ਮੈਂ ਰੋਜ ਸਵੇਰੇ ਸਾਡੇ ਨੌਂ ਵਜੇ ਉਠਦਾ ਹਾਂ। ਉਠਣ ਤੋਂ ਬਾਅਦ, ਮੈਂ ਨਹਾ ਕੇ ਜਮਾਤ ਵਾਸਤੇ ਤਿਆਰ ਹੁੰਦਾ ਹਾਂ। ਫਿਰ ਮੈਂ ਨਾਸ਼ਤਾ ਖਾ ਕੇ ਜਮਾਤ ਜਾਂਦਾ ਹਾਂ। ਨਾਸ਼ਤੇ ਵਾਸਤੇ ਮੈਂ ਅਕਸਰ ਸਿਰੀਅਲ ਖਾਂਦਾ ਹਾਂ। ਸੋਮਵਾਰ, ਬੁਧਵਾਰ, ਅਤੇ ਸ਼ੁਕਰਵਾਰ ਮੇਰੀਆਂ ਜਮਾਤਾਂ ਗਿਆਰਾਂ ਵਜੇ ਤੋਂ ਲੈ ਕੇ ਇੱਕ ਵਜੇ ਤਕ ਹੁੰਦੀਆ ਹਨ। ਮੰਗਲਵਾਰ ਅਤੇ ਵੀਰਵਾਰ ਮੇਰੀਆਂ ਜਮਾਤਾਂ ਗਿਆਰਾਂ ਵਜੇ ਤੋਂ ਲੈ ਕੇ ਸਾਡੇ ਚਾਰ ਵਜੇ ਤਕ ਹੁੰਦੀਆਂ ਹਨ। ਜਮਾਤਾਂ ਖਤਮ ਹੋਣ ਤੋਂ ਬਾਅਦ ਮੈਂ ਹੋਮਵਰਕ ਅਤੇ ਪੜ੍ਹਾਈ ਕਰਦਾ ਹਾਂ। ਮੈਂ ਕਮਪਿਊਟਰ ਸਾਇੰਸ ਪੜ੍ਹਦਾ ਹਾਂ, ਤੇ ਇਹ ਬਹੁਤ ਔਕਾ ਮੇਜਰ ਹੈ। ਮੈਂ ਸ਼ਨੀਵਾਰ ਅਤੇ ਐਤਵਾਰ ਵੀ ਹੋਮਵਰਕ ਕਰਦਾ ਹਾਂ, ਪਰ ਮੈਨੂੰ ਕਦੀ-ਕਦੀ ਦੋਸਤਾਂ ਨੂੰ ਮਿਲਣ ਦਾ ਵਕਤ ਮਿਲਦਾ ਹੈ। ਅਸੀਂ ਫਿਲਮਾਂ ਦੇਖਦੇ ਹਾਂ ਅਤੇ ਖੇਡਾਂ ਖੇਡਦੇ ਹਾਂ। ਜਦੋਂ ਮੈਨੂੰ ਅਰਾਮ ਕਰਨ ਦਾ ਵਕਤ ਮਿਲਦਾ ਹੈਂ, ਮੈਂ ਟੀਵੀ ਦੇਖਦਾ ਹਾਂ ਜਾ ਮੈਂ ਕਮਪਿਊਟਰ ਪ੍ਰੋਗ੍ਰੈਮ ਲਿਖਦਾ ਹਾਂ। ਮੈਂ ਫੋਨ ਵਾਸਤੇ ਪ੍ਰੋਗ੍ਰੈਮ ਲਿਖਦਾ ਹਾਂ ਅਤੇ ਇੰਟਰਨੈਟ ਵਾਸਤੇ ਵੈਬਸਾਇਟ ਬਣਾਉਂਦਾ ਹਾਂ। ਗਰਮੀਆਂ ਵਿੱਚ ਮੇਰੇ ਕੋਲ ਜਿਆਦਾ ਵਕਤ ਹੁੰਦਾ ਹੈ ਜਿਸ ਕਰ ਕੇ ਮੈਂ ਹੋਰ ਚੀਜਾ ਕਰਦਾ ਹਾਂ। ਜਿਵੇਂ ਕਿ, ਮੈਂ ਫੁਟਬਾਲ ਖੇਡਦਾ ਹਾਂ। ਫੁਟਬਾਲ ਮੇਰੀ ਮਨ ਪਸੰਦ ਖੇਡ ਹੈ। ਮੈਨੂੰ ਫ੍ਰਿਸਬੀ ਵੀ ਬਹੁਤ ਚੰਗੀ ਲਗਦੀ ਹੈ। ਹਰ ਦੂਜੇ ਦਿਨ, ਮੈਂ ਬਾਹਰ ਜਾ ਕੇ ਚਾਰ ਮੀਲ ਦੌਰਦਾ ਹਾਂ। ਮੈਂ ਇਹ ਆਪਣੀ ਸਿਹਤ ਚੰਗੀ ਰੱਖਨ ਵਾਸਤੇ ਕਰਦਾ ਹਾਂ।
No comments:
Post a Comment