ਮੈਨੂੰ ਕੰਪਿਊਟਰ ਪ੍ਰੋਗ੍ਰਾਮਿੰਗ ਬਹੁਤ ਪਸੰਦ ਹੈ ਅਤੇ ਮੈਂ ਅੱਗੇ ਜਾ ਕੇ ਕੰਪਿਊਟਰ ਪ੍ਰੋਗ੍ਰਾਮਰ ਬਣਨਾ ਚਾਹੁੰਦਾ ਹਾਂ। ਜਦੋਂ ਮੈਂ ਛੋਟਾ ਸੀ, ਮੈਂ ਬਹੁਤ ਵੀਡੀਓ ਖੇਡਾਂ ਖੇਡਦਾ ਸੀ। ਜਦੋਂ ਮੈਂ ਗਿਆਰਾਂ ਸਾਲ ਦਾ ਸੀ, ਮੈਂ ਪ੍ਰੋਗ੍ਰਾਮਿੰਗ ਸਿਖਿਆ ਅਤੇ ਵੀਡੀਓ ਖੇਡਾਂ ਬਣਾਣੀਆ ਸ਼ੁਰੂ ਕੀਤਾ। ਮੈਂ ਇਹ ਸਭ ਕਰਨਾ ਆਪੇ ਸਿਖਿਆ ਸੀ ਇੰਟਰਨੈਟ ਤੋਂ ਅਤੇ ਮੈਂ ਮਿੱਡਲ ਸਕੂਲ ਅਤੇ ਹਾਏ ਸਕੂਲ ਵਿੱਚ ਪ੍ਰੋਗ੍ਰਾਮਿੰਗ ਕਰਦਾ ਰਿਹਾ। ਜਦੋਂ ਮੈਂ ਯੂਨਿਵਰਸਿਟੀ ਗਿਆ ਸੀ, ਮੈਨੂੰ ਪਤਾ ਨਹੀਂ ਸੀ ਕਿ ਮੈਂ ਕੰਪਿਊਟਰ ਸਾਇੰਸ ਜਾ ਫਿਸਿਕਸ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ, ਪਰ ਮੈਂ ਦੂਸਰੇ ਸਾਲ ਵਿੱਚ ਕੰਪਿਊਟਰ ਸਾਇੰਸ ਚੁਣ ਲਿਆ। ਉਦੋਂ ਤੋਂ ਮੈਂ ਯੂਨਿਵਰਸਿਟੀ ਵਿੱਚ ਬਹੁਤ ਦਿਲਚਸਪ ਚੀਜਾ ਸਿੱਖ ਰਿਹਾ ਹਾਂ ਅਤੇ ਆਪੇ ਬਹੁਤ ਅਛੇ ਪ੍ਰਾਜੈਕਟਾਂ ਕਰ ਰਿਹਾ ਹਾਂ। ਮੈਂ ਵਡੀਆਂ ਕੰਪਨੀਆਂ ਵਾਸਤੇ ਕੰਮ ਵੀ ਕਰ ਰਿਹਾ ਹਾਂ। ਪਿਛਲੇ ਸਾਲ ਗਰਮੀਆਂ ਵਿੱਚ ਮੈਂ ਇੱਕ ਵੱਡੀ ਕੰਪਨੀ ਵਾਸਤੇ ਕੰਮ ਕੀਤਾ ਸੀ ਜਿਸ ਦਾ ਨਾ VMware ਹੈ। ਇਹ ਕੰਪਨੀ ਕੈਲੀਫ਼ੋਰਨਿਆ ਵਿੱਚ ਹੈ। ਇਸ ਸਾਲ ਗਰਮੀਆਂ ਵਿੱਚ ਮੈਂ ਫਿਰ ਕੈਲੀਫ਼ੋਰਨਿਆ ਵਿੱਚ ਜਾ ਕੇ ਕੰਮ ਕਰਾਂਗਾ, ਪਰ ਇਸ ਵਾਰ Facebook ਵਾਸਤੇ। ਮੈਨੂੰ ਕੈਲੀਫ਼ੋਰਨਿਆ ਵਿੱਚ ਰਹਿਣ ਦਾ ਬਹੁਤ ਸ਼ੋਂਕ ਹੈ ਕਿਉਂਕਿ ਉਥੇ ਮੌਸੁਮ ਬਹੁਤ ਚੰਗਾ ਹੈ ਅਤੇ ਉਥੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਅਜਕਲ ਟੈਕਨਾਲੋਜੀ ਸਾਰੇ ਪਾਸੇ ਹੈ, ਕੰਪਿਊਟਰ ਸਾਇੰਸ ਵਿੱਚ ਕੰਮ ਕਰਕੇ ਮੈਂ ਕਈ ਚੀਜਾ ਬਣਾ ਸਕਦਾ ਹਾਂ ਜਿਸ ਨਾਲ ਲੋਕਾ ਨੂੰ ਬਹੁਤ ਫਾਇਦਾ ਹੋਵੇ। ਇਸ ਕਰਕੇ ਮੈਂ ਵਡੀਆਂ ਕੰਪਨੀਆਂ ਵਾਸਤੇ ਕੰਮ ਕਰਨਾ ਚਹੁੰਦਾ ਹਾਂ, ਜਿਵੇਂ ਕਿ Google।
No comments:
Post a Comment