Monday, November 25, 2013

ਜੈਸਮਿਨ ਦਾ ਦਿਨ



ਮੇਰੇ ਦਿਨ ਦੋ ਤਰ੍ਹਾਂ ਦੇ ਹਨ| ਇਕ ਹੈ ਜੋ ਦਿਨ ਹਫਤੇ ਦੌਰਾਨ ਆਉਂਦਾ ਹੈ ਅਤੇ ਇਕ ਹੈ ਜੋ ਵੀਕੇੰਡ ਨੂ ਆਉਂਦਾ ਹੈ| ਪਹਿਲਾਂ ਮੈਂ ਸੋਮਵਾਰ ਤੋਂ ਸ਼ੁਕਰਵਾਰ ਤੱਕ ਦੇ ਬਾਰੇ ਦੱਸਾਂਗੀ| ਇਸ ਦਿਨਾਂ ਨੂੰ ਮੈਂ ਅੱਠ ਜਾ ਨੌ ਵਜੇ ਉਠਦੀ ਹਾਂ| ਜਦੋਂ ਮੇਰਾ ਅਲਾਰਮ ਖਤਮ ਹੋ ਜਾਂਦਾ ਤਾਂ ਮੈਂ ਆਪਣੇ ਚੱਪਲ ਪਾਉਂਦੀ ਹਾਂ ਤੇ ਆਪਣਾ ਕਾਫੀ ਪਾਟ ਸ਼ੁਰੂ ਕਰ ਦਿੰਦੀ ਹਾਂ| ਜਦੋਂ ਮੈਂ ਕਾਫੀ ਦਾ ਇੰਤੇਜ਼ਾਰ ਕਰ ਰਹੀ ਹਾਂ ਤਾਂ ਮੈਂ ਤਿਆਰੀਆਂ ਕਰਦੀ ਹਾਂ| ਪਹਿਲਾਂ ਮੈਂ ਆਪਣੇ ਦੰਦਾਂ ਬਰਸ਼ ਕਰਦੀ ਹਾਂ ਫਿਰ ਆਪਣੇ ਬਾਲਾਂ ਨੂ ਬਰਸ਼ ਕਰਦੀ ਹਾਂ| ਉਸ ਦੇ ਬਾਅਦ ਮੈਂ ਦਿਨ ਦੇ ਕਪੜੇ  ਚੁਣਕਰ ਪਾਉਂਦੀ ਹਾਂ ਅਤੇ ਮੇਰਾ ਕਾਫੀ ਪੀਂਦੀ ਹਾਂ| ਜਦੋਂ ਮੈਂ ਤਿਆਰ ਹਾਂ ਤਾਂ ਮੈਂ ਕਲਾਸ ਜਾਂਦੀ ਹਾਂ| ਦਿਨਾਂ ਦੌਰਾਨ ਮੈਂ ਕਲਾਸ ਵਿੱਚ ਰਹਿੰਦੀ ਹਾਂ ਅਤੇ ਮੈਂ ਕਦੇ ਕਦੇ ਖਾਣੇ ਖਾਨ ਆਪਣੇ ਘਰ ਪਰਤਦੀ ਹਾਂ| ਸ਼ਾਮ ਨੂੰ ਮੈਂ ਸਿਰਫ ਖਾਣਾ ਬਣਾਉਂਦੀ ਤੇ ਹੋਮਵਰਕ ਕਰਦੀ ਹਾਂ|

ਵੀਕੇੰਡ ਨੂੰ ਮੇਰੇ ਦਿਨ ਬਹੁਤ ਨਿਆਰੇ ਨਹੀਂ ਹਨ| ਫ਼ਰਕ ਇਹ ਹੈ ਕਿ ਮੈਂ ਕੁਝ ਬਰੁੰਚ ਵੰਚ ਬਣਾਉ ਸਕਦੀ ਹਾਂ ਅਤੇ ਬਹੁਤ ਚੰਗਾ ਹੈ ਕਿਓਂਕਿ ਇਹ ਮੇਰਾ ਮਨਪਸੰਦ ਭੋਜਨ ਹੈ| ਦੂਸਰਾ ਫ਼ਰਕ ਹੈ ਕਿ ਮੈਂਨੂੰ ਕਲਾਸ ਨਹੀਂ ਜਾਣਾ ਹੈ ਪਰ ਫਿਰ ਵੀ ਮੈਂ ਬਹੁਤ ਕੰਮ ਕਰਦੀ ਹਾਂ| ਕਦੇ ਕਦੇ ਮੈਂ ਵੀਕੇੰਡ ਨੂੰ ਖਾਨੇ ਖਾਨ ਜਾਂ ਦੋਸਤਾਂ ਨੂੰ ਮਿਲਣ ਬਾਹਰ ਨਿਕਲ ਸਕਦੀ ਹਾਂ| ਉਮੀਦ ਹੈ ਕਿ ਅਗਲੇ ਸੇਮੇਸਟਰ ਇੰਨਾ ਰੁਝੇ ਨਹੀਂ ਹੋਵੇ ਅਤੇ ਮੇਰੇ ਕੋਲ ਕੁਝ ਹੋਰ ਫੁਰਸਤ ਹੋਵੇ ਕਿਓਨੀ ਮੈਂ ਬਹੁਤ ਥਕ ਗਈ ਹਾਂ!

No comments:

Post a Comment