ਮੈਂਨੂੰ ਆਪਣੇ ਬਚਪਣ ਦੀਆਂ ਯਾਦਾਂ ਬਹੁਤ ਆਉਂਦੀਆਂ ਹਨ। ਮੈਂ ਅਮਰੀਕਾ ਵਿੱਚ ਪੈਦਾ ਹੋਇਆ ਸੀ, ਲੇਕਿਨ ਮੇਰੇ ਜੀਵਨ ਦੇ ਪਹਿਲੇ ਪੰਜ ਸਾਲ ਲਈ ਮੈਂ ਭਾਰਤ ਵਿੱਚ ਰਹਿੰਦਾ ਸੀ। ਇੰਡਿਆ ਵਿੱਚ ਮੈਂ ਆਪਣੀ ਵੱਡੀ ਭੈਣ ਅਤੇ ਮੇਰੇ ਦਾਦਾ ਦਾਦੀ ਜੀ ਦੇ ਨਾਲ ਰਹਿੰਦੇ ਸੀ। ਅੱਜ, ਮੈਂ ਆਪਣੇ ਮਾਂ ਨਾਲੋਂ ਜਾਦਾ ਮੈਂ ਆਪਣੇ ਦਾਦੀ ਜੀ ਦੇ ਕਰੀਬ ਹਾਂ। ਮੇਰੇ ਦਾਦੀ ਜੀ ਮੈਂਨੂੰ ਦਸਦੇ ਹਨ ਕਿ ਜਦੋਂ ਮੈਂ ਛੋਟਾ ਸੀ ਮੈਂ ਬਹੁਤ ਚਲਾਕ ਸੀ। ਮੈਂ ਬਹੁਤ ਸ਼ਾਂਤ ਸੀ ਲੇਕਿਨ ਹਮੇਸ਼ਾ ਸੋਚਦਾ ਰਹਿੰਦਾ ਸੀ। ਮੈਂ ਆਪਣੇ ਭੈਣ ਨਾਲ ਵੀ ਬਹੁਤ ਕਰੀਬ ਸੀ। ਉਹ ਜਦੋਂ ਪਹਿਲੀ ਵਾਰ ਸਕੂਲ ਜਾ ਰਹੀ ਸੀ, ਮੈਂ ਇੱਕ ਕੋਨੇ ਵਿੱਚ ਬੈਠ ਗਿਆ ਅਤੇ ਰੋਰਿਆ ਸੀ। ਮੈਂਨੂੰ ਇੰਡਿਆ ਦੇ ਬਾਰੇ ਬਹੁਤ ਕੁੱਝ ਯਾਦ ਨਹੀਂ ਹੈ, ਲੇਕਿਨ ਮੈਨੂੰ ਪਤਾ ਹੈ ਕਿ ਉਥੇ ਰਹਿਣਾ ਮੈਨੂੰ ਬਹੁਤ ਪਸੰਦ ਸੀ। ਮੈਂ ਜਦੋਂ ਪੰਜ ਸਾਲ ਦਾ ਸੀ, ਮੈਂ, ਮੇਰੇ ਦਾਦਾ-ਦਾਦੀ ਜੀ, ਅਤੇ ਮੇਰੀ ਭੈਣ ਵਾਪਸ ਅਮਰੀਕਾ ਚਲੇ ਗਏ। ਜਦੋਂ ਮੈਂ ਅਮਰੀਕਾ ਵਿੱਚ ਸਕੂਲ ਸ਼ੁਰੂ ਕੀਤਾ ਸੀ ਮੈਂ ਬਹੁਤ ਸ਼ਰਮੀਲੀ ਸੀ ਅਤੇ ਮੈਂਨੂੰ ਅੰਗਰੇਜ਼ੀ ਨਹੀਂ ਬੋਲਨੀ ਆਉਂਦੀ ਸੀ। ਸਕੂਲ ਵਿੱਚ ਨਵੇਂ ਦੋਸਤ ਬਣਾਉਣਾ ਮੁਸ਼ਕਲ ਸੀ। ਮੈਂ ਕਿਤਾਬਾਂ ਬਹੁਤ ਪੜ੍ਹਦਾ ਸੀ। ਜਦੋਂ ਮੇਰਾ ਦੋਸਤ ਉਮਰ ਮੇਰਾ ਗੁਆਂਢੀ ਬੰਨ ਗਿਆ, ਮੈਂ ਬਦਲ ਗਿਆ। ਮੈਂ ਸਕੂਲ ਵਿੱਚ ਬਹੁਤ ਗੱਲ ਕਰਣ ਲਾਗ ਗਿਆ।ਮੈਂਨੂੰ ਹੋਰ ਵੀ ਨਵੇਂ ਦੋਸਤ ਮਿਲਗੇ। ਮੈਂ ਅਤੇ ਮੇਰੇ ਦੋਸਤ ਬਾਹਰ ਬਾਸਕੇਟਬਾਲ ਅਤੇ ਫੁਟਬਾਲ ਖੇਡਦੇ ਸੀ। ਅਸੀਂ ਇਕੱਠੇ ਨਵੀਆਂ ਫਿਲਮਾਂ ਨੂੰ ਦੇਖਦੇ ਸੀ। ਮੈਨੂੰ ਆਪਣਾ ਬਚਪਨ ਬਹੁਤ ਪਸੰਦ ਸੀ।
No comments:
Post a Comment