Monday, January 20, 2014

Favorite Place - Gulshan

ਮੇਰੀ ਮਨ ਪਸੰਦ ਜਗ੍ਹਾ ਮੇਰਾ ਘਰ ਹੈ। ਮੇਰਾ ਘਰ ਰਾਚਸਟਰ ਮਿਸ਼ਿਗਨ ਵਿੱਚ ਹੈ, ਅਤੇ ਬਹੁਤ ਵੱਡਾ ਤੇ ਸੋਹਣਾ ਹੈ। ਮੇਰੇ ਘਰ ਵਿੱਚ ਬਹੁਤ ਕੁਝ ਕਰਨ ਵਾਸਤੇ ਹੈ। ਪਹਿਲਾ, ਮੇਰੇ ਕਮਰੇ ਵਿੱਚ ਮੇਰਾ ਇੱਕ ਵੱਡਾ ਕਮਪੂਟਰ ਹੈ। ਮੈ ਇਹ ਕਮਪੂਟਰ ਮਿਡਲ ਸਕੂਲ ਵਿੱਚ ਆਪੇ ਬਣਾਇਆ ਸੀ ਅਤੇ ਇਹ ਕਮਪੂਟਰ ਬਹੁਤ ਵਧੀਆ ਹੈ। ਮੈਂ ਇਸ ਕਮਪੂਟਰ ਤੇ ਖੇਡਾਂ ਖੇਡਦਾ ਹਾਂ ਅਤੇ ਪ੍ਰੋਗ੍ਰੈਮਾਂ ਲਿਖਦਾ ਹਾਂ। ਮੇਰੇ ਕਮਰੇ ਵਿੱਚ ਇੱਕ ਟੀਵੀ ਵੀ ਹੈ। ਇਹ ਟੀਵੀ ਥੋੜਾ ਛੋਟਾ ਹੈ, ਪਰ ਬਹੁਤ ਸਾਰੇ ਚੈਨਲ ਆਉਂਦੇ ਹਨ। ਮੈਂ ਇਸ ਟੀਵੀ ਨੂੰ ਮੇਰੇ ਪਲੇਸਟੇਸ਼ਨ (Playstation) ਅਤੇ ਨੀਨਟਨਡੋ (Nintendo) ਨਾਲ ਲਾ ਦਿਤਾ, ਅਤੇ ਮੈ ਬਹੁਤ ਖੇਡਾਂ ਖੇਡਦਾ ਹਾਂ।

ਮੇਰਾ ਬੇਸਮੰਟ ਵੀ ਬਹੁਤ ਅੱਛਾ ਹੈ। ਮੇਰੇ ਬੇਸਮੰਟ ਵਿੱਚ ਇੱਕ ਪੂਲ ਮੇਜ, ਇੱਕ ਏਰ ਹਾਕੀ ਮੇਜ, ਅਤੇ ਇੱਕ ਟੇਬਲ ਟਨਿਸ ਮੇਜ ਹੈ। ਇਹਨਾਂ ਖੇਡਾਂ ਦੇ ਵਿੱਚੋਂ ਮੇਰੀ ਮਨ ਪਸੰਦ ਖੇਡ ਪੂਲ ਹੈ। ਮੈਂ ਅਕਸਰ ਬੇਸਮੰਟ ਤੇ ਜਾਂਦਾ ਹਾਂ, ਪੂਲ ਖੇਡਣ ਲਈ। ਮੈਨੂੰ ਟੇਬਲ ਟਨਿਸ ਵੀ ਬਹੁਤ ਪਸੰਦ ਹੈ, ਪਰ ਇਸ ਦੇ ਵਾਸਤੇ ਇੱਕ ਹੋਰ ਬੰਦਾ ਚਾਹੀਦਾ ਹੈ; ਮੈਂ ਆਪੇ ਨਹੀਂ ਖੇਡ ਸਕਦਾ। ਇਹ ਸਾਰੀਆਂ ਖੇਡਾਂ ਲਈ ਮੇਰੇ ਦੋਸਤ ਮੇਰੇ ਘਰ ਅਕਸਰ ਆਉਂਦੇ ਹਨ। ਜਦੋਂ ਉਹ ਆਉਂਦੇ ਹਨ, ਅਸੀਂ ਜ਼ਰੂਰ ਤਾਸ਼ ਖੇਡਦੇ ਹਾਂ ਅਤੇ ਇੱਕ ਫਿਲਮ ਵੀ ਦੇਖਦੇ ਹਾਂ। ਸਾਨੂੰ ਬਹੁਤ ਮਜ਼ਾ ਆਉਂਦਾ ਹੈ। ਇਸ ਕਰਕੇ ਮੇਰੀ ਮਨ ਪਸੰਦ ਜਗ੍ਹਾ ਮੇਰਾ ਘਰ ਹੈ। 

No comments:

Post a Comment