ਲੰਘੀਆਂ ਗਰਮੀਆਂ ਦੀਆਂ ਛੁਟੀਆਂ ਦਾ ਮੈਂ ਅਨੰਦ ਨਹੀਂ ਮਾਣ ਸਕਿਆ ਕਿਓਂਕਿ ਮੇਰਾ MCAT ਸਤਾਈ ਅਗਸਤ ਨੂੰ ਸੀ। ਇਸ ਲਈ ਸਾਰੀਆਂ ਗਰਮੀਆਂ ਵਿੱਚ ਪੜਾਈ ਕੀਤੀ। ਇਸ ਪੜਾਈ ਲਈ , ਮੈਂ Princeton Review ਦੀਆਂ ਕਲਾਸਾਂ ਐਨ ਅਰਬੋਰ ਵਿੱਚ ਸੋਮਵਾਰ ਤੋਂ ਵੀਰਵਾਰ ਤਕ ਸੱਤ ਤੋਂ ਸਾਡੇ ਨੌਂ ਵੱਜੇ ਤਕ ਲਈਆਂ। ਇਹਨਾ ਕਲਾਸਾਂ ਵਿੱਚ ਮੈਂ MCAT ਦੇ ਪੰਜ ਵਿਸ਼ਿਆਂ ਬਾਰੇ ਜਾਣ ਕਰੀ ਲਈ। MCAT ਔਖਾ ਇਮਤਿਹਾਨ ਹੈ , ਏਸ ਕਾਰਕੇ ਮੈਂ ਹਰ ਰੋਜ ਪੜਦਾ ਰਿਹਾ। MCAT ਦੇ ਨਾਲ ,ਮੈਂ physics ਕਲਾਸ ਵੀ ਲਈ ਜਿਸ ਦੀ ਕਲਾਸ ਲਾਉਣ ਲਈ ਮੈਨੂੰ Eastern Michigan University ਚਾਰ ਦਿਨ ਜਾਣਾ ਪੈਂਦਾ ਸੀ। ਇਹ ਕਲਾਸ ਸੋਮਵਾਰ ਤੋਂ ਵੀਰਵਾਰ ਤਕ ਇਕ ਵੱਜੇ ਤੋਂ ਪੌਣੇ ਤਿੰਨ ਵੱਜੇ ਤਕ ਹੁੰਦੀ ਸੀ। ਮੇਰੀ "laboratory" ਦੀ ਕਲਾਸ ਮੰਗਲਵਾਰ ਅਤੇ ਵੀਰਵਾਰ ਨੂੰ ਨੌਂ ਵੱਜੇ ਤੋਂ ਪੌਣੇ ਗਿਆਰਾ ਵੱਜੇ ਤਕ ਹੁੰਦੀ ਸੀ। ਮੇਰੇ ਅਧਿਆਪਕ ਦਾ ਨਾਂ ਰੋਫ਼ੈਸਰ ਸੇਮਨ ਸੀ ਅਤੇ ਇਹ ਕਲਾਸ Ypsilanti, ਮਿਸ਼ੀਗਨ ਵਿੱਚ ਸੀ। ਏਸ ਕਲਾਸ ਵਿੱਚ ਹਰ ਵੀਰਵਾਰ ਇਮਤਿਹਾਨ ਹੁੰਦਾ ਸੀ। ਦੋਨੋਂ ਕਲਾਸਾਂ ਦੇ ਬਾਵਜੂਦ, ਮੈਂ ਗਰਮੀਆਂ ਵਿੱਚ ਥੋੜਾ ਜਿਹਾ ਅਨੰਦ ਮਾਣਿਆ। ਜੂਲਾਈ ਪੰਜ ਨੂੰ ਮੈਂ ਵਿਆਹ ਵਿੱਚ ਭੰਗੜਾ ਪਾਇਆ।ਇਕ ਹੋਰ ਵਿਆਹ ਮੇਰੇ ਦੋਸਤ ਦੀ ਭੈਣ ਦਾ ਸੀ। ਮੈਂ ਅਤੇ ਮੇਰੇ ਦੋਸਤਾਂ ਨੇ ਇੱਥੇ ਵੀ ਭੰਗੜਾ ਪਾਇਆ। ਇਸ ਵਿਆਹ ਦੀ ਪਾਰਟੀ ਕੜੀ ਵਾਲਿਆ ਵਲੋ ਮਿਸ਼ੀਗਨ ਵਿੱਚ ਸੀ ਅਤੇ ਮੁੰਡੇ ਵਾਲਿਆ ਵਾਲੋ ਇੰਡੀਆਨਾ ਵਿੱਚ ਸੀ। ਮਿਸ਼ੀਗਨ ਵਾਲੀ ਪਾਰਟੀ ਵਿੱਚ ਮੈਂ ਆਪਣੀ ਪੰਜਾਬੀ ਦੀ ਪ੍ਰੋਫ਼ੈਸਰ ਨੂੰ ਵੀ ਮਿਲਿਆ।
No comments:
Post a Comment