ਮੇਰਾ ਮਨਪਸੰਦ ਪੰਜਾਬੀ ਤਿਉਹਾਰ ਦੀਵਾਲੀ ਹੈ। ਇਹ ਤਿਉਹਾਰ ਹਿੰਦੂ ਤੇ ਸਿਖ ਦੋਨੋਂ ਮਨਾਉਂਦੇ ਹਨ। ਸਿਖਾਂ ਲਈ ਇਹ ਦਿੰਨ ਖਾਸ ਹੈ ਕਿਉਂਕਿ ਇਸੇ ਹੀ ਦਿਨ ਛੇਵੇਂ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੀ ਜੇਲ੍ਹ ਤੋਂ ਛੁਟ ਕੇ ਅਮ੍ਰਿਤਸਰ ਆਏ ਸਨ। ਮੇਰੇ ਲਈ ਦੀਵਾਲੀ ਖਾਸ ਤਿਉਹਾਰ ਹੈ ਕਿਉਂਕਿ ਮੈਂ ਆਪਣੇ ਪਰਿਵਾਰ ਨਾਲ ਪੂਰੇ ਮਜ਼ੇ ਨਾਲ ਮਨਾਉਂਦਾ ਹਾਂ। ਦੀਵਾਲੀ ਤੇ ਮੇਰੇ ਤਾਇਆ ਜੀ ਤੇ ਉਹਨਾਂ ਦੇ ਪਰਿਵਾਰ ਵੀ ਸਾਡੇ ਘਰ ਆਉਂਦੇ ਹਨ। ਮੇਰੇ ਦਾਦੀ ਜੀ ਦੀਵਾਲੀ ਤੇ ਸਮੋਸੇ ਜਾਂ ਪਕੋੜੇ ਜ਼ਰੂਰ ਬਣਾਉਂਦੇ ਹਨ। ਫੇਰ ਰਾਤ ਨੂੰ ਅਸੀਂ ਬਾਹਰ ਜਾ ਕੇ ਰੈਸਟੋਰੈਂਟ ਵਿੱਚ ਭਾਰਤੀ ਖਾਣਾ ਖਾਂਦੇ ਹਾਂ ਜਾਂ ਮੇਰੇ ਦਾਦੀ ਜੀ ਘਰੇ ਹੀ ਕੁਸ਼ ਖ਼ਾਸ ਬਣਾਉਂਦੇ ਹਨ। ਜਦੋਂ ਬਾਹਰ ਰਾਤ ਹੋ ਜਾਂਦੀ ਹੈ ਅਸੀਂ ਸਾਰੇ ਬਾਹਰ ਜਾ ਕੇ ਫਾਯਰਵਰਕ ਚਲਾਉਂਦੇ ਹਾਂ। ਠਾਅ ਠਾਅ ਦੀ ਆਵਾਜ਼ ਆਉਂਦੀ ਹੈ ਤੇ ਬਹੁਤ ਮਜ਼ਾ ਆਉਂਦਾ ਹੈ। ਜਦੋਂ ਮੈਂ ਬਹੁਤ ਛੋਟੇ ਉਮਰ ਦਾ ਸੀਂ ਮੈਂ ਪੰਜਾਬ ਵਿੱਚ ਹੀ ਰਹਿੰਦਾਂ ਸੀ ਤੇ ਮੈਂਨੂੰ ਅਜੇ ਵੀ ਯਾਦ ਆਉਂਦੀ ਹੈ ਕਿ ਦੀਵਾਲੀ ਤੇ ਕਿਨਾ ਸ਼ੋਰ ਹੁੰਦਾ ਸੀ। ਦੀਵਾਲੀ ਕ੍ਰਿਸਮਸ ਤੇ ਜੁਲਾਈ ਫੋਰਥ ਵਰਗਾ ਹੈ ਕਿਉਂਕਿ ਲੋਕ ਘਰ ਵਿੱਚ ਦੀਪਮਾਲਾ ਕਰਦੇ ਹਨ ਤੇ ਰਾਤ ਨੂੰ ਫਾਯਰਵਰਕ ਚਲਾਉਂਦੇ ਹਨ। ਪਰ ਪੰਜਾਬ ਵਿੱਚ ਦੀਵਾਲੀ ਦਿੰਨ ਦ੍ਰਿਸ਼ ਵਖਰਾ ਹੁੰਦਾ ਹੈ। ਘਰਾਂ ਵਿੱਚ ਬਣੀਆਂ ਖੁਲੀਆਂ ਮਠਿਆਈਆਂ ਖਾਧੀਆਂ ਤੇ ਖਵੀਆਂ ਜਾਂਦੀਆਂ ਹਨ ਤੇ ਅਕਸਰ ਆਂਢ-ਗੁਆਂਢ ਸਾਰੇ ਇਕਠੇ ਇਹ ਤਿਉਹਾਰ ਮਨਾਉਂਦੇ ਹਨ। ਅਮਰੀਕਾ ਵਿੱਚ ਅਕਸਰ ਸਿਰਫ ਕ੍ਰਿਸ਼ਚਨ ਲੋਕ ਹੀ ਕ੍ਰਿਸਮਸ ਮਨਾਉਂਦੇ ਹਨ ਪਰ ਭਾਰਤ ਵਿੱਚ ਹਿੰਦੂ ਤੇ ਸਿਖ ਦੋਨੋਂ ਇਸ ਤਿਉਹਾਰ ਨੂੰ ਮਨਾਉਂਦੇ ਹਨ। ਮੇਰੇ ਲਈ ਤਿਉਹਾਰਾਂ ਦਾ ਬਹੁਤ ਮਹੱਤਵ ਹੈ ਕਿਉਂਕਿ ਤਿਉਹਾਰਾਂ ਤੇ ਸਾਰਾ ਪਰਿਵਾਰ ਇੱਕਠਾ ਹੋ ਜਾਂਦਾ ਹੈ ਤੇ ਇੱਕਠੇ ਹੀ ਖੁਸ਼ੀਆਂ ਮਨਾਉਂਦੇ ਹਨ। ਅਕਸਰ ਤਿਉਹਾਰਾਂ ਦੇ ਦਿੰਨ ਸਕੂਲ ਤੋਂ ਵੀ ਸ਼ੁਟੀ ਹੁੰਦੀ ਹੈ ਤੇ ਇਹ ਵੀ ਇੱਕ ਬਹੁਤ ਵਧੀਆ ਗਲ੍ਹ ਹੈ।
No comments:
Post a Comment