Sunday, November 3, 2013

Gulshan's House and Neighborhood

ਮੇਰਾ ਘਰ ਰਾਚਸਟਰ ਮਿਸ਼ਿਗਨ ਵਿੱਚ ਹੈ। ਮੇਰਾ ਪਤਾ 3445 ਨੋਰਥ ਸੈਨਚੂਰੀ ਓਕ ਸਰਕਲ ਹੈ। ਮੇਰਾ ਘਰ ਲਾਲ ਰੰਗ ਦਾ ਹੈ ਤੇ ਵੱਡਾ ਵੀ ਹੈ। ਘਰ ਦੇ ਅੱਗੇ ਬਗੀਚਾ ਹੈ। ਬਗੀਚੇ ਵਿੱਚ ਤਿੰਨ ਦਰਖਤ ਹਨ ਅਤੇ ਬਹੁਤ ਸਾਰੇ ਫੁੱਲ ਹਨ। ਘਰ ਵਿੱਚ ਦੋ ਮੰਜਲਾਂ ਹਨ ਤੇ ਇੱਕ ਬੇਸਮੈਂਟ ਹੈ। ਪਹਿਲੀ ਮੰਜਲ ਤੇ ਇੱਕ ਰਸੋਈ ਹੈ, ਇੱਕ ਮਹਿਮਾਨਾਂ ਦਾ ਕਮਰਾ, ਖਾਣ ਵਾਲਾ ਕਮਰਾ, ਇੱਕ ਪੜ੍ਹਾਈ ਦਾ ਕਮਰਾ, ਅਤੇ ਇੱਕ ਬੈਠਕ ਹੈ। ਦੂਸਰੀ ਮੰਜਲ ਤੇ ਮੇਰਾ ਸੌਣ ਵਾਲਾ ਕਮਰਾ, ਮੇਰੀ ਭੈਣ ਦਾ ਸੌਣ ਵਾਲਾ ਕਮਰਾ, ਮਰੇ ਮਾਪੇ ਦਾ ਕਮਰਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਹੈ। ਹਰ ਇੱਕ ਕਮਰੇ ਵਿੱਚ ਇਕ ਪਖਾ ਹੈ ਤੇ ਘਟੋ-ਘਟ ਇਕ ਬਾਰੀ ਹੈ। ਮੇਰੇ ਘਰ ਵਿੱਚ ਬਹੁਤ ਸਾਰੀਆਂ ਤਸਵੀਰਾਂ ਹਨ। ਮੇਰਾ ਘਰ ਦਾ ਗਰਾਜ ਵਿੱਚ ਤਿੰਨ ਗੱਡੀਆਂ ਦੀ ਜਗ੍ਹਾ ਹੈ। ਮੇਰੇ ਘਰ ਦੇ ਪਿੱਛੇ ਇੱਕ ਡੈਕ ਹੈ ਤੇ ਬਹੁਤ ਵੱਡਾ ਲਾਨ ਹੈ।

ਮੇਰਾ ਗੁਆਂਢ ਬਹੁਤ ਅੱਛਾ ਹੈ। ਇਹ ਗੁਆਂਢ ਹਾਲੀ ਨਵਾ ਹੈ, ਇਸ ਕਰਕੇ ਘਰ ਹਾਲੀ ਬਣ ਰਹੇ ਹਨ। ਮਾਰੇ ਗੁਆਂਢੀ ਸਾਰੇ ਚੰਗੇ ਲੋਕੀ ਹਨ। ਮੇਰੇ ਗੁਆਂਢੀ ਦਾ ਘਰ ਦੇ ਪਿੱਛੇ ਸਵਿਮਿੰਗ ਪੂਲ ਹੈ। ਮੇਰੇ ਸਬਡਿਵਿਜ਼ਨ ਦੇ ਨਾਲ ਇੱਕ ਐਲੀਮੈਂਟਰੀ ਸਕੂਲ ਹੈ। ਮੇਰੇ ਸਬਡਿਵਿਜ਼ਨ ਬਹੁਤ ਸ਼ਾਂਤੀ ਹੈ। ਸਾਡੇ ਸਬਡਿਵਿਜ਼ਨ ਤੋ ਇੱਕ ਮੀਲ ਦੂਰ ਇੱਕ ਛੋਟਾ ਸ਼ਾਪਿੰਗ ਸੈਂਟਰ ਹੈ। ਇਹ ਸ਼ੌਪਿੰਗ ਸੈਂਟਰ ਕ੍ਰੋਗਰ, ਦੁਵਾਈ ਦੀ ਦੁਖਾਨ, ਅਤੇ ਰੈਸਟੁਰਾਂਟ ਹਨ।

No comments:

Post a Comment