Sunday, April 5, 2015

Festivals- Homework 16

ਪੰਜਾਬੀ ਵਿਰਸੇ ਵਿੱਚ ਬਹੁਤ ਵਖਰੇ ਤਰਾਂ ਦੇ ਮੇਲੇ ਹੁੰਦੇ ਹਨ।  ਕੇਈ ਮੇਲੇ ਇਤਹਾਸਕ ਹਨ ਅਤੇ ਕੇਈ ਮੇਲੇ ਸਮਾਜਕ ਹਨ। ਤੀਆਂ ਦਾ ਮੇਲਾ ਇਕ ਸਮਾਜਕ ਮੇਲਾ ਹੈ।  ਮੈਨੂੰ ਤੀਆਂ ਦਾ ਤਿਓਹਾਰ ਬਹੁਤ ਪਸੰਦ ਹੈ.ਇਹ ਮੇਲਾ ਪੰਜਾਬੀ ਮਹੀਨੇ ਸਾਵਣ ਵਿੱਚ ਹੁੰਦਾ ਹੈ।  ਤੀਆਂ ਦਾ ਤਿਓਹਾਰ ਇਕ ਵਖਰਾ ਤਿਓਹਾਰ ਹੈ ਜੋ ਕਿ  ਸਿਰਫ ਔਰਤਾਂ ਲਈ ਹੈ। ਇਸ ਤਿਓਹਾਰ ਵਿੱਚ ਔਰਤਾਂ ਆਪਣੇ ਮਾਪਿਆਂ ਦੇ ਘਰ ਵਾਪਸ ਜਾਂਦੀਆਂ ਹਨ। ਬਹੁਤੀ ਤੋਰ ਤੇ ਵਿਆਹੀਆਂ ਔਰਤਾਂ ਨੂੰ ਉਹਨਾ ਦੇ ਵੀਰ ਘਰ ਲੇਕੇ ਆਉਂਦੇ ਹਨ।  ਖਾਸ ਕਰਕੇ ਐਤਵਾਰ ਵਾਲੇ ਦਿਨ ਖੀਰਾਂ ਅਤੇ ਪੂਰੇ ਪਕਦੇ ਹਨ।  ਕੁੜੀਆਂ ਸ਼ਾਮ ਦੇ ਵੇਲੇ ਨੂੰ ਸਜ-ਧਜ ਕੇ ਪਿੰਡ ਦੇ ਬਾਹਰ ਜਾਕੇ ਗਿਧਾ ਪਾਉਂਦੀਆਂ ਨੇ। ਬੋਲੀਆਂ ਦੇ ਰਾਹੀਂ ਕੁੜੀਆਂ ਆਪਣੇ ਮਨ ਦੇ ਭਾਵ ਦਸ ਦੀਆਂ ਹਨ। ਮਹੀਨੇ ਦੇ ਅਖੀਰਲੇ ਐਤਵਾਰ ਨੂੰ ਕੁੜੀਆਂ ਆਪਣੇ ਸੁਹਰੇ ਘਰ ਜਾਨ ਤੋਂ ਪਹਿਲਾਂ ਇਹ ਬੋਲੀ ਪਾਉਂਦੀਆਂ ਨੇ
"ਪਾਵੇ ਪਾਵੇ ਪਾਵੇ, ਸਾਵਣ ਵੀਰ ਕਠੀਆਂ ਕਰੇ, ਭਾਦੋਂ ਚੰਦਰੀ ਵਿਛੋਰੇ ਪਾਵੇ"।
 ਅਮਰੀਕੀ ਤਿਉਹਾਰਾਂ ਵਿੱਚ ਕੋਈ ਤਿਉਹਾਰ ਤੀਆਂ ਵਰਗਾ ਨਹੀ ਹੈ।  ਤੀਆਂ ਦਾ ਤਿਉਹਾਰ ਪੰਜਾਬੀ ਵਿਰਸੇ ਦੇ ਨਾਲ ਜੁਰਿਆ ਹੈ ਅਤੇ ਇਸ ਲਈ ਮੈਨੂੰ ਇਹ ਤਿਉਹਾਰ ਬਹੁਤ ਪਸੰਦ ਆਉਂਦਾ ਹੈ।  ਅਮਰੀਕਾ ਵਿਚ ਇਸ ਤਰਾਂ ਦੇ ਤਿਉਹਾਰ ਬਿਲਕੁਲ ਨਹੀ ਹੁੰਦੇ ।  ਅਮਰੀਕਾਨ ਤਿਉਹਾਰਾਂ ਵਿਚ ਤੋਫਿਆਂ ਦੀ ਬਹੁਤ ਕਦਰ ਕੀਤੀ ਜਾਂਦੀ ਹੈ ਅਤੈ ਪਰਵਾਰ ਤੇ ਰਿਸ਼ਤਿਆਂ ਤੇ ਇਨੀ ਕਦਰ ਨਹੀ  ਕੀਤੀ ਜਾਂਦੀ।  ਇਸ ਤਰਾਂ ਪੰਜਾਬੀ ਅਤੇ ਅਮਰੀਕਨ ਤਿਉਹਾਰਾਂ ਵਿਚ ਫਰਕ ਹੈ ਅਤੇ ਇਸ ਕਰਕੇ ਮੈਨੂੰ ਪੰਜਾਬੀ ਤਿਉਹਾਰ ਜਿਆਦਾ ਪਸੰਦ ਹਨ।  

No comments:

Post a Comment