ਗਰਮੀਆਂ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਮੈਂ ਕੈਲੀਫ਼ੋਰਨਿਆ ਗਿਆ ਸੀ। ਮੈਂ Facebook ਤੇ ਕੰਮ ਕਰ ਰਿਹਾ ਸੀ। ਮੈਨੂੰ Facebook ਦਾ ਕੈਮਪੁਸ ਬਹੁਤ ਪਸੰਦ ਸੀ। ਕੈਮਪੁਸ ਬਹੁਤ ਵਡਾ ਸੀ ਤੇ ਬਹੁਤ ਸੋਹਣਾ ਵੀ। ਹਰ ਕੰਧ ਤੇ ਤਸਵੀਰ ਸਨ ਅਤੇ ਬਹੁਤ ਰੰਗਲੇ ਸਨ। ਸਾਨੂੰ ਰੋਜ ਬਹੁਤ ਵਧੀਆ ਖਾਣਾ ਅਤੇ ਹਰ ਕਿਸਮ ਦਾ ਖਾਣਾ ਮਿਲਦਾ ਸੀ। ਕੰਮ ਵੀ ਬਹੁਤ ਦਿਲਚਸਪ ਸੀ, ਪਰ ਕਦੀ-ਕਦੀ ਮੈਂ ਦਫਤਰ ਤੇ ਬਹੁਤ ਦੇਰ ਤਕ ਰਹਿੰਦਾ ਸੀ ਕਿਉਕਿ ਮੈਂ ਅਗਲੇ ਦਿੰਨ ਤੋਂ ਪਹਿਲੇ ਕੁਝ ਕੰਮ ਖਤਮ ਕਰਨਾ ਸੀ। ਕੰਮ ਤੋਂ ਬਾਅਦ ਮੈਂ ਰੌਕ ਕਲਾਇਮੀਂਗ ਜਾਂਦਾ ਸੀ ਤੇ ਦੋਸਤਾ ਨੂੰ ਮਿਲਦਾ ਸੀ।
ਜਦੋਂ ਮੈਂ ਮਿਸ਼ਿਗਨ ਵਾਪਸ ਆਇਆ, ਮੇਰਾ ਪਰਿਵਾਰ ਇਕ ਹੋਰ ਪਰਿਵਾਰ ਦੇ ਨਾਲ ਮਿਸ਼ਿਗਨ ਦੇ Upper Peninsula ਸੈਰ ਕਰਨ ਗਿਆ। ਮੈਨੂੰ ਇਸ ਸਫਰ ਤੇ ਬਹੁਤ ਮਜ਼ਾ ਆਇਆ। ਪਿਹਿਲਾ ਅਸੀਂ ਮੈਕਿਨਾ ਇਲੈੰਡ ਤੇ ਗਏ। ਇਥੇ ਮੈੰਨੂ ਬਹੁਤ ਮਜ਼ਾ ਆਇਆ ਕਿਉਂਕਿ ਅਸੀਂ ਪੂਰਾ ਦੀਪ ਸਾਇਕਲ ਤੇ ਘੁਮੇ ਤੇ ਬਹੁਤ ਸੋਹਣੀਆਂ ਚੀਜਾਂ ਦੇਖੀਆਂ। ਉਸ ਤੋਂ ਬਾਅਦ ਅਸੀਂ ਇਕ ਵੱਡੇ ਪਾਰਕ ਤੇ ਗਏ। ਉਥੇ ਅਸੀਂ ਚਾਰ ਮੀਲ ਜੰਗਲ ਦੇ ਵਿੱਚ ਤੁਰੇ। ਸਾਰੇ ਦਰਖਤ ਅਤੇ ਝੀਲ ਬਹੁਤ ਖੁਬਸੁਰਤ ਸਨ। ਅਖੀਰਲੇ ਦਿੰਨ ਅਸੀਂ ਪਿਕਚੁਰ ਰੌਕ ਤੇ ਗਏ। ਉਥੇ ਅਸੀਂ ਬਹੁਤ ਸੋਹਣੇ ਚਟਾਨ ਦੇਖੇ ਸਨ। ਪੂਰਾ ਸਫਰ ਵਧੀਆ ਰਹਿਆ, ਅਤੇ ਮੈਨੂੰ ਬਹੁਤ ਪਸੰਦ ਸੀ।