Friday, November 29, 2013

Vikram Saraan- My Friend HW #20

ਮੇਰੇ ਸਭਤੋਂ ਚੰਗੇ ਦੋਸਤ ਦਾ ਨਾਮ ਓਮਾਰ ਹੈ। ਓਮਾਰ ਦੀ ਉਮਾਰ ਅਠਾਰਾਂ ਸਾਲ ਹੈ। ਦੱਸ ਸਾਲ ਪਹਿਲੋਂ ਉਹ ਲਿਵੋਨਿਆ ਤੋਂ ਨੋਵੀ ਆਗਿਆ ਅਤੇ ਮੇਰਾ ਗੁਆਂਢੀ ਬਣ ਗਿਆ। ਜਦੋਂ ਪਹਿਲੋਂ -ਪਹਿਲੋਂ ਆਇਆ ਸੀ, ਮੈਨੂੰ ਉਹ  ਬਹੁਤ ਅਜੀਬ ਲਗਦਾ ਸੀ। ਫਿਰ, ਜਲਦੀ ਹੀ, ਅਸੀਂ ਚੰਗੇ ਦੋਸਤ ਬਣ ਗਏ। ਅਸੀਂ ਬਾਹਰ ਖੇਡਦੇ ਹੁੰਦੇ ਸੀ, ਜਦੋਂ ਅਸੀਂ ਛੋਟੇ ਸੀ। ਅਸੀਂ ਸਾਈਕਲ ਚਲਾ ਕੇ ਸਕੂਲ ਜਾਂਦੇ ਸੀ ਤੇ ਟੈਨਿਸ ਖੇਡਦੇ ਸੀ।  ਮੇਰੇ ਘਰ ਦੇ ਅੱਗੇ ਅਸੀਂ ਬਾਸ੍ਕਿਟ੍ਬਾਲ ਖੇਡਦੇ ਸੀ। ਜਦੋਂ ਅਸੀਂ ਛੋਟੇ ਸੀ ਅਸੀਂ ਇੱਕ ਹੀ ਸਕੂਲ ਜਾਂਦੇ ਸੀ ਤੇ ਕਦੀ-ਕਦੀ  ਇੱਕ ਹੀ ਕਲਾਸ ਵਿੱਚ ਪੜਦੇ ਸੀ। ਅਸੀਂ ਇਕੱਠੇ ਹੋਮਵਰਕ ਕਰਦੇ ਸੀ ਅਤੇ ਇਕੱਠੇ ਪੜਦੇ ਸੀ। ਓਮਾਰ ਹਮੇਸ਼ਾ ਮੇਰੇ ਘਰ ਹੁੰਦਾ ਸੀ ਜਾਂ ਮੈਂ ਓਦੇ ਘਰ ਹੁੰਦਾ ਸੀ। ਓਮਾਰ ਦਾ ਭਰਾ ਵੀ ਮੇਰਾ ਚੰਗਾ ਦੋਸਤ ਸੀ। ਉਸਦਾ ਨਾਂ ਲੈਥ ਹੈ। ਓਮਾਰ ਬਹੁਤਹਸਾਉਣੇ ਤੇ ਰੋਚਕ ਸਭਾ ਦਾ ਮੁੰਡਾ ਹੈ। ਪੜ੍ਹਨ ਵਿੱਚ ਹੁਸ਼ਿਆਰ ਹੈ। ਓਮਾਰ ਬਹੁਤ ਪਤਲਾ ਅਤੇ ਲੰਮਾ ਹੈ। ਉਸਦੇ ਵਾਲ ਕਾਲੇ ਹਨ। ਉਹ ਵਿਦੇਸੀ ਹੈ ਤੇ ਪਾਲੇਸ੍ਤਿਨ ਤੋਂ ਹੈ। ਉਹ ਫੁਰਤੀਲਾ ਹੈ ਤੇ ਸਕੂਲ ਵਿੱਚ ਟੇੰਨਿਸ ਤੇ ਸਾਕਰ ਖੇਡਦਾ ਸੀ। ਉਹ ਮਿਸ਼ੀਗਨ  ਸਟੈਟ ਯੂਨਿਵਰਸਿਟੀ ਵਿੱਚ ਵਿਧਿਆਰਥੀ ਹੈ। ਉਹ  ਡਾਕਟਰ ਬਨਣਾ ਚਾਹੁੰਦਾ ਹੈ। ਓਮਾਰ ਨੂੰ ਪੰਜਾਬੀ  ਖਾਣਾ ਬਹੁਤ ਪਸੰਦ ਹੈ। ਓਮਾਰ ਵੇਹਲੇ ਸਮੇ ਵਿੱਚ ਤਾਸ਼ ਖੇਡਦਾ ਹੈ ਤੇ ਟੀ ਵੀ ਦੇਖਦਾ ਹੈ। ਸਭ ਓਮਾਰ ਨੂੰ ਪਸੰਦ ਕਰਦੇ ਹਨ ਕਿਉਂਕਿ ਉਹ ਹਮੇਸ਼ਾ ਖੁਸ਼ ਰਹਿੰਦਾ ਹੈ। 

No comments:

Post a Comment