ਮੈਂਨੂੰ ਲੋਕਾਂ ਦੀ ਮਦਦ ਕਰਣਾ ਬਚਪਨ ਤੋਂ ਹੀ ਬਹੁਤ ਪਸੰਦ ਹੈ। ਇਸੇ ਲਈ ਮੈਂ ਹਮੇਸ਼ਾ ਤੋਂ ਡਾਕਟਰ ਬਣਨਾ ਚਾਉਂਦਾ ਸੀ। ਮੈਂ ਸੋਚਿਆ ਚੰਗਾ ਡਾਕਟਰ ਬਣ ਕੇ ਗਰੀਬ ਲੋਕਾਂ ਦੀ ਮਦਦ ਕਰਾਂਗਾ। ਡਾਕਟਰ ਬਣਨਾ ਮੇਰਾ ਸੁਪਨਾ ਹੈ ਪਰ ਮੈਂ ਸਭ ਤੋਂ ਚੰਗਾ ਕੰਮ ਜਿੰਦਗੀ ਵਿੱਚ ਕੁਝ ਹੋਰ ਕਰਨਾ ਚਹੁੰਦਾ ਹਾਂ। ਜਦੋਂ ਮੈਂ ਡਾਕਟਰ ਬਣ ਕੇ ਥੋੜ੍ਹ ਪੈਸੇ ਕਮਾਲੈ, ਮੈਂ ਗਰੀਬ ਦੇਸ਼ ਜਾਣਾ ਚਹੁੰਦਾ ਹਾਂ। ਮੈਂ ਕਿਤੇ ਅਫ੍ਰੀਕਾ ਵਿੱਚ ਜਾਵਾਂਗਾ। ਉਥੇ ਮੈਂ ਦੂਸਰੇ ਡਾਕਟਰਾਂ ਨਾਲ ਕਲੀਨਿਕ ਖੋਲ੍ਹਾਂਗਾ। ਅਸੀਂ ਗਰੀਬ ਪਰਵਾਰਾਂ ਨੂੰ ਮੁਕਤ ਵਿੱਚ ਮੈਡੀਕਲ ਮਦਦ ਦੇਵਾਂਗੇ। ਮੈਂ ਉਥੇ ਇਕ ਵੱਡਾ ਹਸਪਤਾਲ ਵੀ ਖੋਲ੍ਹਣਾ ਚਹੁੰਦਾ ਹਾਂ ਜਿਥੇ ਸਾਰੇ ਆ ਸਕਦੇ ਹਨ। ਮੈਂਨੂੰ ਲਗਦਾ ਹੈ ਕਿ ਸਾਰਿਆਂ ਨੂੰ ਮੈਡੀਕਲ ਮਦਦ ਮਿਲਨੀ ਚਾਹਿਦੀ ਹੈ, ਗਰੀਬਾਂ ਨੂੰ, ਅਮੀਰਾਂ ਨੂੰ, ਤੇ ਸਾਰੇ ਦੁਨੀਆ ਦੇ ਦੇਸ਼ਾਂ ਵਿੱਚ ਵੀ। ਮੈਂ ਇਹ ਕਲੀਨਿਕ ਤੇ ਹਸਪਤਾਲ ਖੋਲ੍ਹਣਾ ਚਹੁੰਦਾ ਹਾਂ ਕਿਓਂਕਿ ਮੈਂ ਅਮਰੀਕਾ ਵਿੱਚ ਰਹਿ ਕੇ ਬਹੁਤ ਖੁਸ਼ਕਿਸਮਤ ਹਾਂ। ਜੇ ਮੈਂਨੂੰ ਕਦੇ ਕੋਈ ਬਿਮਾਰੀ ਹੁੰਦੀ ਹੈ ਮੈਂ ਫਟਾਫਟ ਹਸਪਤਾਲ ਭਜਦਾ ਹਾਂ। ਪਰ ਅਫ੍ਰੀਕਾ ਵਿੱਚ ਰੋਜ਼ ਲੋਕ ਬਿਮਾਰੀਆਂ ਨਾਲ ਮਰਦੇ ਹਨ ਸਿਰਫ ਇਸ ਕਰਕੇ ਕੇ ਉਹ ਗਰੀਬ ਹਨ ਤੇ ਹਸਪਤਾਲ ਨਹੀਂ ਜਾ ਸਕਦੇ ਹਨ। ਇਹ ਸਹੀ ਨਹੀਂ ਹੈ। ਇਕ ਹੋਰ ਵਜ੍ਹਾ ਹੈ ਕੇ ਮੈਂ ਹਸਪਤਾਲ ਖੋਲ੍ਹਣਾ ਚਹੁੰਦਾ ਹਾਂ। ਜਦੋਂ ਮੈਂ ਮਰਜਾਵਾਂਗਾ, ਉਹ ਹਸਪਤਾਲ ਬਾਦ ਵਿੱਚ ਵੀ ਚਲਦਾ ਰਹੇਗਾ। ਮੈਂਨੂੰ ਲੋਕਾਂ ਦੀ ਮਦਦ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਤੇ ਮੈਂ ਡਾਕਟਰ ਬਣਕੇ ਇਹ ਹੀ ਕੋਸ਼ਸ਼ ਕਰਾਂਗਾ।
No comments:
Post a Comment