ਜੇ ਮੈਂ ਪੰਜਾਬ ਜਾਵਾਂ ਤਾਂ ਮੈਂ ਜਰੂਰ ਚੰਦੀਗਰ ਜਾਵਾਂ ਗਾ। ਚੰਦੀਗਰ ਵਿੱਚ ਮੇਰੇ ਦਾਦਾ-ਦਾਦੀ ਜੀ ਦਾ ਘਰ ਹੈ। ਅੱਜ ਕਲ ਮੇਰੇ ਦਾਦਾ-ਦਾਦੀ ਜੀ ਚੰਦੀਗਰ ਵਿੱਚ ਹੀ ਰਹਿੰਦੇ ਹਨ, ਤਾਂ ਹੀ ਮੈਂ ਉਹਨਾਂ ਨੂੰ ਜਰੂਰ ਮਿਲਣ ਜਾਵਾਂਗਾ। ਜੇ ਮੈਂ ਚੰਦੀਗਰ ਵਿੱਚ ਰਵਾਂ ਤਾਂ ਮੈਂ ਬਹੁਤ ਸਾਰਾ ਪੰਜਾਬੀ ਖਾਣਾ ਖਾਵਾਂਗਾ। ਸਾਡੇ ਘਰ ਦੇ ਲਾਗੇ ਬਹੁਤ ਖਾਣੇ ਖਾਣ ਵਾਲੇ ਜਗਾ ਹਨ। ਜੇ ਮੈਂ ਪੰਜਾਬ ਜਾਵਾਂ ਤਾਂ ਮੇਰੀ ਭੈਣ ਵੀ ਮੇਰੇ ਨਾਲ ਆਵੇਗੀ। ਇਸ ਕਰਕੇ ਮੈਂਨੂੰ ਜਰੂਰ ਪੰਜਾਬ ਵਿੱਚ ਮੇਰੇ ਦਾਦੀ-ਜੀ ਤੇ ਭੈਣ ਨਾਲ ਸੂਟ ਖਰੀਦਣ ਜਾਣਾ ਪਵੇਗਾ। ਇਹ ਕੰਮ ਖਤਮ ਕਰਨ ਵਿੱਚ ਬਹੁਤ ਚਿਰ ਲਗੇਗਾ। ਜਦੋਂ ਇਹ ਕੰਮ ਖਤਮ ਹੋ ਗਿਆ ਫਿਰ ਮੈਂ ਆਪਣੇ ਦਾਦਾ-ਦਾਦੀ ਜੀ ਨਾਲ ਭਿੰਡ ਜਾਵਾਂਗਾ। ਉਥੇ ਮੇਰੇ ਦਾਦਾ-ਜੀ ਦੇ ਭਰਾ ਖੇਤਾਂ ਵਿੱਚ ਵਿੱਚ ਕੰਮ ਕਰਦੇ ਹਨ। ਮੈਂਨੂੰ ਭਿੰਡ ਜਾਣਾ ਨਹੀਂ ਪਸੰਦ ਹੈ ਕਿਓਂਕਿ ਉਥੇ ਬਿਜਲੀ ਬਹੁਤ ਅਕਸਰ ਜਾਂਦੀ ਹੈ ਤੇ ਕੋਈ ਟੀਵੀ ਵੀ ਨਹੀਂ ਹੁੰਦਾ ਹੈ। ਪਰ ਮੱਕੀ ਰੋਟੀ ਤੇ ਸਾਗ ਭਿੰਡ ਵਿੱਚ ਹੀ ਸਵਾਦ ਲਗਦਾ ਹੈ। ਜੇ ਮੈਂ ਭਿੰਡ ਜਾਵਾਂ ਫਿਰ ਮੈਂ ਆਪਣੇ ਦਾਦਾ- ਜੀ ਦੇ ਦੂਸਰੇ ਭੈਣ ਭਰਾਵਾਂ ਨੂੰ ਵੀ ਮਿਲਕੇ ਹੀ ਵਾਪਸ ਜਾਵਾਂ ਗਾ। ਉਹ ਦੂਸਰੇ ਲਾਗਲੇ ਭਿੰਡਾਂ ਜਾ ਸ਼ਹਿਰਾਂ ਵਿੱਚ ਰਹਿਦੇ ਹਨ। ਦੋ ਭੈਣਾਂ ਅੰਮ੍ਰਿਤਸਰ ਵਿੱਚ ਰਹਿਦੇ ਹਨ। ਜੇ ਮੈਂ ਅੰਮ੍ਰਿਤਸਰ ਜਾਵਾਂ ਫਿਰ ਮੈਂ ਜਰੂਰ ਹਰਿਮੰਦਰ ਸਾਹਿਬ ਜਾਵਾਂਗਾ। ਮੈਂ ਉਥੇ ਆਪਣੇ ਦਾਦੀ-ਜੀ ਨਾਲ ਮਥਾ ਟੈਕਾਂ ਗਾ ਤੇ ਲੰਗਰ ਖਾਵਾਂਗਾ। ਮੈਂ ਅੰਮ੍ਰਿਤਸਰ ਵਿੱਚ ਗੋਲ ਗਪੇ ਵੀ ਖਾਵਾਂਗਾ ਕਿਓਂਕੀ ਗੋਲ ਗਪੇ ਉਥੇ ਬਹੁਤ ਮਸ਼ਹੂਰ ਹਨ। ਮੈਂ ਪੰਜਾਬ ਵਿੱਚ ਬਜ਼ਾਰਾਂ ਤੋਂ ਸਸਤੀਆਂ ਚੀਜ਼ਾਂ ਵੀ ਖਰੀਦਾਂਗਾ। ਉਥੇ ਬਹੁਤ ਨਕਲੀਆਂ ਚੀਜ਼ਾਂ ਮਿਲਦੀਆਂ ਹਨ ਪਰ ਸੌਦਾ ਕਰਕੇ ਬਹੁਤ ਸਸਤੀਆਂ ਵੀ ਹੁੰਦੀਆਂ ਹਨ। ਜੇ ਮੈਂ ਪੰਜਾਬ ਜਾਵਾਂ ਤਾਂ ਮੈਂ ਕੋਸ਼ਸ਼ ਕਰਾਂਗਾ ਕਿ ਮੈਂ ਪੰਜਾਬ ਦਾ ਪਾਣੀ ਨਾ ਪੀਵਾਂ। ਮੈਂ ਸਰਦੀਆਂ ਵਿੱਚ ਜਾਣ ਦੀ ਕੋਸ਼ਸ਼ ਕਰਾਂਗਾ ਕਿਓਂਕਿ ਗਰਮੀਆਂ ਵਿੱਚ ਮੈਂਨੂੰ ਬਹੁਤ ਹੀ ਜਿਆਦੀ ਗਰਮੀ ਲਗੇ ਗੀ।
No comments:
Post a Comment