ਪਿਛਲੇ ਹਫਤੇ ਮੈਂ ਘਰ ਗਿਆ ਸੀ, ਛੁਟੀਆਂ ਲਈ। ਮੈਂ ਸ਼ਨੀਵਾਰ ਨੂੰ ਸਟਰਲਿੰਗ ਹਾਈਟਸ ਗੁਰਦੁਆਰਾ ਗਿਆ ਕਿਉਂਕਿ ਉੱਥੇ ਪੰਜਾਬੀ ਕਲਾਸ ਦੇ ਬਚਿਆਂ ਦਾ ਕਵਿਜ਼ ਦਾ ਮੁਕਾਬਲਾ ਸੀ, ਜਿਸ ਵਿੱਚ ਸਾਰੇ ਬਚਿਆਂ ਨੇ ਹਿੱਸਾ ਲਿਤਾ। ਛੋਟਿਆਂ ਬਚਿਆਂ ਨੂੰ ਊੜਾ-ਐੜਾ ਬਾਰੇ ਪੁਛਿਆ ਗਿਆ ਸੀ ਅਤੇ ਮਹੀਨਿਆਂ, ਸਬਜੀਆਂ, ਗਿਣਤੀ, ਰੰਗਾਂ, ਅਤੇ ਹੋਰ ਵਿਸ਼ਿਆਂ ਦੇ ਸ਼ਬਦਾਵਲੀ ਪੁੱਛੇ ਗਏ ਸਨ। ਮੈਨੂੰ ਇਹ ਸਭ ਪਤਾ ਸੀ ਕਿਉਂਕਿ ਇਹ ਵਿਸ਼ਿਆਂ ਮੈਂ ਮਿਸ਼ਿਗਨ ਦੀ ਪੰਜਾਬੀ ਕਲਾਸ ਵਿੱਚ ਸਿਖਿਆ ਹਾਂ। ਵੱਡਿਆਂ ਬੱਚਿਆਂ ਨੂੰ ਇਤਿਹਾਸ ਅਤੇ ਗੁਰਬਾਣੀ ਦੇ ਬਾਰੇ ਪ੍ਰਸ਼ਨ ਪੁੱਛੇ ਗਏ ਸਨ। ਮੈਨੂੰ ਇਹ ਵਿਸ਼ਿਆਂ ਬਾਰੇ ਥੋੜਾ ਪਤਾ ਹੈ ਕਿਉਂਕਿ ਮੈਂ ਬੜੇ ਸਾਲ ਪਹਿਲੇ ਪੰਜਾਬੀ ਕਲਾਸ ਵਿੱਚ ਸੀ ਅਤੇ ਇਸ ਕਲਾਸ ਵਿੱਚ ਇਹ ਚੀਜ਼ਾ ਸਿਖਿਆ, ਪਰ ਮੈਨੂੰ ਸਭ ਕੁਝ ਯਾਦ ਨਹੀਂ ਹੈ। ਮੈਂ ਇਸ ਮੁਕਾਬਲੇ ਵਿੱਚ ਮਦਦ ਕੀਤੀ ਸੀ। ਮੈਂ ਕੰਪਿਊਟਰ, ਪ੍ਰੋਜੈਕਟਰ, ਅਤੇ ਮਾਈਕਰੋਫੋਨ ਕਾਇਮ ਕੀਤਾ ਅਤੇ ਸਕੋਰ ਦਾ ਹਿਸਾਬ ਰਖਿਆ। ਇਸ ਤੋਂ ਬਾਅਦ ਮੈਂ ਆਪਣੇ ਦੋਸਤ ਦਾ ਘਰ ਗਿਆ। ਇਹ ਸਾਡੇ ਛੁਟੀਆਂ ਦੇ ਅਖੀਰਲੇ ਦਿਨਾ ਸਨ, ਇਸ ਕਰਕੇ ਅਸੀਂ ਕੋਈ ਮਜੇ ਵਾਲੀ ਚੀਜ ਕਰਨੇ ਚਾਹੁੰਦੇ ਸੀ। ਅਸੀਂ ਵੀਡੀਓ ਖੇਡਾਂ ਖੇਡੀਆਂ ਸੀ ਅਤੇ ਇਕ ਫਿਲਮ ਦੇਖੀ ਸੀ। ਐਤਵਾਰ ਨੂੰ ਮੈਂ ਗੁਰਦੁਆਰਾ ਗਿਆ। ਉਸ ਤੋ ਪਹਿਲੇ ਮੈਂ ਬੜੇ ਚਿਰ ਤੋਂ ਗੁਰਦੁਆਰਾ ਨਹੀਂ ਗਿਆ ਸੀ। ਮੈਂ ਇਕ ਸ਼ਬਦ ਪੜਿਆ ਸੀ। ਗੁਰਦੁਆਰਾ ਤੋਂ ਬਾਅਦ ਮੈਂ ਸਿਧਾ ਐਨ ਆਰਬਰ ਗਿਆ ਕਿਉਂਕਿ ਅਗਲੇ ਦਿਨ ਕਲਾਸਾਂ ਸ਼ੁਰੂ ਹੋ ਰਹਿਆ ਸਨ।
No comments:
Post a Comment