਿਉਂਕਿ ਮੈਂ ਬੜੇ ਸਾਲ ਪਹਿਲੇ ਪੰਜਾਬੀ ਕਲਾਸ ਵਿੱਚ ਸੀ ਅਤੇ ਇਸ ਕਲਾਸ ਵਿੱਚ ਇਹ ਚੀਜ਼ਾ ਸਿਖਿਆ, ਪਰ ਮੈਨੂੰ ਸਭ ਕੁਝ ਯਾਦ ਨਹੀਂ ਹੈ। ਮੈਂ ਇਸ ਮੁਕਾਬਲੇ ਵਿੱਚ ਮਦਦ ਕੀਤੀ ਸੀ। ਮੈਂ ਕੰਪਿਊਟਰ, ਪ੍ਰੋਜੈਕਟਰ, ਅਤੇ ਮਾਈਕਰੋਫੋਨ ਕਾਇਮ ਕੀਤਾ ਅਤੇ ਸਕੋਰ ਦਾ ਹਿਸਾਬ ਰਖਿਆ। ਇਸ ਤੋਂ ਬਾਅਦ ਮੈਂ ਆਪਣੇ ਦੋਸਤ ਦਾ ਘਰ ਗਿਆ। ਇਹ ਸਾਡੇ ਛੁਟੀਆਂ ਦੇ ਅਖੀਰਲੇ ਦਿਨਾ ਸਨ, ਇਸ ਕਰਕੇ ਅਸੀਂ ਕੋਈ ਮਜੇ ਵਾਲੀ ਚੀਜ ਕਰਨੇ ਚਾਹੁੰਦੇ ਸੀ। ਅਸੀਂ ਵੀਡੀਓ ਖੇਡਾਂ ਖੇਡੀਆਂ ਸੀ ਅਤੇ ਇਕ ਫਿਲਮ ਦੇਖੀ ਸੀ। ਐਤਵਾਰ ਨੂੰ ਮੈਂ ਗੁਰਦੁਆਰਾ ਗਿਆ। ਉਸ ਤੋ ਪਹਿਲੇ ਮੈਂ ਬੜੇ ਚਿਰ ਤੋਂ ਗੁਰਦੁਆਰਾ ਨਹੀਂ ਗਿਆ ਸੀ। ਮੈਂ ਇਕ ਸ਼ਬਦ ਪੜਿਆ ਸੀ। ਗੁਰਦੁਆਰਾ ਤੋਂ ਬਾਅਦ ਮੈਂ ਸਿਧਾ ਐਨ ਆਰਬਰ ਗਿਆ ਕਿਉਂਕਿ ਅਗਲੇ ਦਿਨ ਕਲਾਸਾਂ ਸ਼ੁਰੂ ਹੋ ਰਹਿਆ ਸਨ।

HW 13: ਮੇਰਾ ਪਿਛਲਾ ਹਫਤੇ ਦਾ ਅਖੀਰ

ਮੇਰਾ ਪਿਛਲਾ ਹਫਤੇ ਦਾ ਅਖੀਰ ਮੈਂ ਮਿਆਮੀ ਫਲੋਰਿਡਾ ਵਿੱਚ ਸੀ| ਸ਼ੁਕਰਵਾਰ ਨੂੰ ਮੈਂ ਆਪਣੇ ਦੋਸਤ ਅਮਿਤ ਨਾਲ ਮੇਰੀ ਨਾਨੀ ਜੀ ਮਿਲਣ ਗਈ ਸੀ| ਉਹ ਵਿੰਟਰ ਹੇਵਨ ਵਿਚ ਰਹਿੰਦੀ ਹੈ ਤਾਂ ਅਸੀਂ ਚਾਰ ਘੰਟਿਆਂ ਤੱਕ ਚਲਾਏ ਉਹਨਾਨੂੰ ਮਿਲਣ ਗਾਏ| ਯਾਤਰਾ ਬਹੁਤ ਚੰਗਾ ਤੇ ਵਿਹਲਾ ਸੀ| ਅਸੀਂ ਕੋਈ ਦਸ ਵਜੇ ਰਾਤ ਨੂੰ ਪਹੁੰਚ ਗਾਏ|

ਸ਼ਨੀਵਾਰ ਨੂੰ ਜਾਦੇ ਮੈਂ ਅਤੇ ਅਮਿਤ ਉਠਕੇ ਨਾਨੀ ਦੇ ਪੂਲ ਵਿਚ ਤੈਰਿਆ ਫਿਰ ਉਹਨਾਨੇ ਸਾਡੇ ਲਈ ਸੁਆਦੀ ਨਾਸ਼ਤਾ ਬਣਾਇਆ| ਪਿਛਲੇ ਹਫਤੇ ਦਾ ਅਖੀਰ ਨੂੰ ਮੇਰੀ ਸਭ ਤੋਂ ਨਿੱਕੀ ਭੈਣ ਦੈਵਿਣ ਵੀ ਵਿੰਟਰ ਹੇਵਨ ਵਿੱਚ ਸੀ ਕਿਓਂਕਿ ਉਹ ਵੇਣ ਸਟੇਟ ਯੂਨਿਵਰਸਿਟੀ ਦੇ ਸੌਫਟਬਾਲ ਟੀਮ ਲਈ ਖੇਡਦੀ ਹੈ ਅਤੇ ਉਸਦੀ ਟੀਮ ਸਪਰਿੰਗ ਬ੍ਰੇਕ ਦੇ ਇਕ ਤੋਰਨਾਮੇੰਟ ਖੇਡ ਰਿਹਾ ਸੀ| ਤਾਂ ਮੈਂ ਅਮਿਤ ਅਤੇ ਮੇਰੀ ਨਾਨੀ ਨਾਸ਼ਤਾ ਖਾਕੇ ਸਾਰੇ ਇਕਠੇ ਦੈਵਿਣ ਦਾ ਇਕ ਖੇਡ ਦੇਖਣ ਗਾਏ ਸਨ| ਸੌਫਟਬਾਲ ਦੇ ਪਾਰਕ ਵਿੱਚ ਬਹੁਤ ਧੁਪ ਸੀ ਅਤੇ ਅਸੀਂ ਦੈਵਿਣ ਨੂੰ ਖੇਡਣ ਦੇਖਤੇ ਬਹੁਤ ਖੁਸ਼ ਸਨ|

ਖੇਡ ਤੋਂ ਬਾਅਦ ਅਮਿਤ ਅਤੇ ਮੈਂ ਮਿਆਮੀ ਤੱਕ ਵਾਪਸ ਚਲੇ ਗਾਏ| ਚਾਰ ਘੰਟਿਆਂ ਗੱਡੀ ਵਿੱਚ ਤੋਂ ਬਾਅਦ ਅਸੀਂ ਡਾਊਣ ਟਾਊਣ ਪਹੁੰਚ ਗਾਏ ਅਤੇ ਆਪਣੇ ਦੋਸਤ ਅੰਜਲੀ ਅਤੇ ਗੌਰੰਗ ਫੜੇ| ਉਹ ਸਾਡੇ ਨਾਲ ਅਮਿਤ ਦੀ ਭੈਣ ਨੀਸ਼ਾ ਦਾ ਤਮਾਸ਼ਾ ਦੇਖਣ ਗਾਏ ਸਨ| ਤਮਾਸ਼ੇ ਵਿੱਚ ਨੀਸ਼ਾ ਨੇ ਇਕ ਸਾਲਸਾ ਦਾ ਨਾਚ ਕੀਤਾ ਸੀ ਅਤੇ ਅਖੀਰ ਨੂੰ ਉਹ ਬੋਲੀਵੂਦ ਵੀ ਨਾਚੀ ਸੀ| ਸਾਰਾ ਤਮਾਸ਼ਾ ਬਹੁਤ ਦਿਲਚਸਪ ਸੀ ਪਰ ਨੀਸ਼ਾ ਦੇ ਨਾਚ ਬਿਲਕੁਲ ਸਭ ਤੋਂ ਚੰਗੇ ਸਨ| ਤਮਾਸ਼ੇ ਤੋਂ ਬਾਅਦ ਅਸੀਂ ਸਾਰੇ ਇਟਾਲੀਅਨ ਰੇਸਤਾਰੰਤ ਗਾਏ ਫਿਰ ਨੀਸ਼ਾ ਦੇ ਫਲੈਟ ਵਿੱਚ ਆਰਾਮ ਕੀਤਾ|

ਐਤਵਾਰ ਨੂੰ ਮੈਂਨੂੰ ਡੀਟ੍ਰਓਈਟ ਵਾਪਸ ਆਉਣਾ ਸੀ ਤਾਂ ਮੈਂ ਬਿਲਕੁਲ ਬਹੁਤ ਦੁਖੀ ਸੀ| ਏਯਰਪੋਰਟ ਜਾਣ ਤੋਂ ਪਹਿਲੇ ਅਸੀਂ ਕੁਝ ਚੰਗਾ ਕੀਊਬਨ ਖਾਨਾ ਖਾਇਆ ਅਤੇ ਕੀਊਬਨ ਕਾਫੀ ਵੀ ਪੀਤਾ| ਮੈਂ ਸੌਖੀਆਂ ਕਹ ਸਕਦੀ ਹੈ ਕਿ ਮੇਰਾ ਪਿਛਲਾ ਹਫਤੇ ਦਾ ਅਖੀਰ ਬਹੁਤ ਮਜ਼ੇਦਾਰ ਸੀ|

Sunday, March 16, 2014

HW #13- Last Weekend

ਪਿਛਲੇ ਹਫਤੇ ਮੈਂ ਛੁਟੀਆਂ ਲਈ ਆਪਣੇ ਘਰ ਵਾਪਸ ਗਿਆ। ਮੈਂ ਆਪਣੇ ਪਰਿਵਾਰ ਨੂੰ ਬਹੁਤ ਚਿਰ ਬਾਅਦ ਮਿਲਿਆ। ਸ਼ੁਕਰਵਾਰ ਨੂੰ ਮੈਂ ਅੰਨ ਆਰਬਰ ਤੋਂ ਰਾਤਨੂੰ ਨਿਕਲਿਆ ਤੇ ਮੈਂ ਘਰ ਨੌਂ ਵਜੇ ਪਹੁੰਚਿਆ। ਮੈਂ ਥਕਿਆ ਸੀ ਤੇ ਮੈਂਨੂੰ ਭੁਖ ਲਗੀ ਸੀ। ਇਸੇ ਲਈ ਮੈਂ ਰੋਟੀ ਖਾਕੇ, ਸਾਰੇ ਪਰਿਵਾਰ ਨੂੰ ਮਿਲਕੇ, ਸੌਂਗਿਆ। ਮੈਂ ਰਾਮ ਨਾਲ ਸੁਤਾ ਕਿਓਂਕਿ ਛੁਟੀਆਂ ਵਿੱਚ ਕੋਈ ਚਿੰਤਾ ਨਹੀਂ ਹੈ। ਸ਼ਨੀਵਾਰ ਨੂੰ ਮੈਂ ਗਿਆਰਾਂ ਵਜੇ ਉਠਿਆ। ਮੈਂ ਟੀਵੀ ਦੇਖੀ ਤੇ ਦਾਦੀ ਮਾ ਦੇ ਪਰਾਂਠੇ ਖਾਧੇ। ਫਿਰ ਮੈਂ ਨਾਹਕੇ ਆਪਣੇ ਦੋਸਤ ਨੀਲ ਦੇ ਘਰ ਗਿਆ। ਉਸਦੀ ਛੁਟੀ ਵੀ ਸੀ। ਅਸੀਂ ਵਿਦੀਓ ਗੇਮਆਂ ਖੇਡੀਆਂ ਤੇ ਯੂਨੀਵਰਸਿਟੀ ਬਾਰੇ ਗਲ-ਬਾਤ ਕੀਤੀ। ਥੋੜ੍ਹੀ ਦੇਰ ਬਾਅਦ ਸਾਡੇ ਦੋ ਹੋਰ ਦੋਸਤ ਵੀ ਆਗਏ। ਅਸੀਂ ਸਾਰੇ ਮੂਵੀ ਥੀਟਰ ਗਏ ਤੇ ਨਵੀਂ ਫਿਲਮ ਦੇਖੀ। ਫਿਲਮ ਬਹੁਤ ਚੰਗੀ ਸੀ। ਫਿਲਮ ਤੋਂ ਬਾਅਦ ਅਸੀਂ ਖਾਣਾ ਖਾਣ ਰੈਸਟੋਰੈਂਟ ਵੀ ਗਏ। ਰਾਤਨੂੰ ਮੈਂ ਘਰ ਵਾਪਸ ਗਿਆ ਤੇ ਆਪਣੇ ਪਰਿਵਾਰ ਨਾਲ ਗੱਲ-ਬਾਤ ਕੀਤੀ। ਉਹ ਸਕੂਲ ਤੇ ਯੂਨੀਵਰਸਿਟੀ ਬਾਰੇ ਪੁਿੱਛਦੇ ਸੀ। ਐਤਵਾਰ ਨੂੰ, ਬਹੁਤ ਚਿਰ ਬਾਅਦ, ਮੈਂ ਆਪਣੇ ਪਰਿਵਾਰ ਨਾਲ ਗੁਰਦੁਆਰੇ ਗਿਆ। ਗੁਰਦੁਆਰੇ ਤੋਂ ਬਾਅਦ ਅਸੀਂ ਸਾਰੇ ਘਰ ਜਾਕੇ ਸੌਂ ਗਏ ਕਿਓਂਕਿ ਅਸੀਂ ਸਾਰੇ ਥਕੇ ਸੀ। ਰਾਤਨੂੰ ਅਸੀਂ ਮੇਰੇ ਬੋਲਿੰਗ ਗਏ। ਮੇਰੇ ਤਾਇਆ ਜੀ ਨਾਲੇ ਉਹਨਾਂ ਦੇ ਪਰਿਵਾਰ ਵੀ ਗਏ। ਬਹੁਤ ਮਜ਼ਾ ਆਈਆ। ਮੈਂ ਇਕ ਵਾਰ ਜਿੱਤਿਆ ਵੀ ਸੀ। ਅਸੀਂ ਬੋਲਿੰਗ ਤੋਂ ਬਾਅਦ ਰੈਸਟੋਰੈਂਟ ਗਏ। ਮੈਂ ਬਟਰ ਚਿਕਿਨ ਖਾਧਾ। ਬਹੁਤ ਸੁਆਦ ਲੱਗਿਆ ਕਿਓਂਕਿ ਅੰਨ ਆਰਬਰ ਵਿੱਚ ਬਹੁਤ ਘੱਟ ਭਾਰਤੀ ਖਾਣਾ ਮਿਲਦਾ ਹੈ। 

Monday, March 10, 2014

HW11 - Gulshan

ਮੈਨੂੰ ਕੰਪਿਊਟਰ ਪ੍ਰੋਗ੍ਰਾਮਿੰਗ ਬਹੁਤ ਪਸੰਦ ਹੈ ਅਤੇ ਮੈਂ ਅੱਗੇ ਜਾ ਕੇ ਕੰਪਿਊਟਰ ਪ੍ਰੋਗ੍ਰਾਮਰ ਬਣਨਾ ਚਾਹੁੰਦਾ ਹਾਂ। ਜਦੋਂ ਮੈਂ ਛੋਟਾ ਸੀ, ਮੈਂ ਬਹੁਤ ਵੀਡੀਓ ਖੇਡਾਂ ਖੇਡਦਾ ਸੀ। ਜਦੋਂ ਮੈਂ ਗਿਆਰਾਂ ਸਾਲ ਦਾ ਸੀ, ਮੈਂ ਪ੍ਰੋਗ੍ਰਾਮਿੰਗ ਸਿਖਿਆ ਅਤੇ ਵੀਡੀਓ ਖੇਡਾਂ ਬਣਾਣੀਆ ਸ਼ੁਰੂ ਕੀਤਾ। ਮੈਂ ਇਹ ਸਭ ਕਰਨਾ ਆਪੇ ਸਿਖਿਆ ਸੀ ਇੰਟਰਨੈਟ ਤੋਂ ਅਤੇ ਮੈਂ ਮਿੱਡਲ ਸਕੂਲ ਅਤੇ ਹਾਏ ਸਕੂਲ ਵਿੱਚ ਪ੍ਰੋਗ੍ਰਾਮਿੰਗ ਕਰਦਾ ਰਿਹਾ। ਜਦੋਂ ਮੈਂ ਯੂਨਿਵਰਸਿਟੀ ਗਿਆ ਸੀ, ਮੈਨੂੰ ਪਤਾ ਨਹੀਂ ਸੀ ਕਿ ਮੈਂ ਕੰਪਿਊਟਰ ਸਾਇੰਸ ਜਾ ਫਿਸਿਕਸ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ, ਪਰ ਮੈਂ ਦੂਸਰੇ ਸਾਲ ਵਿੱਚ ਕੰਪਿਊਟਰ ਸਾਇੰਸ ਚੁਣ ਲਿਆ। ਉਦੋਂ ਤੋਂ ਮੈਂ ਯੂਨਿਵਰਸਿਟੀ ਵਿੱਚ ਬਹੁਤ ਦਿਲਚਸਪ ਚੀਜਾ ਸਿੱਖ ਰਿਹਾ ਹਾਂ ਅਤੇ ਆਪੇ ਬਹੁਤ ਅਛੇ ਪ੍ਰਾਜੈਕਟਾਂ ਕਰ ਰਿਹਾ ਹਾਂ। ਮੈਂ ਵਡੀਆਂ ਕੰਪਨੀਆਂ ਵਾਸਤੇ ਕੰਮ ਵੀ ਕਰ ਰਿਹਾ ਹਾਂ। ਪਿਛਲੇ ਸਾਲ ਗਰਮੀਆਂ ਵਿੱਚ ਮੈਂ ਇੱਕ ਵੱਡੀ ਕੰਪਨੀ ਵਾਸਤੇ ਕੰਮ ਕੀਤਾ ਸੀ ਜਿਸ ਦਾ ਨਾ VMware ਹੈ। ਇਹ ਕੰਪਨੀ ਕੈਲੀਫ਼ੋਰਨਿਆ ਵਿੱਚ ਹੈ। ਇਸ ਸਾਲ ਗਰਮੀਆਂ ਵਿੱਚ ਮੈਂ ਫਿਰ ਕੈਲੀਫ਼ੋਰਨਿਆ ਵਿੱਚ ਜਾ ਕੇ ਕੰਮ ਕਰਾਂਗਾ, ਪਰ ਇਸ ਵਾਰ Facebook ਵਾਸਤੇ। ਮੈਨੂੰ ਕੈਲੀਫ਼ੋਰਨਿਆ ਵਿੱਚ ਰਹਿਣ ਦਾ ਬਹੁਤ ਸ਼ੋਂਕ ਹੈ ਕਿਉਂਕਿ ਉਥੇ ਮੌਸੁਮ ਬਹੁਤ ਚੰਗਾ ਹੈ ਅਤੇ ਉਥੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਅਜਕਲ ਟੈਕਨਾਲੋਜੀ ਸਾਰੇ ਪਾਸੇ ਹੈ, ਕੰਪਿਊਟਰ ਸਾਇੰਸ ਵਿੱਚ ਕੰਮ ਕਰਕੇ ਮੈਂ ਕਈ ਚੀਜਾ ਬਣਾ ਸਕਦਾ ਹਾਂ ਜਿਸ ਨਾਲ ਲੋਕਾ ਨੂੰ ਬਹੁਤ ਫਾਇਦਾ ਹੋਵੇ। ਇਸ ਕਰਕੇ ਮੈਂ ਵਡੀਆਂ ਕੰਪਨੀਆਂ ਵਾਸਤੇ ਕੰਮ ਕਰਨਾ ਚਹੁੰਦਾ ਹਾਂ, ਜਿਵੇਂ ਕਿ Google।

HW 11 - ਤੁਸੀਂ ਜ਼ਿੰਦਗੀ ਵਿੱਚ ਕੀ ਸਭ ਤੋਂ ਚੰਗਾ ਕੀ ਕਰਨਾ ਚਾਹੁੰਦੇ ਹੋ ਤੇ ਕਿਓਂ?


ਮੈਂ ਆਪਣੀ ਜ਼ਿੰਦਗੀ ਵਿੱਚ ਲੋਕਾਂ ਦਾ ਮਦਦ ਕਰਨਾ ਅਤੇ ਉਹਨਾਂ ਨੂੰ  ਸਿਖਾਉਣਾ ਚਾਹੁੰਦੀ ਹਾਂ| ਮੇਰੀ ਖਿਆਲ ਵਿੱਚ ਦੁਨਿਆ ਦੀਆਂ ਬਹੁਤ ਸਮੱਸਿਆ ਆਮ ਲੋਕ ਆਪਨੇ ਆਪ ਘੋਲ ਸਕਦੇ ਹਨ| ਅਗਰ ਲੋਕਾਂ ਨੂੰ ਕੁਝ ਛੋਟੀ ਮਦਦ ਅਤੇ ਜਰੀਆ ਦਿੰਦੇ ਅਤੇ ਉਹਨਾਂ ਨੂੰ ਕਹਿੰਦੇ ਹਨ ਕਿ ਉਹ ਹੁਸ਼ਿਆਰ ਹਨ ਅਤੇ ਉਹ ਕਰ ਸਕਦੇ ਹਨ ਤਾਂ ਲੋਕ ਅਕਸਰ ਆਪਣੇ ਆਪ ਕੁਝ ਸਮੱਸਿਆ ਠੀਕ ਕਰ ਸਕਣਗੇ|

ਮੈਂਨੂੰ ਅਜੇ ਨਹੀਂ ਪਤਾ ਕਿ ਮੈਂ ਕੀ ਕੰਮ ਕਰਾਂਗੀ ਜਾਦੇ ਸਕੂਲ ਖ਼ਤਮ ਹੋ ਗਿਆ ਹੈ ਪਰ ਮੈਂਨੂੰ ਪਤਾ ਹੈ ਕਿ ਮੈਂ ਸਿਖਾਉਣਾ ਚਾਹੁੰਦੀ ਹਾਂ ਜਾ ਮੈਂ ਕੁਝ ਉਪਕਰਨ ਬਣਾਉਣਾ ਚਾਹੁੰਦੀ ਹੈ ਜਿਨ੍ਹਾਂ ਨਾਲ ਲੋਕ ਸਿਖ ਸਕਦੇ ਹਨ| ਮੈਂਨੂੰ  ਭਾਸ਼ਾਵਾਂ ਪੜ੍ਹਨੀਆਂ ਸਭ ਤੋਂ ਚੰਗਾ ਲਗਦਾ ਹੈ ਅਤੇ ਇਸ ਲਈ ਮੈਂ ਜ਼ਿੰਦਗੀ ਵਿੱਚ ਭਾਸ਼ਾਵਾਂ ਨਾਲ ਕੁਝ ਕੰਮ ਕਰਨਾ ਚਾਹੁੰਦੀ ਹਾਂ| ਇਸ ਤੋਂ ਇਲਾਵਾ ਮੈਂ ਸਾਖਰਤਾ ਪੜ੍ਹਦੀ ਹਾਂ| ਮੈਂ ਅਨਪੜ੍ਹ ਲੋਕਾਂ ਦੇ ਦਿਮਾਗ ਵੀ ਅਤੇ ਉਹਨਾਂ ਦੇ ਟੈਕਨਾਲੋਜੀ ਦੇ ਇਸਤੇਮਾਲ ਪੜ੍ਹਦੀ ਹਾਂ| ਲਗਦਾ ਹੈ ਮੈਂਨੂੰ ਕਿ ਟੈਕਨਾਲੋਜੀ ਨਾਲ ਬਹੁਤ ਸਾਰੇ ਲੋਕਾਂ ਨੂੰ ਪੜ੍ਹਨ ਦਾ ਬੜਾ ਮੌਕਾ ਹੈ|

ਆਜਕਾਲ੍ਹ ਬਹੁਤ ਸਾਰਿਆਂ ਲੋਕਾਂ ਦੇ ਕੋਲ ਮੋਬਾਇਲ ਫੋਨ ਅਤੇ ਦੂਸਰੀਆਂ ਟੈਕਨਾਲੋਜੀ ਹਨ ਅਤੇ ਇਸ ਲਈ ਜਿਵੇਂ ਲੋਕ ਗਿਆਨ ਸਾਂਝਦੇ ਹਨ ਐ ਬਦਲ ਰਿਹਾ ਹੈ| ਮੈਂ ਇਹ ਸਾਂਝਣ ਦੇ ਨਵੇਂ ਢੰਗਾਂ ਬਾਰੇ ਪੜ੍ਹਨਾ ਚਾਹੁੰਦੀ ਹਨ| ਮੈਂ ਸਮਝਦੀ ਹਾਂ ਕਿ ਟੈਕਨਾਲੋਜੀ ਹੁਮੇਸ਼ਾ ਹੱਲ ਨਹੀਂ ਹੈ ਅਤੇ ਮੇਰੇ ਖਿਆਲ ਵਿੱਚ ਕੁਝ ਲੋਕ ਗਲਤ ਕਰਦੇ ਹਨ ਕਿਓਂਕਿ ਉਹ ਐ ਸੋਚਦੇ ਹਨ| ਪਰ ਲਗਦਾ ਹੈ ਮੈਂਨੂੰ ਕਿ ਸਰਲ ਸਰਲ ਟੈਕਨਾਲੋਜੀਆਂ ਨਾਲ ਕਦੇ-ਕਦੇ ਬਹੁਤ ਲੋਕਾਂ ਦਾ ਹਾਲ ਸੁਧਾਰ ਜਾਂਦੇ ਹਨ|

ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਕੰਮ ਕਰਨਾ ਚਾਹੁੰਦੀ ਹਾਂ ਜਿਸਵਿੱਚ ਮੈਂ ਗਰੀਬ ਲੋਕਾਂ ਲਈ ਸਾਰਥਕ ਉਪਕਰਨ ਬਣਾ ਸਕਦੀ ਹਾਂ| ਸ਼ਾਇਦ ਉਹ ਗਿਆਨ ਸਾਂਝਣ ਲਈ ਜਾ ਭਾਸ਼ਾ ਸਿਖਣ ਜਾ ਕਿਰਸਾਨੀ ਦੀਆਂ ਰਹਿਰਾਸ ਸੁਧਾਰਨ ਲਈ ਹੋਣਗੇ|

Sunday, March 9, 2014

Vikram Saraan- Hw #11

ਮੈਂਨੂੰ ਲੋਕਾਂ ਦੀ ਮਦਦ ਕਰਣਾ ਬਚਪਨ ਤੋਂ ਹੀ ਬਹੁਤ ਪਸੰਦ ਹੈ। ਇਸੇ ਲਈ ਮੈਂ ਹਮੇਸ਼ਾ ਤੋਂ ਡਾਕਟਰ ਬਣਨਾ ਚਾਉਂਦਾ ਸੀ। ਮੈਂ ਸੋਚਿਆ ਚੰਗਾ ਡਾਕਟਰ ਬਣ ਕੇ ਗਰੀਬ ਲੋਕਾਂ ਦੀ ਮਦਦ ਕਰਾਂਗਾ। ਡਾਕਟਰ ਬਣਨਾ ਮੇਰਾ ਸੁਪਨਾ ਹੈ ਪਰ ਮੈਂ ਸਭ ਤੋਂ ਚੰਗਾ ਕੰਮ ਜਿੰਦਗੀ ਵਿੱਚ ਕੁਝ ਹੋਰ ਕਰਨਾ ਚਹੁੰਦਾ ਹਾਂ। ਜਦੋਂ ਮੈਂ  ਡਾਕਟਰ ਬਣ ਕੇ ਥੋੜ੍ਹ ਪੈਸੇ ਕਮਾਲੈ, ਮੈਂ ਗਰੀਬ ਦੇਸ਼ ਜਾਣਾ ਚਹੁੰਦਾ ਹਾਂ। ਮੈਂ ਕਿਤੇ ਅਫ੍ਰੀਕਾ ਵਿੱਚ ਜਾਵਾਂਗਾ। ਉਥੇ ਮੈਂ ਦੂਸਰੇ ਡਾਕਟਰਾਂ ਨਾਲ ਕਲੀਨਿਕ ਖੋਲ੍ਹਾਂਗਾ। ਅਸੀਂ ਗਰੀਬ ਪਰਵਾਰਾਂ ਨੂੰ ਮੁਕਤ ਵਿੱਚ ਮੈਡੀਕਲ ਮਦਦ ਦੇਵਾਂਗੇ। ਮੈਂ ਉਥੇ ਇਕ ਵੱਡਾ ਹਸਪਤਾਲ ਵੀ ਖੋਲ੍ਹਣਾ ਚਹੁੰਦਾ ਹਾਂ ਜਿਥੇ ਸਾਰੇ ਆ ਸਕਦੇ ਹਨ। ਮੈਂਨੂੰ ਲਗਦਾ ਹੈ ਕਿ ਸਾਰਿਆਂ ਨੂੰ ਮੈਡੀਕਲ ਮਦਦ ਮਿਲਨੀ ਚਾਹਿਦੀ ਹੈ, ਗਰੀਬਾਂ ਨੂੰ, ਅਮੀਰਾਂ ਨੂੰ, ਤੇ ਸਾਰੇ ਦੁਨੀਆ ਦੇ ਦੇਸ਼ਾਂ ਵਿੱਚ ਵੀ। ਮੈਂ ਇਹ ਕਲੀਨਿਕ ਤੇ ਹਸਪਤਾਲ ਖੋਲ੍ਹਣਾ ਚਹੁੰਦਾ ਹਾਂ ਕਿਓਂਕਿ ਮੈਂ ਅਮਰੀਕਾ ਵਿੱਚ ਰਹਿ ਕੇ ਬਹੁਤ ਖੁਸ਼ਕਿਸਮਤ ਹਾਂ। ਜੇ ਮੈਂਨੂੰ ਕਦੇ ਕੋਈ ਬਿਮਾਰੀ ਹੁੰਦੀ ਹੈ ਮੈਂ ਫਟਾਫਟ ਹਸਪਤਾਲ ਭਜਦਾ ਹਾਂ। ਪਰ ਅਫ੍ਰੀਕਾ ਵਿੱਚ ਰੋਜ਼ ਲੋਕ ਬਿਮਾਰੀਆਂ ਨਾਲ ਮਰਦੇ ਹਨ ਸਿਰਫ ਇਸ ਕਰਕੇ ਕੇ ਉਹ ਗਰੀਬ ਹਨ ਤੇ ਹਸਪਤਾਲ ਨਹੀਂ ਜਾ ਸਕਦੇ ਹਨ। ਇਹ ਸਹੀ ਨਹੀਂ ਹੈ। ਇਕ ਹੋਰ ਵਜ੍ਹਾ ਹੈ ਕੇ ਮੈਂ ਹਸਪਤਾਲ ਖੋਲ੍ਹਣਾ ਚਹੁੰਦਾ ਹਾਂ। ਜਦੋਂ ਮੈਂ ਮਰਜਾਵਾਂਗਾ, ਉਹ ਹਸਪਤਾਲ ਬਾਦ ਵਿੱਚ ਵੀ ਚਲਦਾ ਰਹੇਗਾ। ਮੈਂਨੂੰ ਲੋਕਾਂ ਦੀ ਮਦਦ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਤੇ ਮੈਂ ਡਾਕਟਰ ਬਣਕੇ ਇਹ ਹੀ ਕੋਸ਼ਸ਼ ਕਰਾਂਗਾ।

Wednesday, February 12, 2014

ਅਜ ਜਦੋ ਮੈਂ ਸਵੇਰੇ ਓਥੇ ਤਾ ਸੂਰਜ ਦੀਆ ਕਰਨਾ ਖਰ੍ਕੀ ਵਿਚ ਦੀ ਮੇਰੇ ਬਿਸਤਰੇ ਤੇ ਸਿਧਿਯਾ ਪੈ ਰਹਿਆ ਸਨ. ਮੈਂ ਓਤ ਕੇ ਖਿੜਕੀ ਵਿਚ ਦੇ ਸੂਰਜ ਵਾਲ ਦੇਖਇਆ ਤਾ ਲਾਲ ਰੰਗ ਦਾ ਨਜ਼ਾਰਾ ਬੋਹਤ ਚੰਗਾ ਲਗਦਾ ਸੀ. ਦਿਲ ਕਰਦਾ ਸੀ ਕੇ ਮੈਂ ਦੇਖੀ ਜਾਵਾ ਪਰ ਮੈਂ ਘਰ ਜਾਂ ਲਾਈ ਟ੍ਰੈਨ ਫ਼ਰਨੀ ਸੀ. ਮੈਂ ਤੇਆਰ ਹੋ ਕੇ ਸਾਰਕ ਤੇ ਆ ਕੇ ਟੈਕ੍ਸੀ ਫਰੀ ਤੇ ਪੋਹਾਚ ਗਈ. ਜਦੋ ਟ੍ਰੈਨ ਸ੍ਤਾਤਿਓਂ ਤੇ ਪੋਚੀ ਤਾ ਦੇਕਇਆ ਤਾ ਕੋਈ ਗਦੀ ਵਿਚ ਓਥਾਰ ਰਿਹਾ ਹੈ. ਤੇ ਕੋਈ ਚਾਰ ਰੇਹਾਜ ਹੈ. ਮੈਂ ਵੀ ਗਦੀ ਵਿਚ ਬੇਤਹ ਗਈ. ਟ੍ਰੈਨ ਤੇਜੀ ਜਾ ਰਹੀ ਹੈ. ਮੈਂ ਬਾਹਰ ਦੇਖਦੀ ਹ ਰਹੀ ਹ. ਲੋਕੀ ਆਪਨੇ ਆਪਨੇ ਕਮਾ ਵਿਚ ਮਾਸਟ ਸੀਗੇ। ਟ੍ਰੈਨ ਦਾ ਬਾਹਰ ਦਾ ਨਜ਼ਾਰਾ ਬੋਹਤ ਸੋਹਨਾ ਸੀ. ਖੇਤ ਆਤੇ ਦਰਖਤ ਬਢ਼ੀ ਤੇਹੀ ਨਾਲ ਪਿਛੇ ਨੂ ਜਾ ਰਿਹਾ ਹਨ. ਸਾਡੇ ਆਗੇ ਨੂ ਤੇਜ ਰਿਹਾ ਹੈ. ਮੇਰਾ ਸ੍ਤਾਤਿਨ ਆ ਗਇਆ ਤੇ ਗਦੀ ਰੁਕ ਗਈ. ਕੋਈ ਓਥਾਰ ਰਿਹਾ ਹੈ ਤੇ ਕੋਈ ਚਾਢ਼ ਰਿਹਾ ਹੈ. ਮੇਰੀ ਉਮਰ ਦੇ ਮੁੰਡੇ ਤੇ ਕੁਰਿਆ ਸਾਰੇ ਹੀ ਕਹਿਣਾ ਨੂ ਫੋਨ ਲਾ ਕੇ ਗੀਤ ਸੁਨ ਰਹੇ ਹਨ. ਏਕ ਘੰਤਾ ਤੀਹ ਵਿਚ ਮੇਰਾ ਘਰ ਆ ਗਇਆ. ਘਰ ਪੋਚਦੇ ਹੀ ਮੇਰੇ ਦਾਦ੍ਡੀ ਮੁਮ੍ਮ੍ਯ ਨੇ ਮੇਰਾ ਹਾਲ ਚਲ ਪੁਚਇਆ। ਮੇਰੇ ਏਨ੍ਤਾਹਾਂ ਬਾਰੇ ਪੁਚਇਆ। ਮੇਰੇ ਦਡੀ ਨੇ ਮੇਨੂ ਚਆ ਬਣਾਈ ਤੇ ਪਲਾਈ। ਮੈਂ ਆਪਨੇ ਕਮਰੇ ਵਿਚ ਗਈ ਤਾ ਓਥੇ ਵੀ ਸੂਰਜ ਦੀਆ ਕਰਨਾ ਮੇਰੇ ਬੇਦ ਤੇ ਪੈ ਰਹਿਆ ਹਨ. ਮੈਂ ਆਪਨੇ ਕਮਰੇ ਵਿਚ ਬੋਹਤ ਖੁਸ਼ ਸੀ ਫਾਰ ਮੈਂ ਗਲ ਬਾਤ ਕਰ ਰਹੀ ਸੀ ਫੋਨ ਤੇ. 

HW #8- Describing a Scene

ਮੈਂ ਪਿਛਲੇ ਹਫ਼ਤੇ ਆਪਣੇ ਘਰ ਵਾਪਸ ਗਿਆ ਸੀ। ਮੈਂ ਸ਼ੁੱਕਰਵਾਰ ਸ਼ਾਮ ਨੂੰ ਨੌਂ ਵਜੇ ਘਰ ਪਹੁਂਚ ਗਿਆ ਸੀ। ਜਦੋਂ ਮੈਂ ਅੰਦਰ ਗਿਆ ਸੀ ਸਾਰੇ ਆਪਣੇ ਆਪਣੇ ਕਮ ਵਿੱਚ ਰੁਝੇ ਸੀ। ਮੇਰੇ ਪਿਤਾ ਜੀ ਸੋਫੇ ਤੇ ਬੈਠਕੇ ਟੀ ਵੀ ਦੇਖ ਰਹੇ ਸਨ। ਉਹ ਚਾਹ ਵੀ ਪੀ ਰਹੇ ਸੀ ਅਤੇ ਬਿਸਕੁਟ ਖਾ ਰਹੇ ਸਨ। ਮੇਰੇ ਮਾਤਾ ਜੀ ਉਪਰ ਸੌਂ ਰਹੇ ਸਨ। ਉਹਨਾਂ ਦੇ ਕਮਰੇ ਵਿੱਚ ਟੀਵੀ ਅਜੇ ਵੀ ਚਾਲੂ ਸੀ। ਮੇਰੀ ਭੈਣ ਆਪਣੇ ਕਮਰੇ ਵਿੱਚ ਪੜ੍ਹ ਰਹੀ ਸੀ। ਉਸਦੇ ਕਮਰੇ ਵਿੱਚ ਗਾਣੇ ਚਲ ਰਹੇ ਸੀ। ਮੇਰੇ ਦਾਦਾ ਜੀ ਦੂਸਰੇ ਕਮਰੇ ਵਿੱਚ ਪੰਜਾਬੀ ਅਖਬਾਰ ਪੜ੍ਹ ਰਹੇ ਸਨ। ਸਾਨੂੰ ਹਰ ਹਫਤੇ ਇੱਕ ਨਵਾਂ ਅਖਬਾਰ ਮਿਲਦਾ ਹੈ। ਮੇਰੇ ਦਾਦੀ ਜੀ ਰਸੋਈ ਵਿੱਚ ਸਨ। ਉਹ ਖਾਣਾ ਪਕਾ ਰਹੇ ਸਨ। ਸਬਜ਼ੀਆਂ ਦੀ ਬਹੁਤ ਖੁਸ਼ਬੂ ਆ ਰਹੀ ਸੀ। ਜਦੋਂ ਮੈਂ ਘਰ ਦੇ ਅੰਦਰ ਆ ਗਿਆ ਸੀ, ਮੇਰੇ ਦਾਦੀ ਜੀ ਰਸੋਈ ਤੋਂ ਨਿਕਲ ਕੇ ਮੈਂਨੂੰ ਮਿਲਣ ਆ ਗਿਏ। ਮੇਰੀ ਭੈਣ ਨੇ ਮੇਰੇ ਮਾਤਾ ਜੀ ਨੂੰ ਉਠਾ ਦਿਤਾ। ਸਾਰੇ ਮੈਂਨੂੰ ਦੇਖ ਕੇ ਭੂਤ ਕੁਸ਼ ਸੀ। ਅਸੀਂ ਸਾਰੀ ਰਾਤ ਸਕੂਲ ਬਾਰੇ ਗੱਲ ਕੀਤੀ। ਮੈਨੂੰ ਬਹੁਤ ਭੁੱਖ ਲਗੀ ਸੀ ਤਾਂ ਮੇਰੇ ਦਾਦੀ ਜੀ ਨੇ ਪੰਜਾਬੀ ਖਾਣਾ ਪਕਾਇਆ। ਘਰ ਵਿੱਚ ਬਹੁਤ ਰੌਲਾ ਰਪਾ ਸੀ। ਮੇਰੇ ਦਾਦਾ ਜੀ ਵੀ ਹੱਸ ਰਹੇ ਸਨ। ਜਦੋਂ ਮੈਂ ਸੌਣ ਲਈ ਤਿਆਰ ਹੋ ਰਿਹਾ ਸੀ ਲੋਕ ਅਜੇ ਵੀ ਗੱਲ ਕਰ ਰਹੇ ਸੀ। 


Tuesday, February 11, 2014

ਦ੍ਰਿਸ਼ ਕਸਬੇ ਦੇ ਸਡ਼ਕ ਤੋਂ ਦੋਪਹਿਰ ਨੂੰ

ਦ੍ਰਿਸ਼ ਕਸਬੇ ਦੇ ਸਡ਼ਕ ਤੋਂ ਦੋਪਹਿਰ ਨੂੰ   

ਜਦੋਂ ਮੈਂ ਕਸਬੇ ਦੀ ਇਕ ਗਲੀ ਤੇ ਖੜੀ ਹੁੰਦੀ ਹਾਂ ਤਾਂ ਮੈਂ ਦਿਲਚਸਪ ਦ੍ਰਿਸ਼ ਵੇਖਦੀ ਹਾਂ | ਗਲੀ ਤੇ ਹੀ ਬਹੁਤ ਲੋਕ ਹਨ ਇਕ ਤਰਫ਼ ਤੋਂ ਬੱਚਿਆਂ ਦਾ ਛੋਟਾ ਢਾਣੀ ਹੈ ਜੋ ਸਡ਼ਕ ਤੇ ਹਰ ਰਾਤ ਖੇਡ ਰਹੇ ਹਨ| ਉਹ ਕਦੇ ਕ੍ਰਿਕੇਟ ਕਦੇ ਫੁਟਬਾਲ ਕਦੇ ਦੂਜਾ ਕੇਡ ਖੇਡ ਰਹੇ ਹਨ| ਜਦੋਂ ਖੇਡ ਹੋ ਰਿਹਾ ਹੈ ਤਾਂ ਬੱਚੇ ਬੜੇ ਰੌਲਾ-ਰੱਪਾ ਕਰ ਰਹੇ ਹਨ ਅਤੇ ਉਹ ਇਸ ਖੇਤਰ ਵਿੱਚ ਇਥੇ-ਉਥੇ ਜਾ ਰਹੇ ਹਨ|

ਇਸਦੇ ਕੋਲ ਇਕ ਛੋਟਾ ਪਾਰਕ ਹੈ ਜਿਸ ਵਿੱਚ ਹੋਰ ਬੱਚੇ ਖੇਡ ਰਹੇ ਹਨ| ਕੁਝ ਛੋਟੀਆਂ ਕੁੜੀਆਂ ਇਕ ਨੁੱਕਰ ਵਿੱਚ ਦੌਰ ਰਹੀਆਂ ਹਨ ਜਦੋਂ ਉਹਨਾ ਦੀਆਂ ਮਾਵਾਂ ਬੈਠਕੇ ਗਪਸ਼ਪ ਕਰ ਰਹੀਆਂ ਹਨ ਅਤੇ ਉਹਨਾ ਦੀਆਂ ਦਾਦੀ ਤੁਰ ਰਹੀਆਂ ਹਨ| ਪਾਰਕ ਵਿੱਚ ਦੂਜੇ ਬੁਢੇ  ਲੋਕ ਵੀ ਚੱਕਰ ਕਰ ਰਹੇ ਹਨ ਤਾਕੀ ਧੁਪ ਤੋਂ ਜਾਨ ਖਿਚ ਸਕਦੇ ਹਨ ਅਤੇ ਤਗੜੇ ਰਹ ਸਕਦੇ ਹਨ|

ਹਰ ਸਡ਼ਕ ਦੇ ਕੰਡੇ ਤੇ ਵੀ ਲੋਕ ਹਨ| ਕੁਝ ਦੁਕਾਨਦਾਰ ਆਪਣੇ ਮਾਲ ਵੇਚ ਰਹੇ ਹਨ ਸਬਜੀ ਵਾਲੇ ਆਪਣੀਆਂ ਸਬਜੀਆਂ ਮਿਣ ਰਹੇ ਹਨ ਅਤੇ ਗਿਣ ਰਹੇ ਹਨ| ਕੁਝ ਲੋਕ ਆਪਣੇ ਵਿਹਰੇ ਵਿੱਚ ਛੋਟੀਆਂ ਪਲੰਗਾਂ ਤੇ ਸੌ ਰਹੇ ਹਨ| ਕੁਝ ਮਾਲੀ ਗਾਹ ਨੂੰ ਪਾਣੀ ਦੇ ਰਹੇ ਹਨ ਜਾ ਫੁਲਾਂ ਨੂੰ ਕਟ ਰਹੇ ਹਨ| ਔਟੋ ਵਾਲੇ ਨੁੱਕਰ ਤੇ ਰੋਕਕੇ ਆਪਣੇ ਔਟੋਆਂ ਦੇ ਛਾਵਾਂ ਥੱਲੇ ਆਰਾਮ ਕਰ ਰਹੇ ਹਨ| ਸਾਰੇ ਲੋਕ ਸੰਤੁਸ਼ਟ ਦਿਖਾਈ ਦੇ ਰਹੇ ਹਨ ਜਦੋਂ  ਆਪਣੇ ਦਿਨ ਹੋ ਰਹੇ ਹਨ|

Scene Description - Gulshan

ਪਿਛਲੇ ਸ਼ਨੀਵਾਰ ਮੈਂ ਸਟਰਲਿੰਗ ਹਾਈਟਸ ਗੁਰਦੁਆਰਾ ਗਿਆ ਸੀ। ਇੱਥੇ ਹਰ ਸ਼ਨੀਵਾਰ ਨੂੰ ਪੰਜਾਬੀ ਕਲਾਸ ਲਗਦੀ ਹੈ। ਜੁਤੀਆਂ ਲਾਨ ਤੋਂ ਬਾਅਦ ਹਥ ਤੋਂ ਕੇ ਸਾਰੇ ਬੱਚੇ ਅਤੇ ਉਹਨਾਂ ਦੇ ਮਾਪੇ ਦੀਵਾਨ ਹਾਲ ਵਿੱਚ ਜਾ ਕੇ ਬੈਠ ਗਏ ਸੀ। ਜਦੋਂ ਮੈਂ ਪਹੁੰਚਿਆ, ਸਾਰੇ ਵਿਦਿਆਰਥੀ ਨਾਮ ਸਿਮਰਨ ਕਰ ਰਹੇ ਸਨ। ਨਾਮ ਸਿਮਰਨ ਤੋਂ ਬਾਅਦ ਬਚਿਆਂ ਨੇ ਦੋਂ ਸ਼ਬਦ ਗਾਏ ਸੀ। ਇਸ ਤੋ ਬਾਅਦ ਉਹ ਆਪਣੀਆ ਆਪਣੀਆ ਕਲਾਸਾਂ ਚਲੇ ਗਏ। ਰਸੋਈ ਵਿੱਚ ਲੋਕੀ ਲੰਗਰ ਬਣਾ ਰਹੇ ਸਨ ਅਤੇ ਕੁਝ ਲੋਕੀ ਭਾਂਡੇ ਵੀ ਧੋ ਰਹੇ ਸਨ। ਰਸੋਈ ਤੋਂ ਬਹੁਤ ਰੌਲਾ ਆ ਰਿਹਾ ਸੀ ਕਿਉਂਕਿ ਸਾਰੀਆਂ ਔਰਤਾ ਗੱਪਾਂ ਮਾਰ ਰਹੀਆਂ ਸਨ। ਲੰਗਰ ਹਾਲ ਵਿੱਚ ਕਈ  ਲੋਕੀ ਲੰਗਰ ਸੇਵਾ ਕਰ ਰਹੇ ਸਨ ਅਤੇ ਕਈ ਸਫਾਈ ਵੀ ਕਰ ਰਹੇ ਸਨ। ਹੋਰ ਲੋਕੀ ਭਾਈ ਸਾਹਿਬ ਦੇ ਨਾਲ ਬਾਕੀ ਗੁਰਦੁਆਰੇ ਦੀ ਸਫਾਈ ਜਾ ਕੰਮ ਕਰ ਰਹੇ ਸਨ। ਛੋਟੇ ਬੱਚੇ ਸਾਰੇ ਪਾਸੇ ਦੌੜ ਰਹੇ ਸਨ ਕਿਉਂਕਿ ਉਹਨਾਂ ਦੇ ਮਾਪੇ ਉਹਨਾਂ ਵਲ ਧਿਆਨ ਨਹੀਂ ਦੇ ਰਹੇ ਸਨ ਬਲਕੇ ਖਾਣ ਵਿੱਚ ਲਗੇ ਹੋਏ ਸਨ। ਦੋਂ ਘੰਟਿਆਂ ਤੋਂ ਬਾਅਦ ਪੰਜਾਬੀ ਕਲਾਸ ਖਤਮ ਹੋਇਆ ਸੀ ਅਤੇ ਸਾਰੇ ਬੱਚੇ ਲੰਗਰ ਹਾਲ ਖਾਣ ਵਾਸਤੇ ਆ ਗਏ ਸੀ। ਬਚਿਆਂ ਨੂੰ ਕਲਾਸ ਤੋਂ ਬਾਅਦ ਪੀਜ਼ਾ ਮਿਲਿਆ ਸੀ ਅਤੇ ਉਹਨਾਂ ਨੇ ਬੜੀ ਖੁਸ਼ੀ ਨਾਲ ਖਾਦਾ। ਕਈ ਬੱਚੇ ਲੰਗਰ ਤੋ ਬਾਅਦ ਵਾਜਾ ਤੇ ਤਬਲਾ ਸਿਖ ਰਹੇ ਸਨ ਅਤੇ ਕਈ ਘਰ ਜਾ ਰਹੇ ਸਨ। ਭਾਈ ਸਾਹਿਬ ਨੇ ਕੀਰਤਨ ਸ਼ੁਰੂ ਕਰ ਰਹੇ ਸਨ। 

Monday, February 3, 2014


ਮੇਰੇ ਬਚਪਨ ਬਾਹੁਤ ਚੰਗਾ ਲਾਗਦਾ ਸੀ। ਮੈਂ ਤੇ ਮੇਰੇ ਮਾਤਾ ਿਪਤਾ ਜੀ ਤੇ ਮੇਰੇ ਭੈਣ ਨੋਰਤਿਵਲ ਿਮਿਚਗਨ ਿਵੱਚ ਰਿਹਦੇ ਸੀ। ਮੈਂ ਤੇ ਮੇਰੇ ਮਾਤਾ ਿਪਤਾ ਜੀ, ਮੇਰੇ ਭੈਣ, ਤੇ ਮੇਰੇ ਕੁਤਾ ਿੲਕ ਚੰਗਾ ਘਰ ਿਵੱਚ ਰਿਹਦੇ ਸੀ। ਸਾਡਾ ਘਰ ਚਾਰ ਸੌਨ ਵਾਲਾ ਕਮਰੇ, ਿਤਨ ਗੁਸਲਕਾਨੇ, ਿੲਕ ਰਾਸੋੲੀ, ਤੇ ਿੲਕ ਬੈਠਕ ਸੀ। ਮੇਰੇ ਨਾਨਾ ਨਾਨੀ ਜੀ ਤੇ ਮੇਰੇ ਦਾਦਾ ਦਾਦੀ ਜੀ ਤੇ ੇਮੇਤੇ ਚਾਚਾ ਚਾਚੀ ਜੀ ਬਾਹੁਤ ਨੇੜੇ ਰਿਹਦੇ ਸੀ। ਮੇਰੇ ਨਾਨਾ ਨਾਨੀ ਜੀ, ਮੇਰੇ ਦਾਦਾ ਦਾਦੀ ਜੀ, ਤੇ ਮੇਰੇ ਚਾਚਾ ਚਾਚੀ ਜੀ ਮੈਂਨੂੰ ਬਾਹੁਤ ਿਮਲਦੇ ਸੀ ਤੇ ਮੈਂ ਬਾਜੁਤ ਕੁਸ਼ੀ ਸੀ। ਮੇਰੇ ਮਾਤਾ ਜੀ ਦੇ ਨਾਲ ਮੈਂ ਗਰਾੳੂਂਡ ਜਾ ਰਹੇ ਸੀ। ਮੇਰੇ ਿਪਤਾ ਜੀ ਦੇ ਨਾਲ ਮੈਂ ਬਾਹਰ ਜਾ ਰਹੇ ਖਾਣਾ ਖਾਨਦੇ ਸੀ ਤੇ ਦੁਕਾਨ ਜਾ ਰਹੇ ਕਪੜਦੇ ਖਰੀਦੇ ਸੀ। ਮੇਰੇ ਬਚਪਨ ਬਾਹੁਤ ਚੰਗਾ ਸੀ ਿਕੳੁਿਕ ਮੇਰੇ ਪਰੀਵਾਰ ਮੈਂਨੂੰ ਬਾਹੁਤ ਪੀਆਰ ਦੇਦੋ ਸੀ।

Sunday, February 2, 2014

ਜੈਸਮਿਨ ਦੇ ਬਚਪਣ ਬਾਰੇ

ਮੇਰੇ ਬਚਪਣ ਬਾਰੇ  
 
ਮੇਰੇ ਬਚਪਣ ਦੌਰਾਨ ਹੁਮੇਸ਼ਾ ਬੜਾ ਰੌਲਾ ਰੱਪਾ ਸੀ ਕਿਓੰਕੀ ਮੇਰੀਆਂ ਤਿੰਨ ਛੋਟੀਆਂ ਭੈਣਾਂ ਹਨ ਜਿਹਨਾ ਦੀਆਂ ਉਮਰ ਮੇਰੀ ਉਮਰ ਨੇੜੇ ਹਨ| ਮੇਰੇ ਮਾਂ ਹਰ ਰੋਜ ਸਾਡੇ ਨਾਲ ਘਰ ਵਿੱਚ ਰਹਿੰਦੀ ਸੀ ਤੇ ਉਹਨਾ ਦੀ ਭੈਣ ਦੀਆਂ ਬੱਚੀਆਂ ਵੀ ਸਾਡੇ ਨਾਲ ਸਨ| ਇਸ ਲਾਈ ਮੈਂ ਹੁਮੇਸ਼ਾ ਔਰਤਾਂ ਦੇ ਨੇੜੇ ਸੀ| ਅਸੀਂ ਸਭ ਕੁਝ ਇਕੱਟੇ ਕਰਦੀਆਂ ਸੀ--ਕਦੇ ਕਦੇ ਅਸੀਂ ਟੀ ਵੀ ਤੇ ਫਿਲਮਾਂ ਦੇਖੀਆਂ ਸੀ ਜਾਂ ਪਾਰਕ ਜਾਂਦੀਆਂ ਸੀ ਜਾਂ ਬਾਹਰ ਖੇਡਦੀਆਂ ਸੀ| ਹਰ ਸਾਲ ਇੱਕ ਜਾਂ ਦੋ ਬਾਰ ਅਸੀਂ ਸਾਰੇ ਇਕੱਟੇ ਮੇਰੀ ਮਾਂ ਤੇ ਉਸਦੀ ਭੈਣ ਨਾਲ ਗੱਡੀ ਵਿੱਚ ਵਾਸ਼ਿੰਗਟਣ ਡੀ ਸੀ ਆਪਣੀ ਮੌਸੀ ਮਿਲਣ ਜਾਂਦੀ ਸੀ|

ਬਚਪਣ ਦੌਰਾਨ ਮੇਰੇ ਤਿੰਨ ਮਨਪਸੰਦ ਥਾਵਾਂ ਸਨ| ਇੱਕ ਸਾਡੇ ਘਰ  ਦਾ ਭੋਰਾ ਸੀ, ਇੱਕ ਪੁਸਤਕਾਲਾ ਸੀ ਅਤੇ ਇੱਕ ਬਾਹਰ ਸਾਡੇ ਘਰ ਦੇ ਇਕਦਮ ਪਿਛੇ ਤੇ ਅੱਗੇ ਸੀ| ਮੈਂ ਆਪਣੀਆਂ ਭੈਣਾਂ ਨਾਲ ਆਪਣੇ ਭੋਰੇ ਵਿੱਚ ਸਕੂਲ ਖੇਡਦੀ ਸੀ ਅਤੇ ਕੋਈ ਛੋਟਾ ਸ਼ਹਿਰ ਬਣਾਉਂਦੀ ਸੀ ਜਿਸ ਵਿੱਚ ਇੱਕ ਭੈਣ ਸਬਜੀ ਵਾਲੀ ਸੀ, ਇੱਕ ਡਾਕਘਰ ਸੀ, ਇੱਕ ਕਿਤਾਬਾਂ ਵੇਚਦੀ ਸੀ ਤੇ ਇੱਕ ਕੁਝ ਦੂਸਰੀਆਂ ਚੀਜ਼ਾਂ ਵੇਚਦੀ ਸੀ| ਮੈਂਨੂੰ ਪੁਸਤਕਾਲਾ ਪਸੰਦ ਸੀ ਕਿਓਂਕਿ ਉਥੇ ਮੈਂ ਸਭ ਰੌਲੇ ਤੋਂ ਜਾ ਸਕਦੀ ਸੀ| ਉਥੇ ਮੈਂ ਇਕੱਲੀ ਪੜ੍ਹਦੀ ਹੋਈ ਹੋ ਸਕਦੀ ਸੀ| ਪਰ ਜਦੋਂ ਮੈਂ ਕੁਝ ਕਿਤਾਬਾਂ ਨੂੰ ਚੇਕ ਆਉਟ ਕਰ ਲਿਆ ਮੇਰਾ ਮਨਪਸੰਦ ਥਾਂ ਜਿਥੇ ਮੈਂ ਪੜ੍ਹਦੀ ਸੀ ਸਾਡੇ ਘਰ ਦਾ driveway ਵਿੱਚ ਸੀ| ਐਂ ਲਗਦੀ ਸੀ ਕਿਓਂਕਿ ਅਗਰ ਮੈਂ ਪੜ੍ਹਦੀ ਹੁਈ ਬੋਰ ਹੋ ਗਈ ਤਾਂ ਮੈਂ ਸਾਡੇ ਦਰਖਤਾਂ ਤੇ ਚੜ੍ਹਦੀ ਸੀ ਏ ਮਿੱਟੀ ਨਾਲ ਖੇਡਦੀ ਸੀ|

Childhood - Gulshan

ਮੇਰਾ ਬਚਪਨ ਬਹੁਤ ਚੰਗਾ ਸੀ। ਮੈਨੂੰ ਯਾਦ ਹੈ ਕਿ ਮੈਂ ਬਹੁਤ ਵੀਡੀਓ ਖੇਡਾਂ ਖੇਡਦਾ ਹੁੰਦਾ ਸੀ ਅਤੇ ਬਹੁਤ ਸ਼ਰਾਰਤੀ ਵੀ ਸੀ। ਮੇਰੇ ਕੋਲ ਬਹੁਤ ਸਾਰੀਆਂ ਵੀਡੀਓ ਖੇਡਾਂ ਸਨ, ਜਿਵੈਂ ਕਿ ਨਿਨਟਨਡੋ, ਪਲੇਸਟੇਸ਼ਨ, ਅਤੇ ਗੇਮਬੋਏ। ਮੇਰੀ ਮਨਪਸੰਦ ਖੇਡ Super Mario 64 ਸੀ। ਮੈਂ ਇਹ ਖੇਡ ਆਪਣੇ ਪਿਤਾ ਜੀ ਦੇ ਨਾਲ ਬਹੁਤ ਖੇਡਦਾ ਸੀ। ਵੀਡੀਓ ਖੇਡਾਂ ਤੋਂ ਇਲਾਵਾ, ਮੈਂ ਆਪਣੇ ਦੋਸਤਾਂ ਨਾਲ ਹੋਰ ਕਈ ਖੇਡਾਂ ਵੀ ਖੇਡਦਾ ਸੀ। ਮੈਂ ਉਹਨਾਂ ਦੇ ਘਰ ਜਾ ਕੇ ਰਾਤ ਵਾਸਤੇ ਰਹਿੰਦਾ ਸੀ। ਮੇਰਾ ਪਰਿਵਾਰ ਹਰ ਸ਼ਨੀਵਾਰ ਅਤੇ ਐਤਵਾਰ ਗੁਰਦੁਆਰਾ ਜਾਂਦਾ ਸੀ। ਸ਼ਨੀਵਾਰ ਨੂੰ ਪੰਜਾਬੀ ਕਲਾਸ ਹੁੰਦੀ ਸੀ। ਮੈਨੂੰ ਪੰਜਾਬੀ ਕਲਾਸ ਪਸੰਦ ਨਹੀਂ ਸੀ ਕਿਉਂਕਿ ਬਹੁਤ ਕੰਮ ਸੀ ਪਰ ਮੈਂ ਕੁਝ ਪੰਜਾਬੀ ਸਿਖਿਆ ਸੀ। ਐਤਵਾਰ ਨੂੰ ਕੀਰਤਨ ਹੁੰਦਾ ਸੀ। ਮੈਂ ਕਦੀ ਕਦੀ ਗੁਰਦੁਆਰੇ ਕੀਰਤਨ ਕਰਦਾ ਸੀ। ਕੀਰਤਨ ਤੋਂ ਬਾਅਦ ਮੈਂ ਆਪਣੇ ਦੋਸਤਾਂ ਨੂੰ ਮਿਲਦਾ ਸੀ। ਜਦੋਂ ਤਕ ਸਾਡੇ ਮਾਪੇ ਘਰ ਜਾਣ ਵਾਸਤੇ ਤਿਆਰ ਨਹੀਂ ਸੀ, ਉਦੋਂ ਤਕ ਅਸੀਂ ਬਾਹਰ ਜਾ ਕੇ ਫੁਟਬਾਲ ਤੇ ਬੈਸਕਟਬਾਲ ਖੇਡਦੇ ਸੀ। ਜਦੋਂ ਮੈਂ ਛੋਟਾ ਸੀ, ਮੈਨੂੰ ਸਕੂਲ ਵੀ ਬਹੁਤ ਪਸੰਦ ਸੀ। ਮੇਰੇ ਮਨਪਸੰਦ ਵਿਸ਼ੇ ਗਣਿਤ ਅਤੇ ਵਿਗਿਆਨ ਸੀ, ਕਿਉਂਕਿ ਮੈਂ ਇਹਨਾ ਵਿਸ਼ਿਆ ਵਿੱਚ ਬਹੁਤ ਚੰਗਾ ਸੀ। ਸਕੂਲ ਵਿੱਚ ਅਸੀਂ ਬਹੁਤ ਚੰਗੀਆ ਕਿਤਾਬਾਂ ਪੜ੍ਹਦੇ ਸੀ ਅਤੇ ਜਿਮਨੇਜ਼ੀਅਮ ਵਿੱਚ ਬਹੁਤ ਮਜੇਦਾਰ ਖੇਡਾਂ ਖੇਡਦੇ ਸੀ। ਇਸ ਕਰਕੇ ਮੇਰਾ ਬਚਪਨ ਬਹੁਤ ਚੰਗਾ ਸੀ। 

My Childhood Memories- Vikram Saraan

ਮੈਂਨੂੰ ਆਪਣੇ ਬਚਪਣ ਦੀਆਂ ਯਾਦਾਂ ਬਹੁਤ ਆਉਂਦੀਆਂ ਹਨ। ਮੈਂ ਅਮਰੀਕਾ ਵਿੱਚ ਪੈਦਾ ਹੋਇਆ ਸੀ, ਲੇਕਿਨ ਮੇਰੇ ਜੀਵਨ  ਦੇ ਪਹਿਲੇ ਪੰਜ ਸਾਲ ਲਈ ਮੈਂ ਭਾਰਤ ਵਿੱਚ ਰਹਿੰਦਾ ਸੀ। ਇੰਡਿਆ ਵਿੱਚ ਮੈਂ ਆਪਣੀ ਵੱਡੀ ਭੈਣ ਅਤੇ ਮੇਰੇ ਦਾਦਾ ਦਾਦੀ ਜੀ ਦੇ ਨਾਲ ਰਹਿੰਦੇ ਸੀ। ਅੱਜ, ਮੈਂ ਆਪਣੇ ਮਾਂ ਨਾਲੋਂ ਜਾਦਾ ਮੈਂ ਆਪਣੇ  ਦਾਦੀ ਜੀ ਦੇ ਕਰੀਬ ਹਾਂ। ਮੇਰੇ ਦਾਦੀ ਜੀ ਮੈਂਨੂੰ ਦਸਦੇ ਹਨ ਕਿ ਜਦੋਂ ਮੈਂ ਛੋਟਾ ਸੀ ਮੈਂ ਬਹੁਤ ਚਲਾਕ ਸੀ। ਮੈਂ ਬਹੁਤ ਸ਼ਾਂਤ ਸੀ ਲੇਕਿਨ ਹਮੇਸ਼ਾ ਸੋਚਦਾ ਰਹਿੰਦਾ ਸੀ। ਮੈਂ ਆਪਣੇ ਭੈਣ ਨਾਲ ਵੀ ਬਹੁਤ ਕਰੀਬ ਸੀ। ਉਹ ਜਦੋਂ ਪਹਿਲੀ ਵਾਰ ਸਕੂਲ ਜਾ ਰਹੀ ਸੀ, ਮੈਂ ਇੱਕ ਕੋਨੇ ਵਿੱਚ ਬੈਠ ਗਿਆ ਅਤੇ ਰੋਰਿਆ ਸੀ। ਮੈਂਨੂੰ ਇੰਡਿਆ ਦੇ ਬਾਰੇ ਬਹੁਤ ਕੁੱਝ ਯਾਦ ਨਹੀਂ ਹੈ, ਲੇਕਿਨ ਮੈਨੂੰ ਪਤਾ ਹੈ ਕਿ ਉਥੇ ਰਹਿਣਾ ਮੈਨੂੰ ਬਹੁਤ ਪਸੰਦ ਸੀ। ਮੈਂ ਜਦੋਂ  ਪੰਜ ਸਾਲ ਦਾ ਸੀ, ਮੈਂ, ਮੇਰੇ ਦਾਦਾ-ਦਾਦੀ ਜੀ, ਅਤੇ ਮੇਰੀ ਭੈਣ ਵਾਪਸ ਅਮਰੀਕਾ ਚਲੇ ਗਏ। ਜਦੋਂ ਮੈਂ ਅਮਰੀਕਾ ਵਿੱਚ ਸਕੂਲ ਸ਼ੁਰੂ ਕੀਤਾ ਸੀ ਮੈਂ ਬਹੁਤ ਸ਼ਰਮੀਲੀ ਸੀ ਅਤੇ ਮੈਂਨੂੰ ਅੰਗਰੇਜ਼ੀ ਨਹੀਂ ਬੋਲਨੀ ਆਉਂਦੀ ਸੀ। ਸਕੂਲ ਵਿੱਚ ਨਵੇਂ ਦੋਸਤ ਬਣਾਉਣਾ ਮੁਸ਼ਕਲ ਸੀ। ਮੈਂ ਕਿਤਾਬਾਂ ਬਹੁਤ ਪੜ੍ਹਦਾ ਸੀ। ਜਦੋਂ ਮੇਰਾ ਦੋਸਤ ਉਮਰ ਮੇਰਾ ਗੁਆਂਢੀ ਬੰਨ ਗਿਆ, ਮੈਂ ਬਦਲ ਗਿਆ। ਮੈਂ ਸਕੂਲ ਵਿੱਚ ਬਹੁਤ ਗੱਲ ਕਰਣ ਲਾਗ ਗਿਆ।ਮੈਂਨੂੰ ਹੋਰ ਵੀ ਨਵੇਂ ਦੋਸਤ ਮਿਲਗੇ। ਮੈਂ ਅਤੇ ਮੇਰੇ ਦੋਸਤ ਬਾਹਰ ਬਾਸਕੇਟਬਾਲ ਅਤੇ ਫੁਟਬਾਲ ਖੇਡਦੇ ਸੀ। ਅਸੀਂ ਇਕੱਠੇ ਨਵੀਆਂ ਫਿਲਮਾਂ ਨੂੰ ਦੇਖਦੇ ਸੀ। ਮੈਨੂੰ ਆਪਣਾ ਬਚਪਨ ਬਹੁਤ ਪਸੰਦ ਸੀ। 

Friday, January 31, 2014

Childhood Memories

ਮੇਰਾ ਬਚਪਣ ਤਿੰਨ ਰਾਜਾਂ ਵਿੱਚ ਲੰਘਿਆਂ । ਮੈਂ ਜਨਮ ਤੋਂ ਲੈ ਕੇ ਪੰਜ ਸਾਲ ਤਕ ਕੈਲਫੋਰਨੀਆ ਵਿੱਚ ਰਿਹਾ। ਮੈਂ ਉਥੇ ਸਕੂਲ ਦਾ ਪਹਿਲਾ ਸਾਲ ਕੀਤਾ।  ਮੇਰੀ ਅਧਿਆਪਕ ਦਾ ਨਾਂ "Mrs. Kroyer" ਸੀ। "Mrs. Kroyer" ਮੇਰੀ ਬਚਪਣ ਦੀ ਸਭ ਤੋਂ ਵਧ ਮਨਪਸੰਦ ਅਧਿਆਪਕ ਸੀ. ਮੇਰੇ ਮਪਿਆਂ ਦਾ "Subway"ਦੁਕਾਨ ਸੀ। ਮੈਂ ਉਥੇ ਜਾ ਕੇ  ਗਾਹਕਾਂ ਨਾਲ ਗਲਾਂ ਕਰਨਾ ਪਸੰਦ ਕਰਦਾ ਸੀ ਅਤੇ ਮੈਂ ਬਹੁਤ ਬਿਸਕੁਟ ਅਤੇ "subs" ਖਾਂਦਾ ਸੀ। ਫਿਰ, ਮੇਰਾ ਪਰਿਵਾਰ ਲਾਸ ਵੇਗਸ ਚਲਾ ਗਿਆ। ਉਥੇ ਮੈਂ "1st-4th" ਸਾਲ ਤਕ ਪੜਾਈ ਕੀਤੀ ਅਤੇ ਮੈਂ ਉਥੇ ਬੇਸਬਾਲ,ਸਾਕਰਬਾਲ, ਬਾਸਕਟਬਾਲ, ਅਤੇ ਫੁਟਬਾਲ ਖੇਡਣਾ ਸਿਖਿਆ। ਮੈਂ ਉਥੇ ਤਸਵੀਰਾਂ ਬਣਾਉਣੀਆਂ ਸਿਖਿਆ ਅਤੇ ਮੈਂਨੂੰ ਇਕ ਇਨਾਮ ਵੀ ਮਿਲਿਆਂ। ਇਹ ਮੇਰੀ ਬਚਪਣ ਦੀ ਸਪੈਸ਼ਲ ਯਾਦ ਹੈ ਕਿਉਂਕਿ ਮੈਂ ਸਿਰਫ ਸਤ ਸਾਲ ਦਾ ਸੀ। ਮੈਂਨੂੰ ਕਾਰਾਂ, ਬੇਸਬਾਲ, ਬਾਸਕਟਬਾਲ ਅਤੇ "Yugioh" ਕਾਰਡਸ ਇਕੱਠੇ ਕਰਨਾ ਪਸੰਦ ਕਰਦਾ ਸੀ। ਵਿਹਲੇ ਸਮੇ ਵਿੱਚ ਮੈਂ ਟੀ ਵੀ ਦੇਖਣਾ ਅਤੇ ਵਿਡੀਓ ਖੇਡਾ ਖੇਡਦਾ ਸੀ ਅਤੇ ਮੈਂ ਆਪਣੇ ਪਿਤਾ ਜੀ ਨਾਲ ਸ਼ਤਰੰਜ ਖੇਡਦਾ ਸੀ। ਮੈਂ ਆਪਣੇ ਦੋਸਤ ਅਤੇ ਓਸਦਾ ਪਿਤਾ ਨਾਲ ਘੋੜਸਵਾਰੀ ਕਰਦਾ ਹੁੰਦਾ ਸੀ। ਬਚਪਣ ਵਿੱਚ ਮੈਂ ਆਪਣਾ ਹਰ ਜਨਮ ਦਿਨ ਦੋਸਤਾਂ ਨਾਲ "bumper cars" ਵਾਲੀ ਥਾਂ ਤੇ  ਮਨਾਉਂਦਾ ਸੀ। "bumper cars" ਮੇਰੀ ਸਭ ਤੋਂ ਵਧ ਮਨਪਸੰਦ ਥਾਂ ਸੀ. ਫਿਰ ਮੇਰਾ ਪਰਿਵਾਰ ਦੋ ਹਜ਼ਾਰ ਚਾਰ ਵਿੱਚ ਮਿਸ਼ੀਗਨ ਵਿੱਚ ਆ ਗਿਆਂ।  ਮੈਂ ਪੰਜਵਾਂ ਸਾਲ ਪੜਾਈ ਦਾ ਫੋਰਟਿਸ ਅਕਾਦਮੀ ਸਕੂਲ ਵਿੱਚ ਸ਼ੂਰੂ ਕੀਤਾ। ਮੇਰਾ ਬਚਪਣ  ਬਹੁਤ ਵਧੀਆ ਸੀ। 

Wednesday, January 29, 2014

ਮੇਰਾ ਬਚਪਨ 

ਸਰੇਆ ਦੀਆ ਬਚਪਨ ਦੀਆ ਯਾਦਾ ਹੁੰਦਿਆ ਹਨ. ਏਸ ਤਾਰਾ ਮੇਰੇ ਬਚਪਨ ਦੀਆ ਵੀ ਯਦਾ ਹਨ. ਮੇਰਾ ਬਚਪਨ ਸ਼ਿਕਾਗੋ ਲਾਗੇ ਬੇੰਸੇੰਵਲ ਸਹਾਰ ਵਿਚ ਬੀਦੀਆ। ਮੇਰੇ ਡਾਡੀ ਨੇ ਮੇਰੇ ਛੋਟੇ ਹੁੰਦਿਆ ਦੀ ਵਿਡੋ ਬਣਾ ਕੇ ਰਾਖੀ ਹੋਈ ਹੈ. ਮੈਂ ਬਚਪਨ ਵਿਚ ਬੋਹਤ ਸ਼ਾਰਤਾ ਕਰਦੀ ਹੁੰਦੀ ਸੀ. ਘਰ ਵਿਚ ਮੈਂ ਸਬ ਤੋ ਚੋਟੀ ਹੋਣ ਕਰਕੇ ਮੇਨੂ ਸਾਰੇ ਬੋਹਤ ਪਿਆਰ ਕਰਦੇ ਸੀ. ਮੇਰਿਆ ਦੋ ਵਡਿਆ ਭੇਣਾ ਹਨ ਜੋ ਦਸ-ਬਾਰਾ ਸਾਲ ਮੇਰੇ ਨਾਲੋ ਵਡਿਆ ਹਨ. ਓਹਨਾ ਵਾਸਤੇ ਮੈਂ ਏਕ ਖਿਦੋਨਾ ਸੀ. ਘਰ ਦੇ ਬਾਹਰ ਗਾਵਾੜਿਆ ਦੇ ਬਚੇਆ ਨਾਲ ਖੇਡੇਨਾ ਤੇ ਲਾਰ੍ਹਨਾ ਵੀ. ਸਾਡੇ ਸਾਰੇ ਗੁਜਰਾਤੀ ਤੇ ਪਾਕਸਤਾਨੀ ਸੀ. ਅਸੀਂ ਸਬ ਰਲ ਕੇ ਪਾਰਕ ਜਾਂਦੇ ਤੇ ਓਥੇ ਖੇਡੇ, ਪੀਗਾ ਝੋਤ੍ਦੇ ਸੀ ਤੇ ਪਿਕਨਿਕ ਮਾਨੋੰਦੇ ਸੀ. ਜੇ ਕਿਸ ਬਚੇ ਦਾ ਜਨਮਦਿਨ ਹੁੰਦਾ ਤਾ ਅਸੀਂ ਸਾਰੇ ਮਿਲ ਕੇਕ ਕਟਦੇ। ਫਿਰ ਏਕ ਦੋਜੇ ਦੇ ਮੂਹ ਵਿਚ ਪੋੰਦੇ। ਮੇਰੀ ਦਾਦੀ ਮੇਨੂ ਆਪਨੇ ਗੋਦੀ ਵਿਚ ਲੈ ਕੇ ਪਾਤ ਕਰਦੀ ਹੁੰਦੀ ਸੀ. ਮੈਂ ਦਾਦੀ ਜੀ ਨੂ ਅੰਗ੍ਰੇਜੀ ਸਿਖੋੰਦੀ ਸੀ ਤੇ ਦਾਦੀ ਜੀ ਮੇਨੂ ਪੰਜਾਬੀ ਸਿਖੋੰਦੀ ਸੀ. ਆਤੇਵਾਰ ਨੂ ਅਸੀਂ ਗੁਰੁਦ੍ਵਅਰਾ ਸਾਹਿਬ ਜਾਂਦੇ ਹੁੰਦੇ ਸੀ. ਇਹ ਪਾਲਾਤਿਨੇ ਵਿਚ ਸੀ. ਸਕੂਲ ਵਿਚ ਪਰ੍ਰਾਈ ਕਰਦੇ ਸੀ ਤੇ ਥੋੜੀ ਪੰਜਾਬੀ ਸਿਖਦੇ ਸੀ. ਮੈਂ ਢਾਈ ਸਾਲ ਦੀ ਸੀ ਜਦੋ ਇੰਡੀਆ ਗਈ ਸੀ. ਮੈਂ ਓਥੇ ਬੋਹਤ ਕਾ ਦੇਖੇ ਤੇ ਅਸੀਂ ਓਹ੍ਨਾਦੀ ਮੂਵੀ ਵੀ ਬਣਾਈ ਸੀ. ਮੇਰਿਆ ਬੋਹਤ ਬਚਪਨ ਦੀਆ ਯਦਾ ਹਨ ਕ੍ਓਕੇ ਮੇਰਾ ਪਰਿਵਾਰ ਬੋਹਤ ਪਿਆਰ ਕਰਦਾ ਸੀ। 

Monday, January 20, 2014

ਮੇਰਾ ਮਨਪਸੰਦ ਸਥਾਨ

ਧੁੱਪ ਦੇ ਬਾਰੇ ਸੋਚਕੇ ਮੈਂ ਹਰ ਵੇਲੇ ਨਿਕਲਸ ਆਰਬਰੀਟਮ ਦੇ ਬਾਰੇ ਵੀ ਸੋਚਦੀ ਹਾਂ| ਬੜੇ ਲੋਕ ਇਸ ਟਿਕਾਣੇ ਨੂੰ “ਧੀ ਆਰਬ” ਕਹਿੰਦੇ ਹਨ| ਇਹ ਹੈ ਮੇਰਾ ਮਨਪਸੰਦ ਟਿਕਾਣਾ ਅਤੇ ਜਦੋਂ ਮੇਰਾ ਵਹਿਲਾ ਸਮੇਂ ਹੈ ਤਾਂ ਮੈਂਨੂੰ ਉਥੇ ਜਾਣਾ ਬਿਲਕੁਲ ਪਸੰਦ ਹੈ|

ਨਿਕਲਸ ਆਰਬਰੀਟਮ ਐਣ ਅਰਬਰ ਦਾ ਸਬ ਤੋਂ ਵਾਡਾ ਪਾਰਕ ਹੈ| ਇਸ ਪਾਰਕ ਵਿਚ ਬੜੇ ਦਰਖ਼ਤ ਬਾਗ ਦਰਿਆ ਅਤੇ ਸੋਹਣੀਆਂ ਦ੍ਰਿਸ਼ ਹਨ| ਇਹ ਮੇਰਾ ਮਨਪਸੰਦ ਟਿਕਾਣਾ ਹੈ ਕਿਓਂਕਿ ਇਸ ਵਿੱਚ ਬੜੇ ਭੀਰ ਤੇ ਰੌਲੇ-ਰੱਪੇ ਨਹੀਂ ਪਰ ਸਭ ਸਹੂਲਤਾਂ ਹੈ| ਪ੍ਰਤੀਆਂ ਹਿੱਸਿਆਂ ਵਿਚ ਪਾਣੀ ਦੇ ਫ਼ਾਉਂਟੈਣ ਹਨ ਕੁਝ ਗੁਸਲਖਾਨੇ ਹਨ ਅਤੇ ਡਸਟ ਬਿਨਸ ਵੀ ਹਨ ਤਾਕੀ ਲੋਕ ਅਸਾਨੀ ਤੋਂ ਆਪਣੇ ਕੂੜੇ ਨੂੰ ਕੁਢ ਸਕਦੇ ਹੋਵੇ|  

ਦਿਨ ਦੇ ਸੁਬਹ ਤੋਂ ਸ਼ਾਮ ਤਕ “ਧੀ ਆਰਬ” ਜਾਣ ਬੜਾ ਚੰਗਾ ਲਗਦਾ ਹੈ| ਗਰਮੀਆਂ ਵਿਚ ਦੋਪਹਿਰ ਨੂੰ ਦਰਿਆ ਦੇ ਕੱਢੇ ਤੇ ਕਾੜ੍ਹ ਹੁਣ ਜਾਂ ਕਿਤਾਬ ਪੜ੍ਹਣ ਮੈਂਨੂੰ ਸ਼ਾਂਤੀ ਆਉਂਦੀ ਹੈ| ਪਤਝੜ ਵਿਚ ਸੁਬਹ ਨੂੰ ਜਦੋਂ ਹਵਾਈ ਤੇਜ਼ ਹਨ ਅਤੇ ਧੁਪ ਵੀ ਤੇਜ ਹੈ ਟਹਿਲਕੇ ਦਰਖਤਾਂ ਨੂੰ ਵੇਖਣੇ ਮੈਂਨੂੰ ਬਹੁਤ ਚੰਗਾ ਲਗਦਾ ਹੈ| ਸਰਦੀਆਂ ਵਿਚ ਦੋਪਹਿਰ ਨੂੰ  ਬਰਫ਼ਪੈਣੇ ਨਾਲ ਖੇਡ ਸਕਦੀ ਹਾਂ| ਬਸੰਤੀ ਵਿਚ ਸ਼ਾਮ ਨੂੰ ਫੁਲ ਦਿਆਂ ਬਾਗਾਂ ਵਿਚ ਬਹੁਤੇਰੇ ਗੁਲਾਬਾਂ ਨੂੰ ਵੇਖ ਸਕਦੀ ਹਾਂ| ਧੀ ਆਰਬ ਮੇਰਾ ਮਨਪਸੰਦ ਟਿਕਾਣਾ ਹੈ ਕਿਓਂਕਿ ਜਦੋਂ ਮੈਂ ਉਥੇ ਜਾਂਦੀ ਹਾਂ ਤਾਂ ਯੋਜਨਾ ਬਣਾਉਂ ਤੇ ਰਸਤੇ ਲੈ ਸਕਦੀ ਹਾਂ ਜਾਂ ਮੈਂ ਰਸਤੇ ਅਤੇ ਯੋਜਣੀਆਂ ਬਿਨਾ ਉਥੇ ਜਾ ਸਕਦੀ ਹਾਂ|

Favorite Place - Gulshan

ਮੇਰੀ ਮਨ ਪਸੰਦ ਜਗ੍ਹਾ ਮੇਰਾ ਘਰ ਹੈ। ਮੇਰਾ ਘਰ ਰਾਚਸਟਰ ਮਿਸ਼ਿਗਨ ਵਿੱਚ ਹੈ, ਅਤੇ ਬਹੁਤ ਵੱਡਾ ਤੇ ਸੋਹਣਾ ਹੈ। ਮੇਰੇ ਘਰ ਵਿੱਚ ਬਹੁਤ ਕੁਝ ਕਰਨ ਵਾਸਤੇ ਹੈ। ਪਹਿਲਾ, ਮੇਰੇ ਕਮਰੇ ਵਿੱਚ ਮੇਰਾ ਇੱਕ ਵੱਡਾ ਕਮਪੂਟਰ ਹੈ। ਮੈ ਇਹ ਕਮਪੂਟਰ ਮਿਡਲ ਸਕੂਲ ਵਿੱਚ ਆਪੇ ਬਣਾਇਆ ਸੀ ਅਤੇ ਇਹ ਕਮਪੂਟਰ ਬਹੁਤ ਵਧੀਆ ਹੈ। ਮੈਂ ਇਸ ਕਮਪੂਟਰ ਤੇ ਖੇਡਾਂ ਖੇਡਦਾ ਹਾਂ ਅਤੇ ਪ੍ਰੋਗ੍ਰੈਮਾਂ ਲਿਖਦਾ ਹਾਂ। ਮੇਰੇ ਕਮਰੇ ਵਿੱਚ ਇੱਕ ਟੀਵੀ ਵੀ ਹੈ। ਇਹ ਟੀਵੀ ਥੋੜਾ ਛੋਟਾ ਹੈ, ਪਰ ਬਹੁਤ ਸਾਰੇ ਚੈਨਲ ਆਉਂਦੇ ਹਨ। ਮੈਂ ਇਸ ਟੀਵੀ ਨੂੰ ਮੇਰੇ ਪਲੇਸਟੇਸ਼ਨ (Playstation) ਅਤੇ ਨੀਨਟਨਡੋ (Nintendo) ਨਾਲ ਲਾ ਦਿਤਾ, ਅਤੇ ਮੈ ਬਹੁਤ ਖੇਡਾਂ ਖੇਡਦਾ ਹਾਂ।

ਮੇਰਾ ਬੇਸਮੰਟ ਵੀ ਬਹੁਤ ਅੱਛਾ ਹੈ। ਮੇਰੇ ਬੇਸਮੰਟ ਵਿੱਚ ਇੱਕ ਪੂਲ ਮੇਜ, ਇੱਕ ਏਰ ਹਾਕੀ ਮੇਜ, ਅਤੇ ਇੱਕ ਟੇਬਲ ਟਨਿਸ ਮੇਜ ਹੈ। ਇਹਨਾਂ ਖੇਡਾਂ ਦੇ ਵਿੱਚੋਂ ਮੇਰੀ ਮਨ ਪਸੰਦ ਖੇਡ ਪੂਲ ਹੈ। ਮੈਂ ਅਕਸਰ ਬੇਸਮੰਟ ਤੇ ਜਾਂਦਾ ਹਾਂ, ਪੂਲ ਖੇਡਣ ਲਈ। ਮੈਨੂੰ ਟੇਬਲ ਟਨਿਸ ਵੀ ਬਹੁਤ ਪਸੰਦ ਹੈ, ਪਰ ਇਸ ਦੇ ਵਾਸਤੇ ਇੱਕ ਹੋਰ ਬੰਦਾ ਚਾਹੀਦਾ ਹੈ; ਮੈਂ ਆਪੇ ਨਹੀਂ ਖੇਡ ਸਕਦਾ। ਇਹ ਸਾਰੀਆਂ ਖੇਡਾਂ ਲਈ ਮੇਰੇ ਦੋਸਤ ਮੇਰੇ ਘਰ ਅਕਸਰ ਆਉਂਦੇ ਹਨ। ਜਦੋਂ ਉਹ ਆਉਂਦੇ ਹਨ, ਅਸੀਂ ਜ਼ਰੂਰ ਤਾਸ਼ ਖੇਡਦੇ ਹਾਂ ਅਤੇ ਇੱਕ ਫਿਲਮ ਵੀ ਦੇਖਦੇ ਹਾਂ। ਸਾਨੂੰ ਬਹੁਤ ਮਜ਼ਾ ਆਉਂਦਾ ਹੈ। ਇਸ ਕਰਕੇ ਮੇਰੀ ਮਨ ਪਸੰਦ ਜਗ੍ਹਾ ਮੇਰਾ ਘਰ ਹੈ। 

Blog 1

ਮੇਰੀ ਮਨ ਪਸੰਦ ਜਗਾ ਮੇਰਾ ਘਰ ਹੈ.  ਸਾਡਾ ਘਰ ਪੋਰ੍ਤਾਗੇ, ਮਿਚਿਗਾਨ ਸਟ੍ਰੀਟ ਤੇ ਹੈ. ਸਾਡੇ ਘਰ ਵਿਚ ਚਾਰ ਸੋਣ ਵਾਲੇ ਕਮਰੇ ਹਨ. ਇਕ  ਕਮਰੇ ਵਿਚ ਵੀ ਵੀ ਹੈ. ਕਾਣਾ ਕਣ ਵਾਲੇ ਕਮਰੇ ਵੀ ਵਖਰਾ ਹੈ. ਜੋ ਘਰ ਵਿਚ ਚੀਜ  ਹੋਣੀ ਚਾਹੀਦੀ ਹੈ, ਓਹ ਘਰ ਵਿਚ ਹੈ. ਜਦੋ ਮੈਂ ਘਰ ਜਾਂਦੀ  ਹਾ, ਸਾਰਾ ਘਰ ਸਜੋੰਦੀ ਰੇਹੇਂਦੀ ਹੈ. ਜਦੋ ਮੈਂ ਰਸੋਈ ਵਿਚ ਜਾਂਦੀ ਹਾ, ਤੇ ਓਥੇ ਵੀ ਹਰ ਚੀਜ ਨੂ ਸਜੰਦੀ ਰੇਹੇਂਦੀ ਹਾ. ਮੇਰਾ ਜੋ ਖਾਣ  ਨੂ ਜੀ ਕਰੇ, ਮੈਂ ਆਪਣੀ ਮਾ ਨੂ ਦਸਦੀ ਹਾ ਤੇ ਮੇਰੀ  ਮਾਂ ਨਾਲ ਮਿਲ ਕੇ ਕਾਣਾ ਬੋਨਾਦੀ ਹਾ. ਅਸੀਂ ਖਾਣਾ ਖਾ ਕੇ ਬਸ੍ਮੇੰਟ ਵਿਚ ਏਕਅਤਿਆ ਰੋ ਜਾਂਦਿਆ ਹਾ. ਅਸੀਂ ਖਾਣਾ ਕੇ  ਬਾਸੇਮੇੰਟ ਵਿਚ ਹੀ ਸੋ ਜਾਂਦਿਆ। ਬਸ੍ਮੇੰਟ ਵਿਚ ਹੀ ਕਈ ਵਾਰੀ ਟੀ ਵੀ ਦੇਖ ਲਗਦਿਆ ਹਾ. ਸਾਰੀ  ਰਾਤ ਹੀ ਗਾਲਾ ਕਰਦਿਆ ਰਹਿੰਦਿਆ ਹਾ. ਸਾਡੇ ਘਰ ਦੇ ਪਿਛਵਾੜੇ ਬੋਹਤ ਵਾਡਾ ਵੇਰਹਾ ਹਾ. ਥੋਡ਼ੀ ਜੇਹੀ ਥਾ ਗੜਹ ਕੇ ਕਿਲਾ ਆਤੇ ਸਬਜੀਆ ਵਾਸਤੇ ਬਣਾਈ ਹੈ. ਥਾ ਘੋਰਦਾਂ ਦਾ ਕਾਮ ਪਸੰਦ ਦੇ ਫੁਲ ਲਗਦੀ ਹਾ. ਮੇਨੂ ਰੰਗ ਬਰੰਗ ਫੁਲ ਬੋਹਤ ਚੰਗੇ ਲਗਦੇ ਹਨ. ਖਾਸ ਕਰਕੇ ਜਦੋ ਬੂਤੇ ਊੰਗੇ ਹਾਂ ਤੇ ਵਧੀਆ ਹਨ. ਏਸ ਘਰ ਨਾਲ ਮੇਰੀ ਬੋਹਤ ਯਦਾ ਜੋਰਿਆ ਹਨ.