ਮੇਰੀ ਮਨਪਸੰਦ ਰੁੱਤ ਗਰਮੀ ਹੈ। ਗਰਮੀਆਂ ਵਿੱਚ ਮੌਸਮ ਬਹੁਤ ਸੋਹਣਾ ਹੁੰਦਾ ਹੈ ਅਤੇ ਹਮੇਸ਼ਾ ਗਰਮ ਰਹਿੰਦਾ ਹੈ। ਇਹ ਬਹੁਤ ਚੰਗਾ ਹੈ ਕਿਉਂਕਿ ਮੈਨੂੰ ਠੰਡ ਅੱਛੀ ਨਹੀਂ ਲਗਦੀ ਹੈ। ਮੈਨੂੰ ਬਾਹਰ ਜਾ ਕੇ ਖੇਡਾਂ ਖੇਡਣ ਦਾ ਬਹੁਤ ਸ਼ੋਕ ਹੈ ਅਤੇ ਮੈਂ ਸਿਰਫ ਗਰਮੀਆਂ ਦੇ ਵਿੱਚ ਇਹ ਸਭ ਕਰ ਸਕਦਾ ਹਾਂ। ਸਰਦੀਆਂ ਵਿੱਚ ਬਹੁਤ ਠੰਡ ਹੁੰਦੀ ਹੈ ਅਤੇ ਦੂਸਰਿਆਂ ਮਹੀਨਿਆਂ ਵਿੱਚ ਮੈਨੂੰ ਖੇਡਣ ਲਈ ਕੋਈ ਵਹਿਲਾ ਸਮਾ ਨਹੀਂ ਮਿਲਦਾ ਹੈ ਕਿਉਂਕਿ ਮੈਂ ਯੂਨੀਵਰਸਿਟੀ ਵਿਚ ਪੜ੍ਹਦਾ ਹਾਂ। ਮੈਨੂੰ ਸਕੂਲ ਤੋਂ ਬਹੁਤ ਕੰਮ ਮਿਲਦਾ ਹੈ ਪਰ ਗਰਮੀਆਂ ਵਿੱਚ ਮੈਂ ਅਰਾਮ ਕਰ ਸਕਦਾ ਹਾਂ। ਗਰਮੀਆਂ ਵਿੱਚ ਮੇਰੇ ਦੋਸਤਾਂ ਦੇ ਸਕੂਲ ਵੀ ਨਹੀਂ ਹੁੰਦੇ ਹਨ, ਇਸ ਕਰਕੇ ਅਸੀਂ ਅਕਸਰ ਮਿਲਦੇ ਹਾਂ। ਅਸੀਂ ਬਹੁਤ ਮਜ਼ਾ ਕਰਦੇ ਹਾਂ। ਅਸੀਂ ਬਾਹਰ ਫੁਟਬਾਲ ਅਤੇ ਫ੍ਰਿਸਬੀ ਖੇਡਦੇ ਹਾਂ, ਅਤੇ ਜਦੋਂ ਬਾਹਰ ਜਿਆਦਾ ਗਰਮੀ ਹੁੰਦੀ ਹੈ, ਤਾ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਜਾ ਫਿਲਮ ਦੇਖਣ ਜਾਂਦੇ ਹਾਂ। ਮੈਂ ਇਹ ਸਭ ਪਹਿਲੇ ਕਰਦਾ ਸੀ, ਪਰ ਹੁਣ ਮੈਂ ਮਿਸ਼ਿਗਨ ਵਿੱਚ ਗਰਮੀਆਂ ਵਿੱਚ ਨਹੀਂ ਰਹਿੰਦਾ ਹਾਂ। ਮੈਂ ਕੰਮ ਵਾਸਤੇ ਕੈਲੀਫ਼ੋਰਨਿਆ ਰਹਿੰਦਾ ਹਾਂ। ਉੱਥੇ ਮੈਨੂੰ ਬੜੇ ਨਵੇ ਲੋਕੀ ਮਿਲਦੇ ਹਨ ਅਤੇ ਉਹਨਾਂ ਦੇ ਨਾਲ ਮੈਂ ਬਹੁਤ ਮਜ਼ਾ ਕਰਦਾ ਹਾਂ। ਭਾਵੇਂ ਮੈਂ ਅੱਠ ਘੰਟੇ ਕੰਮ ਕਰਦਾ ਹਾਂ, ਮੈਨੂੰ ਕੰਮ ਤੋਂ ਬਾਅਦ ਵਹਿਲਾ ਸਮਾ ਮਿਲਦਾ ਹੈ। ਮੈਂ ਅਤੇ ਮੇਰੇ ਦੋਸਤ ਬਾਹਰ ਜਾ ਕੇ ਦੋ ਘੰਟੇ ਲਈ ਫੁਟਬਾਲ ਜਾ ਫ੍ਰਿਸਬੀ ਖੇਡਦੇ ਹਾਂ। ਹਫਤੇ ਦੇ ਅਖੀਰ ਤੇ ਅਸੀਂ ਫਿਲਮ ਦੇਖਣ ਜਾਂਦੇ ਹਾਂ ਜਾ ਕਿਸੇ ਦੇ ਘਰ ਜਾ ਕੇ ਵੀਡੀਓ ਖੇਡਾਂ ਖੇਡਦੇ ਹਾਂ। ਮੈਨੂੰ ਗਰਮੀਆਂ ਵਿੱਚ ਬਹੁਤ ਮਜ਼ਾ ਆਉਂਦਾ ਹੈ ਅਤੇ ਇਸ ਕਿਰਕੇ ਗਰਮੀ ਮੇਰੀ ਮਨਪਸੰਦ ਰੁੱਤ ਹੈ।
Sunday, March 30, 2014
Saturday, March 29, 2014
My Favorite Season HW #15
ਮੇਰਾ ਸਭ ਤੋਂ ਮਨਪਸੰਦ ਰੁੱਤ ਹੁਨਾਲ ਹੈ। ਮੈਂਨੂੰ ਠੰਢ ਬਿਲਕੁਲ ਨਹੀਂ ਪਸੰਦ ਹੈ। ਗਰਮੀਆਂ ਵਿੱਚ ਠੰਢ ਦੀ ਕੋਈ ਡਰ ਨਹੀਂ ਹੈ। ਮੈਂਨੂੰ ਗਰਮੀਆਂ ਪਸੰਦ ਹੈ ਕਿਓਂਕਿ ਮੈਂ ਫਿਰ ਆਪਣੇ ਦੋਸਤਾਂ ਨਾਲ ਬਾਹਰ ਖੇਡ ਸਕਦਾ ਹਾਂ। ਅਸੀਂ ਸਾਰੇ ਗਰਮੀਆਂ ਵਿੱਚ ਘਰ ਵਾਪਸ ਆਉਂਦੇ ਹਾਂ ਅਤੇ ਬਾਹਰ ਬਾਸਕਟਬਾਲ, ਫੁਟਬਾਲ , ਤੇ ਟੈਨਿਸ ਖੇਡਦੇ ਹਾਂ। ਗਰਮੀਆਂ ਵਿੱਚ ਪੂਲ ਵਿੱਚ ਡੁਬਕੀ ਲਾਉਣਾ ਤੇ ਤੈਰਨਾ ਵੀ ਬਹੁਤ ਮਜ਼ੇਦਰ ਲਗਦਾ ਹੈ। ਮੇਰੇ ਪਿਤਾ ਜੀ ਸਾਨੂੰ ਗਰਮੀਆਂ ਵਿੱਚ ਮਿਸ਼ੀਗਨ ਦੇ ਝੀਲਾਂ ਵੀ ਦਿਖਾਉਂਦੇ ਹਨ। ਮੈਂਨੂੰ ਸਮੁੰਦਰ ਦਾ ਕਿਨਾਰਾ ਬਹੁਤ ਖੂਬਸੂਰਤ ਲਗਦਾ ਹੈ। ਉਥੇ ਸੂਰਜ ਦੇ ਥੁੱਲੇ ਅਰਾਮ ਕਰਨਾ ਵਧੀਆ ਲਗਦਾ ਹੈ। ਮੈਂਨੂੰ ਗਰਮੀਆਂ ਵਿੱਚ ਕਿਸ਼ਤੀ ਚਲਾਉਣਾ ਵੀ ਪਸੰਦ ਹੈ। ਮੈਂਨੂੰ ਹੁਨਾਲ ਬਹੁਤ ਪਸੰਦ ਹੈ ਕਿਓਂਕਿ ਗਰਮੀਆਂ ਵਿੱਚ ਸਕੂਲ ਤੋਂ ਛੁੱਟੀ ਹੁੰਦੀ ਹੈ। ਤਿੰਨ, ਚਾਰ ਮਹੀਨਿਆਂ ਲਈ ਕੋਈ ਕੰਮ ਨਹੀਂ ਤੇ ਕੋਈ ਚਿੰਤਾ ਨਹੀਂ। ਮੈਂ ਗਰਮੀਆਂ ਵਿੱਚ ਆਪਣੀ ਗੱਡੀ ਦੀ ਛੱਤ ਥੱਲੇ ਕਰਕੇ ਗੱਡੀ ਚਲਾਉਂਦਾ ਹਾਂ। ਇਸ ਤਰਾਂ ਮੂੰਹ ਤੇ ਹਵਾ ਤੇ ਪੌਣ ਬਹੁਤ ਵਧੀਆ ਲਗਦੀ ਹੈ। ਗਰਮੀਆਂ ਵਿੱਚ ਜਦੋਂ ਮੀਂਹ ਪੈਂਦਾ ਹੈ ਮੈਂਨੂੰ ਬਹੁਤ ਹੱਛਾ ਲਗਦਾ ਹੈ। ਪਰ ਇਕ ਚੀਜ਼ ਮੈਂਨੂੰ ਪਸੰਦ ਨਹੀਂ ਹੈ। ਗਰਮੀਆਂ ਵਿੱਚ ਜਦੋਂ ਮੀਂਹ ਪੈਂਦਾ ਹੈ ਵਾਤਾਵਰਨ ਵਿੱਚ ਬਹੁਤ ਨਮੀ ਹੋਜੰਦੀ ਹੈ। ਮੈਂਨੂੰ ਹੁਮਸ ਨਹੀਂ ਪਸੰਦ ਹੈ। ਅਜੇ ਵੀ, ਮੀਂਹ ਦਾ ਮੌਸਮ ਖੁਸ਼ਕ ਮੌਸਮ ਨਾਲੋਂ ਚੰਗਾ ਹੈ। ਮੈਂਨੂੰ ਖ਼ਾਸਕਰ ਮਿਸ਼ੀਗਨ ਵਿੱਚ ਗਰਮੀਆਂ ਪਸੰਦ ਹੈ ਕਿਓਂਕਿ ਇਥੇ ਗਰਮੀਆਂ ਵਿੱਚ ਬਹੁਤ ਜਿਆਦਾ ਗਰਮੀ ਵੀ ਨਹੀਂ ਹੁੰਦੀ ਹੈ। ਅਕਸਰ ਬਹੁਤ ਸੁਹਾਵਨਾ ਮੌਸਮ ਹੁੰਦਾ ਹੈ ਤੇ ਲੂ ਘੱਟ ਆਉਂਦੀ ਹੈ। ਗਰਮੀਆਂ ਵਿੱਚ ਜਦੋਂ ਛਾਂ ਪੈਂਦੀ ਹੈ, ਉਹ ਵੀ ਬਹੁਤ ਵਧੀਆ ਲਗਦਾ ਹੈ। ਸਾਰੇ ਰੁੱਤਾਂ ਚੰਗੀਆਂ ਹਨ ਪਰ ਮੇਰਾ ਸਭ ਤੋਂ ਮਨਪਸੰਦ ਰੁੱਤ ਹੁਨਾਲ ਹੈ ਤੇ ਹਮੇਸ਼ਾ ਰਹੇ ਗਾ।
Monday, March 17, 2014
HW 13 - Gulshan
ਪਿਛਲੇ ਹਫਤੇ ਮੈਂ ਘਰ ਗਿਆ ਸੀ, ਛੁਟੀਆਂ ਲਈ। ਮੈਂ ਸ਼ਨੀਵਾਰ ਨੂੰ ਸਟਰਲਿੰਗ ਹਾਈਟਸ ਗੁਰਦੁਆਰਾ ਗਿਆ ਕਿਉਂਕਿ ਉੱਥੇ ਪੰਜਾਬੀ ਕਲਾਸ ਦੇ ਬਚਿਆਂ ਦਾ ਕਵਿਜ਼ ਦਾ ਮੁਕਾਬਲਾ ਸੀ, ਜਿਸ ਵਿੱਚ ਸਾਰੇ ਬਚਿਆਂ ਨੇ ਹਿੱਸਾ ਲਿਤਾ। ਛੋਟਿਆਂ ਬਚਿਆਂ ਨੂੰ ਊੜਾ-ਐੜਾ ਬਾਰੇ ਪੁਛਿਆ ਗਿਆ ਸੀ ਅਤੇ ਮਹੀਨਿਆਂ, ਸਬਜੀਆਂ, ਗਿਣਤੀ, ਰੰਗਾਂ, ਅਤੇ ਹੋਰ ਵਿਸ਼ਿਆਂ ਦੇ ਸ਼ਬਦਾਵਲੀ ਪੁੱਛੇ ਗਏ ਸਨ। ਮੈਨੂੰ ਇਹ ਸਭ ਪਤਾ ਸੀ ਕਿਉਂਕਿ ਇਹ ਵਿਸ਼ਿਆਂ ਮੈਂ ਮਿਸ਼ਿਗਨ ਦੀ ਪੰਜਾਬੀ ਕਲਾਸ ਵਿੱਚ ਸਿਖਿਆ ਹਾਂ। ਵੱਡਿਆਂ ਬੱਚਿਆਂ ਨੂੰ ਇਤਿਹਾਸ ਅਤੇ ਗੁਰਬਾਣੀ ਦੇ ਬਾਰੇ ਪ੍ਰਸ਼ਨ ਪੁੱਛੇ ਗਏ ਸਨ। ਮੈਨੂੰ ਇਹ ਵਿਸ਼ਿਆਂ ਬਾਰੇ ਥੋੜਾ ਪਤਾ ਹੈ ਕਿਉਂਕਿ ਮੈਂ ਬੜੇ ਸਾਲ ਪਹਿਲੇ ਪੰਜਾਬੀ ਕਲਾਸ ਵਿੱਚ ਸੀ ਅਤੇ ਇਸ ਕਲਾਸ ਵਿੱਚ ਇਹ ਚੀਜ਼ਾ ਸਿਖਿਆ, ਪਰ ਮੈਨੂੰ ਸਭ ਕੁਝ ਯਾਦ ਨਹੀਂ ਹੈ। ਮੈਂ ਇਸ ਮੁਕਾਬਲੇ ਵਿੱਚ ਮਦਦ ਕੀਤੀ ਸੀ। ਮੈਂ ਕੰਪਿਊਟਰ, ਪ੍ਰੋਜੈਕਟਰ, ਅਤੇ ਮਾਈਕਰੋਫੋਨ ਕਾਇਮ ਕੀਤਾ ਅਤੇ ਸਕੋਰ ਦਾ ਹਿਸਾਬ ਰਖਿਆ। ਇਸ ਤੋਂ ਬਾਅਦ ਮੈਂ ਆਪਣੇ ਦੋਸਤ ਦਾ ਘਰ ਗਿਆ। ਇਹ ਸਾਡੇ ਛੁਟੀਆਂ ਦੇ ਅਖੀਰਲੇ ਦਿਨਾ ਸਨ, ਇਸ ਕਰਕੇ ਅਸੀਂ ਕੋਈ ਮਜੇ ਵਾਲੀ ਚੀਜ ਕਰਨੇ ਚਾਹੁੰਦੇ ਸੀ। ਅਸੀਂ ਵੀਡੀਓ ਖੇਡਾਂ ਖੇਡੀਆਂ ਸੀ ਅਤੇ ਇਕ ਫਿਲਮ ਦੇਖੀ ਸੀ। ਐਤਵਾਰ ਨੂੰ ਮੈਂ ਗੁਰਦੁਆਰਾ ਗਿਆ। ਉਸ ਤੋ ਪਹਿਲੇ ਮੈਂ ਬੜੇ ਚਿਰ ਤੋਂ ਗੁਰਦੁਆਰਾ ਨਹੀਂ ਗਿਆ ਸੀ। ਮੈਂ ਇਕ ਸ਼ਬਦ ਪੜਿਆ ਸੀ। ਗੁਰਦੁਆਰਾ ਤੋਂ ਬਾਅਦ ਮੈਂ ਸਿਧਾ ਐਨ ਆਰਬਰ ਗਿਆ ਕਿਉਂਕਿ ਅਗਲੇ ਦਿਨ ਕਲਾਸਾਂ ਸ਼ੁਰੂ ਹੋ ਰਹਿਆ ਸਨ।
HW 13: ਮੇਰਾ ਪਿਛਲਾ ਹਫਤੇ ਦਾ ਅਖੀਰ
ਮੇਰਾ ਪਿਛਲਾ ਹਫਤੇ ਦਾ ਅਖੀਰ ਮੈਂ ਮਿਆਮੀ ਫਲੋਰਿਡਾ ਵਿੱਚ ਸੀ| ਸ਼ੁਕਰਵਾਰ ਨੂੰ ਮੈਂ ਆਪਣੇ ਦੋਸਤ ਅਮਿਤ ਨਾਲ ਮੇਰੀ ਨਾਨੀ ਜੀ ਮਿਲਣ ਗਈ ਸੀ| ਉਹ ਵਿੰਟਰ ਹੇਵਨ ਵਿਚ ਰਹਿੰਦੀ ਹੈ ਤਾਂ ਅਸੀਂ ਚਾਰ ਘੰਟਿਆਂ ਤੱਕ ਚਲਾਏ ਉਹਨਾਨੂੰ ਮਿਲਣ ਗਾਏ| ਯਾਤਰਾ ਬਹੁਤ ਚੰਗਾ ਤੇ ਵਿਹਲਾ ਸੀ| ਅਸੀਂ ਕੋਈ ਦਸ ਵਜੇ ਰਾਤ ਨੂੰ ਪਹੁੰਚ ਗਾਏ|
ਸ਼ਨੀਵਾਰ ਨੂੰ ਜਾਦੇ ਮੈਂ ਅਤੇ ਅਮਿਤ ਉਠਕੇ ਨਾਨੀ ਦੇ ਪੂਲ ਵਿਚ ਤੈਰਿਆ ਫਿਰ ਉਹਨਾਨੇ ਸਾਡੇ ਲਈ ਸੁਆਦੀ ਨਾਸ਼ਤਾ ਬਣਾਇਆ| ਪਿਛਲੇ ਹਫਤੇ ਦਾ ਅਖੀਰ ਨੂੰ ਮੇਰੀ ਸਭ ਤੋਂ ਨਿੱਕੀ ਭੈਣ ਦੈਵਿਣ ਵੀ ਵਿੰਟਰ ਹੇਵਨ ਵਿੱਚ ਸੀ ਕਿਓਂਕਿ ਉਹ ਵੇਣ ਸਟੇਟ ਯੂਨਿਵਰਸਿਟੀ ਦੇ ਸੌਫਟਬਾਲ ਟੀਮ ਲਈ ਖੇਡਦੀ ਹੈ ਅਤੇ ਉਸਦੀ ਟੀਮ ਸਪਰਿੰਗ ਬ੍ਰੇਕ ਦੇ ਇਕ ਤੋਰਨਾਮੇੰਟ ਖੇਡ ਰਿਹਾ ਸੀ| ਤਾਂ ਮੈਂ ਅਮਿਤ ਅਤੇ ਮੇਰੀ ਨਾਨੀ ਨਾਸ਼ਤਾ ਖਾਕੇ ਸਾਰੇ ਇਕਠੇ ਦੈਵਿਣ ਦਾ ਇਕ ਖੇਡ ਦੇਖਣ ਗਾਏ ਸਨ| ਸੌਫਟਬਾਲ ਦੇ ਪਾਰਕ ਵਿੱਚ ਬਹੁਤ ਧੁਪ ਸੀ ਅਤੇ ਅਸੀਂ ਦੈਵਿਣ ਨੂੰ ਖੇਡਣ ਦੇਖਤੇ ਬਹੁਤ ਖੁਸ਼ ਸਨ|
ਖੇਡ ਤੋਂ ਬਾਅਦ ਅਮਿਤ ਅਤੇ ਮੈਂ ਮਿਆਮੀ ਤੱਕ ਵਾਪਸ ਚਲੇ ਗਾਏ| ਚਾਰ ਘੰਟਿਆਂ ਗੱਡੀ ਵਿੱਚ ਤੋਂ ਬਾਅਦ ਅਸੀਂ ਡਾਊਣ ਟਾਊਣ ਪਹੁੰਚ ਗਾਏ ਅਤੇ ਆਪਣੇ ਦੋਸਤ ਅੰਜਲੀ ਅਤੇ ਗੌਰੰਗ ਫੜੇ| ਉਹ ਸਾਡੇ ਨਾਲ ਅਮਿਤ ਦੀ ਭੈਣ ਨੀਸ਼ਾ ਦਾ ਤਮਾਸ਼ਾ ਦੇਖਣ ਗਾਏ ਸਨ| ਤਮਾਸ਼ੇ ਵਿੱਚ ਨੀਸ਼ਾ ਨੇ ਇਕ ਸਾਲਸਾ ਦਾ ਨਾਚ ਕੀਤਾ ਸੀ ਅਤੇ ਅਖੀਰ ਨੂੰ ਉਹ ਬੋਲੀਵੂਦ ਵੀ ਨਾਚੀ ਸੀ| ਸਾਰਾ ਤਮਾਸ਼ਾ ਬਹੁਤ ਦਿਲਚਸਪ ਸੀ ਪਰ ਨੀਸ਼ਾ ਦੇ ਨਾਚ ਬਿਲਕੁਲ ਸਭ ਤੋਂ ਚੰਗੇ ਸਨ| ਤਮਾਸ਼ੇ ਤੋਂ ਬਾਅਦ ਅਸੀਂ ਸਾਰੇ ਇਟਾਲੀਅਨ ਰੇਸਤਾਰੰਤ ਗਾਏ ਫਿਰ ਨੀਸ਼ਾ ਦੇ ਫਲੈਟ ਵਿੱਚ ਆਰਾਮ ਕੀਤਾ|
ਐਤਵਾਰ ਨੂੰ ਮੈਂਨੂੰ ਡੀਟ੍ਰਓਈਟ ਵਾਪਸ ਆਉਣਾ ਸੀ ਤਾਂ ਮੈਂ ਬਿਲਕੁਲ ਬਹੁਤ ਦੁਖੀ ਸੀ| ਏਯਰਪੋਰਟ ਜਾਣ ਤੋਂ ਪਹਿਲੇ ਅਸੀਂ ਕੁਝ ਚੰਗਾ ਕੀਊਬਨ ਖਾਨਾ ਖਾਇਆ ਅਤੇ ਕੀਊਬਨ ਕਾਫੀ ਵੀ ਪੀਤਾ| ਮੈਂ ਸੌਖੀਆਂ ਕਹ ਸਕਦੀ ਹੈ ਕਿ ਮੇਰਾ ਪਿਛਲਾ ਹਫਤੇ ਦਾ ਅਖੀਰ ਬਹੁਤ ਮਜ਼ੇਦਾਰ ਸੀ|
Sunday, March 16, 2014
HW #13- Last Weekend
ਪਿਛਲੇ ਹਫਤੇ ਮੈਂ ਛੁਟੀਆਂ ਲਈ ਆਪਣੇ ਘਰ ਵਾਪਸ ਗਿਆ। ਮੈਂ ਆਪਣੇ ਪਰਿਵਾਰ ਨੂੰ ਬਹੁਤ ਚਿਰ ਬਾਅਦ ਮਿਲਿਆ। ਸ਼ੁਕਰਵਾਰ ਨੂੰ ਮੈਂ ਅੰਨ ਆਰਬਰ ਤੋਂ ਰਾਤਨੂੰ ਨਿਕਲਿਆ ਤੇ ਮੈਂ ਘਰ ਨੌਂ ਵਜੇ ਪਹੁੰਚਿਆ। ਮੈਂ ਥਕਿਆ ਸੀ ਤੇ ਮੈਂਨੂੰ ਭੁਖ ਲਗੀ ਸੀ। ਇਸੇ ਲਈ ਮੈਂ ਰੋਟੀ ਖਾਕੇ, ਸਾਰੇ ਪਰਿਵਾਰ ਨੂੰ ਮਿਲਕੇ, ਸੌਂਗਿਆ। ਮੈਂ ਰਾਮ ਨਾਲ ਸੁਤਾ ਕਿਓਂਕਿ ਛੁਟੀਆਂ ਵਿੱਚ ਕੋਈ ਚਿੰਤਾ ਨਹੀਂ ਹੈ। ਸ਼ਨੀਵਾਰ ਨੂੰ ਮੈਂ ਗਿਆਰਾਂ ਵਜੇ ਉਠਿਆ। ਮੈਂ ਟੀਵੀ ਦੇਖੀ ਤੇ ਦਾਦੀ ਮਾ ਦੇ ਪਰਾਂਠੇ ਖਾਧੇ। ਫਿਰ ਮੈਂ ਨਾਹਕੇ ਆਪਣੇ ਦੋਸਤ ਨੀਲ ਦੇ ਘਰ ਗਿਆ। ਉਸਦੀ ਛੁਟੀ ਵੀ ਸੀ। ਅਸੀਂ ਵਿਦੀਓ ਗੇਮਆਂ ਖੇਡੀਆਂ ਤੇ ਯੂਨੀਵਰਸਿਟੀ ਬਾਰੇ ਗਲ-ਬਾਤ ਕੀਤੀ। ਥੋੜ੍ਹੀ ਦੇਰ ਬਾਅਦ ਸਾਡੇ ਦੋ ਹੋਰ ਦੋਸਤ ਵੀ ਆਗਏ। ਅਸੀਂ ਸਾਰੇ ਮੂਵੀ ਥੀਟਰ ਗਏ ਤੇ ਨਵੀਂ ਫਿਲਮ ਦੇਖੀ। ਫਿਲਮ ਬਹੁਤ ਚੰਗੀ ਸੀ। ਫਿਲਮ ਤੋਂ ਬਾਅਦ ਅਸੀਂ ਖਾਣਾ ਖਾਣ ਰੈਸਟੋਰੈਂਟ ਵੀ ਗਏ। ਰਾਤਨੂੰ ਮੈਂ ਘਰ ਵਾਪਸ ਗਿਆ ਤੇ ਆਪਣੇ ਪਰਿਵਾਰ ਨਾਲ ਗੱਲ-ਬਾਤ ਕੀਤੀ। ਉਹ ਸਕੂਲ ਤੇ ਯੂਨੀਵਰਸਿਟੀ ਬਾਰੇ ਪੁਿੱਛਦੇ ਸੀ। ਐਤਵਾਰ ਨੂੰ, ਬਹੁਤ ਚਿਰ ਬਾਅਦ, ਮੈਂ ਆਪਣੇ ਪਰਿਵਾਰ ਨਾਲ ਗੁਰਦੁਆਰੇ ਗਿਆ। ਗੁਰਦੁਆਰੇ ਤੋਂ ਬਾਅਦ ਅਸੀਂ ਸਾਰੇ ਘਰ ਜਾਕੇ ਸੌਂ ਗਏ ਕਿਓਂਕਿ ਅਸੀਂ ਸਾਰੇ ਥਕੇ ਸੀ। ਰਾਤਨੂੰ ਅਸੀਂ ਮੇਰੇ ਬੋਲਿੰਗ ਗਏ। ਮੇਰੇ ਤਾਇਆ ਜੀ ਨਾਲੇ ਉਹਨਾਂ ਦੇ ਪਰਿਵਾਰ ਵੀ ਗਏ। ਬਹੁਤ ਮਜ਼ਾ ਆਈਆ। ਮੈਂ ਇਕ ਵਾਰ ਜਿੱਤਿਆ ਵੀ ਸੀ। ਅਸੀਂ ਬੋਲਿੰਗ ਤੋਂ ਬਾਅਦ ਰੈਸਟੋਰੈਂਟ ਗਏ। ਮੈਂ ਬਟਰ ਚਿਕਿਨ ਖਾਧਾ। ਬਹੁਤ ਸੁਆਦ ਲੱਗਿਆ ਕਿਓਂਕਿ ਅੰਨ ਆਰਬਰ ਵਿੱਚ ਬਹੁਤ ਘੱਟ ਭਾਰਤੀ ਖਾਣਾ ਮਿਲਦਾ ਹੈ।
Monday, March 10, 2014
HW11 - Gulshan
ਮੈਨੂੰ ਕੰਪਿਊਟਰ ਪ੍ਰੋਗ੍ਰਾਮਿੰਗ ਬਹੁਤ ਪਸੰਦ ਹੈ ਅਤੇ ਮੈਂ ਅੱਗੇ ਜਾ ਕੇ ਕੰਪਿਊਟਰ ਪ੍ਰੋਗ੍ਰਾਮਰ ਬਣਨਾ ਚਾਹੁੰਦਾ ਹਾਂ। ਜਦੋਂ ਮੈਂ ਛੋਟਾ ਸੀ, ਮੈਂ ਬਹੁਤ ਵੀਡੀਓ ਖੇਡਾਂ ਖੇਡਦਾ ਸੀ। ਜਦੋਂ ਮੈਂ ਗਿਆਰਾਂ ਸਾਲ ਦਾ ਸੀ, ਮੈਂ ਪ੍ਰੋਗ੍ਰਾਮਿੰਗ ਸਿਖਿਆ ਅਤੇ ਵੀਡੀਓ ਖੇਡਾਂ ਬਣਾਣੀਆ ਸ਼ੁਰੂ ਕੀਤਾ। ਮੈਂ ਇਹ ਸਭ ਕਰਨਾ ਆਪੇ ਸਿਖਿਆ ਸੀ ਇੰਟਰਨੈਟ ਤੋਂ ਅਤੇ ਮੈਂ ਮਿੱਡਲ ਸਕੂਲ ਅਤੇ ਹਾਏ ਸਕੂਲ ਵਿੱਚ ਪ੍ਰੋਗ੍ਰਾਮਿੰਗ ਕਰਦਾ ਰਿਹਾ। ਜਦੋਂ ਮੈਂ ਯੂਨਿਵਰਸਿਟੀ ਗਿਆ ਸੀ, ਮੈਨੂੰ ਪਤਾ ਨਹੀਂ ਸੀ ਕਿ ਮੈਂ ਕੰਪਿਊਟਰ ਸਾਇੰਸ ਜਾ ਫਿਸਿਕਸ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ, ਪਰ ਮੈਂ ਦੂਸਰੇ ਸਾਲ ਵਿੱਚ ਕੰਪਿਊਟਰ ਸਾਇੰਸ ਚੁਣ ਲਿਆ। ਉਦੋਂ ਤੋਂ ਮੈਂ ਯੂਨਿਵਰਸਿਟੀ ਵਿੱਚ ਬਹੁਤ ਦਿਲਚਸਪ ਚੀਜਾ ਸਿੱਖ ਰਿਹਾ ਹਾਂ ਅਤੇ ਆਪੇ ਬਹੁਤ ਅਛੇ ਪ੍ਰਾਜੈਕਟਾਂ ਕਰ ਰਿਹਾ ਹਾਂ। ਮੈਂ ਵਡੀਆਂ ਕੰਪਨੀਆਂ ਵਾਸਤੇ ਕੰਮ ਵੀ ਕਰ ਰਿਹਾ ਹਾਂ। ਪਿਛਲੇ ਸਾਲ ਗਰਮੀਆਂ ਵਿੱਚ ਮੈਂ ਇੱਕ ਵੱਡੀ ਕੰਪਨੀ ਵਾਸਤੇ ਕੰਮ ਕੀਤਾ ਸੀ ਜਿਸ ਦਾ ਨਾ VMware ਹੈ। ਇਹ ਕੰਪਨੀ ਕੈਲੀਫ਼ੋਰਨਿਆ ਵਿੱਚ ਹੈ। ਇਸ ਸਾਲ ਗਰਮੀਆਂ ਵਿੱਚ ਮੈਂ ਫਿਰ ਕੈਲੀਫ਼ੋਰਨਿਆ ਵਿੱਚ ਜਾ ਕੇ ਕੰਮ ਕਰਾਂਗਾ, ਪਰ ਇਸ ਵਾਰ Facebook ਵਾਸਤੇ। ਮੈਨੂੰ ਕੈਲੀਫ਼ੋਰਨਿਆ ਵਿੱਚ ਰਹਿਣ ਦਾ ਬਹੁਤ ਸ਼ੋਂਕ ਹੈ ਕਿਉਂਕਿ ਉਥੇ ਮੌਸੁਮ ਬਹੁਤ ਚੰਗਾ ਹੈ ਅਤੇ ਉਥੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਅਜਕਲ ਟੈਕਨਾਲੋਜੀ ਸਾਰੇ ਪਾਸੇ ਹੈ, ਕੰਪਿਊਟਰ ਸਾਇੰਸ ਵਿੱਚ ਕੰਮ ਕਰਕੇ ਮੈਂ ਕਈ ਚੀਜਾ ਬਣਾ ਸਕਦਾ ਹਾਂ ਜਿਸ ਨਾਲ ਲੋਕਾ ਨੂੰ ਬਹੁਤ ਫਾਇਦਾ ਹੋਵੇ। ਇਸ ਕਰਕੇ ਮੈਂ ਵਡੀਆਂ ਕੰਪਨੀਆਂ ਵਾਸਤੇ ਕੰਮ ਕਰਨਾ ਚਹੁੰਦਾ ਹਾਂ, ਜਿਵੇਂ ਕਿ Google।
HW 11 - ਤੁਸੀਂ ਜ਼ਿੰਦਗੀ ਵਿੱਚ ਕੀ ਸਭ ਤੋਂ ਚੰਗਾ ਕੀ ਕਰਨਾ ਚਾਹੁੰਦੇ ਹੋ ਤੇ ਕਿਓਂ?
ਮੈਂ ਆਪਣੀ ਜ਼ਿੰਦਗੀ ਵਿੱਚ ਲੋਕਾਂ ਦਾ ਮਦਦ ਕਰਨਾ ਅਤੇ ਉਹਨਾਂ ਨੂੰ ਸਿਖਾਉਣਾ ਚਾਹੁੰਦੀ ਹਾਂ| ਮੇਰੀ ਖਿਆਲ ਵਿੱਚ ਦੁਨਿਆ ਦੀਆਂ ਬਹੁਤ ਸਮੱਸਿਆ ਆਮ ਲੋਕ ਆਪਨੇ ਆਪ ਘੋਲ ਸਕਦੇ ਹਨ| ਅਗਰ ਲੋਕਾਂ ਨੂੰ ਕੁਝ ਛੋਟੀ ਮਦਦ ਅਤੇ ਜਰੀਆ ਦਿੰਦੇ ਅਤੇ ਉਹਨਾਂ ਨੂੰ ਕਹਿੰਦੇ ਹਨ ਕਿ ਉਹ ਹੁਸ਼ਿਆਰ ਹਨ ਅਤੇ ਉਹ ਕਰ ਸਕਦੇ ਹਨ ਤਾਂ ਲੋਕ ਅਕਸਰ ਆਪਣੇ ਆਪ ਕੁਝ ਸਮੱਸਿਆ ਠੀਕ ਕਰ ਸਕਣਗੇ|
ਮੈਂਨੂੰ ਅਜੇ ਨਹੀਂ ਪਤਾ ਕਿ ਮੈਂ ਕੀ ਕੰਮ ਕਰਾਂਗੀ ਜਾਦੇ ਸਕੂਲ ਖ਼ਤਮ ਹੋ ਗਿਆ ਹੈ ਪਰ ਮੈਂਨੂੰ ਪਤਾ ਹੈ ਕਿ ਮੈਂ ਸਿਖਾਉਣਾ ਚਾਹੁੰਦੀ ਹਾਂ ਜਾ ਮੈਂ ਕੁਝ ਉਪਕਰਨ ਬਣਾਉਣਾ ਚਾਹੁੰਦੀ ਹੈ ਜਿਨ੍ਹਾਂ ਨਾਲ ਲੋਕ ਸਿਖ ਸਕਦੇ ਹਨ| ਮੈਂਨੂੰ ਭਾਸ਼ਾਵਾਂ ਪੜ੍ਹਨੀਆਂ ਸਭ ਤੋਂ ਚੰਗਾ ਲਗਦਾ ਹੈ ਅਤੇ ਇਸ ਲਈ ਮੈਂ ਜ਼ਿੰਦਗੀ ਵਿੱਚ ਭਾਸ਼ਾਵਾਂ ਨਾਲ ਕੁਝ ਕੰਮ ਕਰਨਾ ਚਾਹੁੰਦੀ ਹਾਂ| ਇਸ ਤੋਂ ਇਲਾਵਾ ਮੈਂ ਸਾਖਰਤਾ ਪੜ੍ਹਦੀ ਹਾਂ| ਮੈਂ ਅਨਪੜ੍ਹ ਲੋਕਾਂ ਦੇ ਦਿਮਾਗ ਵੀ ਅਤੇ ਉਹਨਾਂ ਦੇ ਟੈਕਨਾਲੋਜੀ ਦੇ ਇਸਤੇਮਾਲ ਪੜ੍ਹਦੀ ਹਾਂ| ਲਗਦਾ ਹੈ ਮੈਂਨੂੰ ਕਿ ਟੈਕਨਾਲੋਜੀ ਨਾਲ ਬਹੁਤ ਸਾਰੇ ਲੋਕਾਂ ਨੂੰ ਪੜ੍ਹਨ ਦਾ ਬੜਾ ਮੌਕਾ ਹੈ|
ਆਜਕਾਲ੍ਹ ਬਹੁਤ ਸਾਰਿਆਂ ਲੋਕਾਂ ਦੇ ਕੋਲ ਮੋਬਾਇਲ ਫੋਨ ਅਤੇ ਦੂਸਰੀਆਂ ਟੈਕਨਾਲੋਜੀ ਹਨ ਅਤੇ ਇਸ ਲਈ ਜਿਵੇਂ ਲੋਕ ਗਿਆਨ ਸਾਂਝਦੇ ਹਨ ਐ ਬਦਲ ਰਿਹਾ ਹੈ| ਮੈਂ ਇਹ ਸਾਂਝਣ ਦੇ ਨਵੇਂ ਢੰਗਾਂ ਬਾਰੇ ਪੜ੍ਹਨਾ ਚਾਹੁੰਦੀ ਹਨ| ਮੈਂ ਸਮਝਦੀ ਹਾਂ ਕਿ ਟੈਕਨਾਲੋਜੀ ਹੁਮੇਸ਼ਾ ਹੱਲ ਨਹੀਂ ਹੈ ਅਤੇ ਮੇਰੇ ਖਿਆਲ ਵਿੱਚ ਕੁਝ ਲੋਕ ਗਲਤ ਕਰਦੇ ਹਨ ਕਿਓਂਕਿ ਉਹ ਐ ਸੋਚਦੇ ਹਨ| ਪਰ ਲਗਦਾ ਹੈ ਮੈਂਨੂੰ ਕਿ ਸਰਲ ਸਰਲ ਟੈਕਨਾਲੋਜੀਆਂ ਨਾਲ ਕਦੇ-ਕਦੇ ਬਹੁਤ ਲੋਕਾਂ ਦਾ ਹਾਲ ਸੁਧਾਰ ਜਾਂਦੇ ਹਨ|
ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਕੰਮ ਕਰਨਾ ਚਾਹੁੰਦੀ ਹਾਂ ਜਿਸਵਿੱਚ ਮੈਂ ਗਰੀਬ ਲੋਕਾਂ ਲਈ ਸਾਰਥਕ ਉਪਕਰਨ ਬਣਾ ਸਕਦੀ ਹਾਂ| ਸ਼ਾਇਦ ਉਹ ਗਿਆਨ ਸਾਂਝਣ ਲਈ ਜਾ ਭਾਸ਼ਾ ਸਿਖਣ ਜਾ ਕਿਰਸਾਨੀ ਦੀਆਂ ਰਹਿਰਾਸ ਸੁਧਾਰਨ ਲਈ ਹੋਣਗੇ|
Sunday, March 9, 2014
Vikram Saraan- Hw #11
ਮੈਂਨੂੰ ਲੋਕਾਂ ਦੀ ਮਦਦ ਕਰਣਾ ਬਚਪਨ ਤੋਂ ਹੀ ਬਹੁਤ ਪਸੰਦ ਹੈ। ਇਸੇ ਲਈ ਮੈਂ ਹਮੇਸ਼ਾ ਤੋਂ ਡਾਕਟਰ ਬਣਨਾ ਚਾਉਂਦਾ ਸੀ। ਮੈਂ ਸੋਚਿਆ ਚੰਗਾ ਡਾਕਟਰ ਬਣ ਕੇ ਗਰੀਬ ਲੋਕਾਂ ਦੀ ਮਦਦ ਕਰਾਂਗਾ। ਡਾਕਟਰ ਬਣਨਾ ਮੇਰਾ ਸੁਪਨਾ ਹੈ ਪਰ ਮੈਂ ਸਭ ਤੋਂ ਚੰਗਾ ਕੰਮ ਜਿੰਦਗੀ ਵਿੱਚ ਕੁਝ ਹੋਰ ਕਰਨਾ ਚਹੁੰਦਾ ਹਾਂ। ਜਦੋਂ ਮੈਂ ਡਾਕਟਰ ਬਣ ਕੇ ਥੋੜ੍ਹ ਪੈਸੇ ਕਮਾਲੈ, ਮੈਂ ਗਰੀਬ ਦੇਸ਼ ਜਾਣਾ ਚਹੁੰਦਾ ਹਾਂ। ਮੈਂ ਕਿਤੇ ਅਫ੍ਰੀਕਾ ਵਿੱਚ ਜਾਵਾਂਗਾ। ਉਥੇ ਮੈਂ ਦੂਸਰੇ ਡਾਕਟਰਾਂ ਨਾਲ ਕਲੀਨਿਕ ਖੋਲ੍ਹਾਂਗਾ। ਅਸੀਂ ਗਰੀਬ ਪਰਵਾਰਾਂ ਨੂੰ ਮੁਕਤ ਵਿੱਚ ਮੈਡੀਕਲ ਮਦਦ ਦੇਵਾਂਗੇ। ਮੈਂ ਉਥੇ ਇਕ ਵੱਡਾ ਹਸਪਤਾਲ ਵੀ ਖੋਲ੍ਹਣਾ ਚਹੁੰਦਾ ਹਾਂ ਜਿਥੇ ਸਾਰੇ ਆ ਸਕਦੇ ਹਨ। ਮੈਂਨੂੰ ਲਗਦਾ ਹੈ ਕਿ ਸਾਰਿਆਂ ਨੂੰ ਮੈਡੀਕਲ ਮਦਦ ਮਿਲਨੀ ਚਾਹਿਦੀ ਹੈ, ਗਰੀਬਾਂ ਨੂੰ, ਅਮੀਰਾਂ ਨੂੰ, ਤੇ ਸਾਰੇ ਦੁਨੀਆ ਦੇ ਦੇਸ਼ਾਂ ਵਿੱਚ ਵੀ। ਮੈਂ ਇਹ ਕਲੀਨਿਕ ਤੇ ਹਸਪਤਾਲ ਖੋਲ੍ਹਣਾ ਚਹੁੰਦਾ ਹਾਂ ਕਿਓਂਕਿ ਮੈਂ ਅਮਰੀਕਾ ਵਿੱਚ ਰਹਿ ਕੇ ਬਹੁਤ ਖੁਸ਼ਕਿਸਮਤ ਹਾਂ। ਜੇ ਮੈਂਨੂੰ ਕਦੇ ਕੋਈ ਬਿਮਾਰੀ ਹੁੰਦੀ ਹੈ ਮੈਂ ਫਟਾਫਟ ਹਸਪਤਾਲ ਭਜਦਾ ਹਾਂ। ਪਰ ਅਫ੍ਰੀਕਾ ਵਿੱਚ ਰੋਜ਼ ਲੋਕ ਬਿਮਾਰੀਆਂ ਨਾਲ ਮਰਦੇ ਹਨ ਸਿਰਫ ਇਸ ਕਰਕੇ ਕੇ ਉਹ ਗਰੀਬ ਹਨ ਤੇ ਹਸਪਤਾਲ ਨਹੀਂ ਜਾ ਸਕਦੇ ਹਨ। ਇਹ ਸਹੀ ਨਹੀਂ ਹੈ। ਇਕ ਹੋਰ ਵਜ੍ਹਾ ਹੈ ਕੇ ਮੈਂ ਹਸਪਤਾਲ ਖੋਲ੍ਹਣਾ ਚਹੁੰਦਾ ਹਾਂ। ਜਦੋਂ ਮੈਂ ਮਰਜਾਵਾਂਗਾ, ਉਹ ਹਸਪਤਾਲ ਬਾਦ ਵਿੱਚ ਵੀ ਚਲਦਾ ਰਹੇਗਾ। ਮੈਂਨੂੰ ਲੋਕਾਂ ਦੀ ਮਦਦ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਤੇ ਮੈਂ ਡਾਕਟਰ ਬਣਕੇ ਇਹ ਹੀ ਕੋਸ਼ਸ਼ ਕਰਾਂਗਾ।
Subscribe to:
Posts (Atom)