ਇੱਕ ਦਿੰਨ ਕੁਝ ਬੰਦੇ ਇੱਕ ਵੱਡੀ ਲੱਕੜ ਕਟ ਰਹੇ ਸਨ। ਕਈ ਬਾਂਦਰ ਨੇੜੇ ਵਾਲੇ ਦਰਖਤ ਤੇ ਬੈਠੇ ਹੋਏ ਸਨ। ਉਹ ਆਦਮਿਆਂ ਨੂੰ ਬਹੁਤ ਧਿਆਨ ਨਾਲ ਦੇਖ ਰਹੇ ਸਨ। ਜਦੋਂ ਬੰਦੇ ਖਾਣਾ ਖਾਣ ਗਏ, ਬਾਂਦਰ ਲੱਕੜ ਕੋਲ ਚਲੇ ਗਏ। ਲੱਕੜ ਦੇ ਵਿੱਚ ਇੱਕ ਦੂਜੀ ਲਕੜ ਫਸਾਈ ਹੋਈ ਸੀ, ਪਰ ਬਾਂਦਰਾਂ ਨੂੰ ਨਹੀ ਪਤਾ ਸੀ ਇਹ ਚੀਜ ਕੀ ਹੈ। ਇੱਕ ਬਾਂਦਰ ਨੇ ਦੂਸਰੇ ਬਾਂਦਰ ਨੂੰ ਕਿਹਾ, “ਉਹ ਚੀਜ ਮੇਰੇ ਵਾਸਤੇ ਲੈ ਕੇ ਆ”। ਦੂਜੇ ਬਾਂਦਰ ਨੇ ਜਵਾਬ ਦਿਤਾ, “ਨਹੀਂ, ਇਹ ਚੰਗੀ ਗੱਲ ਨਹੀ ਹੈ। ਮੈੰਨੂ ਲਗਦਾ ਹੈ ਕਿ ਇਹ ਕੰਮ ਖਤਰਨਾਕ ਹੈ”। ਪਹਿਲਾ ਬੰਦਰ ਦੂਸਰੇ ਬੰਦਰ ਦਾ ਮਖੌਲ ਉਡਾਣ ਲਗਾ, “ਕੀ ਗੱਲ ਹੈ, ਤੁਹਾਨੂੰ ਡਰ ਲਗ ਰਿਹਾ ਹੈ”? ਦੂਸਰੇ ਬੰਦਰ ਨੂੰ ਗੁੱਸਾ ਚੜ ਗਿਆ। ਉਹ ਲੱਕੜ ਦੇ ਉਤੇ ਚੜਿਆ ਤੇ ਛੋਟੀ ਲਕੜ ਨੂੰ ਖਿਚਣ ਲਗਾ। ਉਸਨੇ ਬਹੁਤ ਜੋੜ ਲਾਇਆ ਪਰ ਛੋਟੀ ਲੱਕੜ ਬਾਹਰ ਨਹੀ ਨਿਕਲ ਰਹੀ ਸੀ। ਫਿਰ ਉਸ ਨੇ ਆਪਣਾ ਪੂਰਾ ਜੋਰ ਲਾਇਆ, ਤੇ ਛੋਟੀ ਲੱਕੜ ਬਾਹਰ ਨਿਕਲ ਆਈ। ਜਦੋਂ ਛੋਟੀ ਲੱਕੜ ਬਾਹਰ ਨਿਕਲ ਆਈ ਉਹ ਪਿਛੇ ਡਿੱਗ ਪਿਆ, ਅਤੇ ਉਸਦੀ ਪੂਛ ਲੱਕੜ ਵਿੱਚ ਫੱਸ ਗਈ ਤੇ ਛੋਟੀ ਲੱਕੜ ਜਮੀਨ ਤੇ ਡਿੱਗ ਪਈ। ਉਸ ਵੇਲੇ ਬੰਦੇ ਵਾਪਸ ਆ ਗਏ, ਅਤੇ ਬਾਕੀ ਬਾਂਦਰ ਭੱਜ ਗਏ। ਬੰਦੇ ਸਮਝ ਗਏ ਕਿ ਬਾਂਦਰ ਉਹਨਾ ਦੀ ਛੋਟੀ ਲੱਕੜ ਚੋਰੀ ਕਰ ਰਿਹਾ ਸੀ, ਅਤੇ ਉਹ ਬਾਂਦਰ ਨੂੰ ਸਜ਼ਾ ਦੇਣਾ ਚਾਹੁੰਦੇ ਸੀ। ਉਹਨਾ ਨੇ ਲੱਕੜ ਕੱਟਣੀ ਫਿਰਸੀ ਸ਼ੁਰੂ ਕੀਤੀ। ਬਾਂਦਰ ਦੀ ਪੂਛ ਕਟ ਗਈ। ਇਸ ਦਿੰਨ ਤੋ ਬਾਅਦ ਇਹ ਬਾਂਦਰ ਕਦੀ ਵੀ ਦੂਸਰਿਆਂ ਦੇ ਮਖੌਲ ਵਲ ਧਿਆਨ ਨਹੀ ਦਿੰਦਾ ਅਤੇ ਸਦਾ ਸ਼ਾਂਤ ਰਹਿੰਦਾ ਹੈ।
No comments:
Post a Comment