ਜੇ ਮੈਂ ਪੰਜਾਬ ਜਾਵਾਂ, ਮੈਂ ਸਭ ਤੋਂ ਪਿਹਲਾਂ ਆਪਣੇ ਪਰਿਵਾਰ ਨੂੰ ਮਿਲਾਂਗਾ। ਮੇਰੇ ਮਾਸੀ ਜੀ ਅਤੇ ਮਾਸੜ ਜੀ ਪਟਿਆਲਾ ਵਿੱਚ ਰਹਿੰਦੇ ਹਨ। ਮੈਂ ਉਹਨਾਂ ਨੂੰ ਚਾਰ ਸਾਲ ਵਿੱਚ ਨਹੀਂ ਦੇਖਿਆ। ਜਦੋਂ ਮੈਂ ਪਿਹਲੀ ਵਾਰ ਗਿਆ ਉਹਨਾਂ ਨੇ ਸਾਨੂੰ ਪੂਰਾ ਸ਼ਹਿਰ ਦਿਖਾਇਆ ਅਤੇ ਮੈਨੂੰ ਬਹੁਤ ਮਜਾ ਆਇਆ। ਪਿਛਲੀ ਵਾਰ ਮੈਂ ਚੰਦੀਗਰ ਦੀ ਰਾਕ ਗਾਰਡਨ ਤੇ ਗਿਆ। ਉੱਥੇ ਬਹੁਤ ਸੋਹਣੇ ਪਥਰ ਤੇ ਕਚ ਦੀਆਂ ਮੂਰਤੀਆਂ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਮੈਂ ਉੱਥੇ ਫਿਰਸੀ ਜਾਵਾਂ। ਉਸ ਤੋ ਬਾਅਦ ਮੈਂ ਅਮ੍ਰਿਤਸਰ ਵਿੱਚ ਗੋਲਡਨ ਟੈਮਪਲ ਨੂੰ ਦੇਖਣ ਜਾਵਾਂਗਾ। ਇੱਥੇ ਬਹੁਤ ਸੋਹੁਣਾ ਕੀਰਤਨ ਹੁੰਦਾ ਹੈ ਅਤੇ ਗੋਲਡਨ ਟੈਮਪਲ ਬਹੁਤ ਸੋਹਣਾ ਲਗਦਾ ਹੈ। ਉਸ ਤੋ ਬਾਅਦ ਮੈਂ ਕੋਈ ਹੋਰ ਯਾਦਗਾਰ ਅਤੇ ਇਤਿਹਾਸਿਕ ਜਗਾਂ ਦੇਖਣ ਜਾਵਾਂਗਾ, ਜਿਸ ਤਰਾਂ ਜਲਿਆ ਵਾਲਾ ਬਾਗ। ਅਸੀਂ ਕਲਾਸ ਵਿੱਚ ਜਲਿਆ ਵਾਲਾ ਬਾਗ ਦੇ ਬਾਰੇ ਪੜਿਆ ਹੈ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਮੈਂ ਉਸ ਦੇ ਬਾਰੇ ਹੋਰ ਸਿਖਾਂ। ਮੈਂ ਅਨੰਦਗੜ ਸਾਹਿਬ ਕਿਲਾ (ਜਿੱਥੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਫੋਜ ਰਹਿਆ ਸੀ) ਅਤੇ ਹੋਰ ਕਿਲੇ ਦੇਖਣਾ ਚਾਹੁੰਦਾ ਹਾਂ। ਪੰਜਾਬ ਵਿੱਚ ਬਹੁਤ ਸਾਰੇ ਇਤਹਾਸਿਕ ਗੁਰਦੁਆਰੇ ਹਨ, ਜਿਸ ਤਰਾਂ ਗੁਰਦੁਆਰਾ ਬਾਬਾ ਬਕਾਲਾ, ਖਡੂਰ ਸਾਹਿਬ, ਅਤੇ ਕਈ ਹੋਰ ਗੁਰਦੁਆਰੇ। ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵੀ ਬਹੁਤ ਮਸਹੂਰ ਹੈ, ਮੈਂ ਉਹ ਵੀ ਦੇਖਣਾ ਚਾਹੁੰਦਾ ਹਾਂ। ਮੈਂ ਪੰਜਾਬ ਦੇ ਖਾਣੇ ਬਾਰੇ ਬਹੁਤ ਸੁਣਿਆ ਹੈ ਅਤੇ ਮੈਂ ਪੰਜਾਬ ਦੀ ਮਕੀ ਦੀ ਰੋਟੀ, ਸਰਸੋਂ ਦਾ ਸਾਗ, ਤੰਦੂਰੀ ਰੋਟੀ, ਦਾਲ ਮਖਣੀ, ਅਤੇ ਮਖਣੀ ਮੁਰਗ ਖਾਣਾ ਚਾਹੁੰਦਾ ਹਾਂ। ਪੰਜਾਬ ਦੇ ਮੋਤੀ ਚੂਰ ਦੇ ਲੱਡੂ ਵੀ ਬਹੁਤ ਮਸ਼ਹੂਰ ਹਨ, ਮੈਂ ਉਹ ਵੀ ਖਾਣਾ ਚਾਹੁੰਦਾ ਹਾਂ।
No comments:
Post a Comment