ਮੈਂ ਆਪਣੀ ਜ਼ਿੰਦਗੀ ਵਿੱਚ ਲੋਕਾਂ ਦਾ ਮਦਦ ਕਰਨਾ ਅਤੇ ਉਹਨਾਂ ਨੂੰ ਸਿਖਾਉਣਾ ਚਾਹੁੰਦੀ ਹਾਂ| ਮੇਰੀ ਖਿਆਲ ਵਿੱਚ ਦੁਨਿਆ ਦੀਆਂ ਬਹੁਤ ਸਮੱਸਿਆ ਆਮ ਲੋਕ ਆਪਨੇ ਆਪ ਘੋਲ ਸਕਦੇ ਹਨ| ਅਗਰ ਲੋਕਾਂ ਨੂੰ ਕੁਝ ਛੋਟੀ ਮਦਦ ਅਤੇ ਜਰੀਆ ਦਿੰਦੇ ਅਤੇ ਉਹਨਾਂ ਨੂੰ ਕਹਿੰਦੇ ਹਨ ਕਿ ਉਹ ਹੁਸ਼ਿਆਰ ਹਨ ਅਤੇ ਉਹ ਕਰ ਸਕਦੇ ਹਨ ਤਾਂ ਲੋਕ ਅਕਸਰ ਆਪਣੇ ਆਪ ਕੁਝ ਸਮੱਸਿਆ ਠੀਕ ਕਰ ਸਕਣਗੇ|
ਮੈਂਨੂੰ ਅਜੇ ਨਹੀਂ ਪਤਾ ਕਿ ਮੈਂ ਕੀ ਕੰਮ ਕਰਾਂਗੀ ਜਾਦੇ ਸਕੂਲ ਖ਼ਤਮ ਹੋ ਗਿਆ ਹੈ ਪਰ ਮੈਂਨੂੰ ਪਤਾ ਹੈ ਕਿ ਮੈਂ ਸਿਖਾਉਣਾ ਚਾਹੁੰਦੀ ਹਾਂ ਜਾ ਮੈਂ ਕੁਝ ਉਪਕਰਨ ਬਣਾਉਣਾ ਚਾਹੁੰਦੀ ਹੈ ਜਿਨ੍ਹਾਂ ਨਾਲ ਲੋਕ ਸਿਖ ਸਕਦੇ ਹਨ| ਮੈਂਨੂੰ ਭਾਸ਼ਾਵਾਂ ਪੜ੍ਹਨੀਆਂ ਸਭ ਤੋਂ ਚੰਗਾ ਲਗਦਾ ਹੈ ਅਤੇ ਇਸ ਲਈ ਮੈਂ ਜ਼ਿੰਦਗੀ ਵਿੱਚ ਭਾਸ਼ਾਵਾਂ ਨਾਲ ਕੁਝ ਕੰਮ ਕਰਨਾ ਚਾਹੁੰਦੀ ਹਾਂ| ਇਸ ਤੋਂ ਇਲਾਵਾ ਮੈਂ ਸਾਖਰਤਾ ਪੜ੍ਹਦੀ ਹਾਂ| ਮੈਂ ਅਨਪੜ੍ਹ ਲੋਕਾਂ ਦੇ ਦਿਮਾਗ ਵੀ ਅਤੇ ਉਹਨਾਂ ਦੇ ਟੈਕਨਾਲੋਜੀ ਦੇ ਇਸਤੇਮਾਲ ਪੜ੍ਹਦੀ ਹਾਂ| ਲਗਦਾ ਹੈ ਮੈਂਨੂੰ ਕਿ ਟੈਕਨਾਲੋਜੀ ਨਾਲ ਬਹੁਤ ਸਾਰੇ ਲੋਕਾਂ ਨੂੰ ਪੜ੍ਹਨ ਦਾ ਬੜਾ ਮੌਕਾ ਹੈ|
ਆਜਕਾਲ੍ਹ ਬਹੁਤ ਸਾਰਿਆਂ ਲੋਕਾਂ ਦੇ ਕੋਲ ਮੋਬਾਇਲ ਫੋਨ ਅਤੇ ਦੂਸਰੀਆਂ ਟੈਕਨਾਲੋਜੀ ਹਨ ਅਤੇ ਇਸ ਲਈ ਜਿਵੇਂ ਲੋਕ ਗਿਆਨ ਸਾਂਝਦੇ ਹਨ ਐ ਬਦਲ ਰਿਹਾ ਹੈ| ਮੈਂ ਇਹ ਸਾਂਝਣ ਦੇ ਨਵੇਂ ਢੰਗਾਂ ਬਾਰੇ ਪੜ੍ਹਨਾ ਚਾਹੁੰਦੀ ਹਨ| ਮੈਂ ਸਮਝਦੀ ਹਾਂ ਕਿ ਟੈਕਨਾਲੋਜੀ ਹੁਮੇਸ਼ਾ ਹੱਲ ਨਹੀਂ ਹੈ ਅਤੇ ਮੇਰੇ ਖਿਆਲ ਵਿੱਚ ਕੁਝ ਲੋਕ ਗਲਤ ਕਰਦੇ ਹਨ ਕਿਓਂਕਿ ਉਹ ਐ ਸੋਚਦੇ ਹਨ| ਪਰ ਲਗਦਾ ਹੈ ਮੈਂਨੂੰ ਕਿ ਸਰਲ ਸਰਲ ਟੈਕਨਾਲੋਜੀਆਂ ਨਾਲ ਕਦੇ-ਕਦੇ ਬਹੁਤ ਲੋਕਾਂ ਦਾ ਹਾਲ ਸੁਧਾਰ ਜਾਂਦੇ ਹਨ|
ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਕੰਮ ਕਰਨਾ ਚਾਹੁੰਦੀ ਹਾਂ ਜਿਸਵਿੱਚ ਮੈਂ ਗਰੀਬ ਲੋਕਾਂ ਲਈ ਸਾਰਥਕ ਉਪਕਰਨ ਬਣਾ ਸਕਦੀ ਹਾਂ| ਸ਼ਾਇਦ ਉਹ ਗਿਆਨ ਸਾਂਝਣ ਲਈ ਜਾ ਭਾਸ਼ਾ ਸਿਖਣ ਜਾ ਕਿਰਸਾਨੀ ਦੀਆਂ ਰਹਿਰਾਸ ਸੁਧਾਰਨ ਲਈ ਹੋਣਗੇ|
No comments:
Post a Comment