Sunday, November 10, 2013

Favorite City-Bhavneet Singh

      ਮੇਰਾ ਮਨਪਸੰਦ ਸ਼ਹਿਰ ਕੈਂਟਨ ਹੈ। ਕੈਂਟਨ ਮਿਛੀਗਨ ਵਿੱਚ ਹੈ ਅਤੇ ਛੋਟਾ ਸ਼ਹਿਰ ਹੈ। ਮੇਰਾ ਘਰ ਅਤੇ "high school" ਕੈਂਟਨ ਵਿਚ ਹੈ। ਕੈਂਟਨ ਵਧੀਆ ਸ਼ਹਿਰ ਹੈ , ਪਰ ਮੌਸਮ ਖਰਾਬ ਹੈ ਕਿਉਂਕਿ "summer" ਵਿੱਚ ਬਹੁਤ ਧੁੱਪ ਹੈ ਅਤੇ "winter" ਵਿੱਚ ਬਹੁਤ ਠੰਢ ਹੈ। ਕੈਂਟਨ ਦੇ ਪੂਰਬ ਪਾਸੇ ਦੋ  ਗੁਰਦਵਾਰ ਹਨ. ਹਰ ਐਤਵਾਰ, ਮੇਰਾ ਪਰਿਵਾਰ ਗੁਰਦਵਾਰੇ ਜਾਂਦਾ ਹੈ . ਲੋਕ ਇਥੇ ਅੰਗਰੇਜ਼ੀ ਬੋਲਦੇ ਹਨ, ਪਰ ਬਹੁਤ ਵਿਦਿਆਰਥੀਆਂ ਦੂਜੀਆਂ ਭਾਸ਼ਾਵਾਂ ਸਿਖਦੇ ਹਨ ਕਿਉਂਕਿ ਯੂਨੀਵਰਸਿਟੀਆਂ ਵਿੱਚ ਭਾਸ਼ਾਵਾਂ ਪਸੰਦ ਕੀਤੀਆਂ ਜਾਂਦੀਆਂ ਹਨ।  
      ਫੋਰਡ ਸੜਕ, ਕੈਂਟਨ ਵਿਚ "popular" ਹੈ ਕਿਉਂਕਿ ਸਾਰੀਆਂ ਖਾਣੇ ਦੀਆਂ ਦੁਕਾਨਾਂਇਥੇ ਹਨ। ਇਥੇ "Mexican Fiesta, Chili's, Applebee's, Buffalo Wild Wings,  and T.G.I. Friday's" ਮਿਲਦੇ ਹਨ ਅਤੇ ਇਹ ਖਾਣੇ ਦੀਆਂ ਦੁਕਾਨਾਂ ਬਹੁਤ ਵਧੀਆ ਹਨ. ਸਾਰੀਆਂ ਖਾਣੇ ਦੀਆਂ ਦੁਕਾਨਾਂ ਕੋਲ-ਕੋਲ ਹਨ।  
      ਮੇਰਾ ਮਨਪਸੰਦ ਭੰਗੜਾ ਹੈ ਅਤੇ ਕੈਂਟਨ ਵਿੱਚ ਨਚਣ ਦੀਆਂ ਇਮਾਰਤਾਂ ਹਨ। ਇਕ ਇਮਾਰਤ ਫੋਰਡ ਸੜਕ ਦੇ ਨਾਲ ਹੈ ਅਤੇ ਮੈਂ ਓਥੇ ਪ੍ਰੈਕਟਿਸ ਕਰਦਾ ਹਾਂ। ਪ੍ਰੈਕਟਿਸ ਤੋਂ ਬਾਅਦ, ਅਸੀਂ ਫੋਰਡ ਸੜਕ ਤੇ "Buffalo Wild Wings" ਖਾਣਾ ਖਾਣ ਜਾਂਦੇ ਹਾਂ । 
      ਕੈਂਟਨ ਵਿੱਚ ਬਹੁਤ ਪਾਰਕ ਹਨ , ਪਰ ਮੇਰਾ ਮਨਪਸੰਦ ਪਾਰਕ ਘਰ ਦੇ ਕੋਲ ਹੈ। ਪਾਰਕ ਦਾ ਨਾਂ ਹੇਰਿਤਾਜ ਪਾਰਕ ਹੈ।  ਇਹ ਵਡਾ ਪਾਰਕ ਹੈ ਅਤੇ ਪਾਰਕ ਦੇ ਵਿਚਕਾਰ ਝੀਲ ਹੈ।  ਸਾਰੇ ਲੋਕ ਇਥੇ ਸੈਰ ਕਰਦੇ ਹਨ ਕਿਉਂਕਿ ਇਥੇ ਵਧੀਆ "scenery" ਹੈ ।  ਪਾਰਕ ਦੇ ਅਗੇ ਇਕ ਪੁਸਤਕਾਲਾ ਹੈ ਅਤੇ ਬਹੁਤ  ਵਿਦਿਆਰਥੀਆਂ ਇਥੇ ਪੜ੍ਹਦੇ ਹਨ।
       ਕੈਂਟਨ, ਮਿਛੀਗਨ ਦਾ ਬਹੁਤ ਵਧੀਆ ਸ਼ਹਿਰ ਹੈ।

No comments:

Post a Comment