Monday, December 2, 2013

My Friend - Gulshan Singh

ਮੇਰੇ ਦੋਸਤ ਦਾ ਨਾਂ ਗੁਰਪ੍ਰੀਤ ਸਿੰਘ ਹੈ। ਗੁਰਪ੍ਰੀਤ ਦੀ ਉਮਰ 20 ਸਾਲ ਹੈ। ਉਸ ਦਾ ਜਨਮ ਮਈ 10, 1993 ਵਿੱਚ ਹੋਇਆ ਸੀ। ਉਹ ਸਟਰਲਿੰਗ ਹਾਈਟਸ ਮਿਸ਼ਿਗਨ ਤੇ ਰਹਿੰਦਾ ਹੈ। ਉਹ ਵੇਨ ਸਟੇਟ ਯੂਨੀਵਰਸਿਟੀ ਤੇ ਪੜ੍ਹਦਾ ਹੈ। ਇਹ ਉਸਦਾ ਪਿਹਲਾ ਸਾਲ ਹੈ ਅਤੇ ਉਹ ਇਲਕਟ੍ਰਕਲ ਇੰਜੀਨੀਰਿੰਗ ਪੜ੍ਹਦਾ ਹੈ। ਉਸਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਜੀ ਅਤੇ ਉਸਦੀ ਇੱਕ ਛੋਟੀ ਭੈਣ ਹੈ। ਮੈ ਗੁਰਪ੍ਰੀਤ ਨੂੰ ਦੱਸ ਸਾਲਾ ਤੋਂ ਜਾਣਦਾ ਹਾਂ। ਅਸੀਂ ਬਚਪਨ ਤੋਂ ਦੋਸਤ ਹਾਂ। ਅਸੀਂ ਪਹਿਲੀ ਵਾਰ ਗੁਰਦੁਆਰੇ ਤੇ ਮਿਲੇ ਸੀ। ਜਦੋਂ ਅਸੀਂ ਛੋਟੇ ਸੀ, ਅਸੀਂ ਇੱਕ ਦੂਸਰਿਆਂ ਦੇ ਘਰ ਰਾਤ ਰਿਹਣ ਵਸਤੇ ਜਾਂਦੇ ਸੀ। ਅਸੀਂ ਵੀਡੀਓ ਖੇਡਾਂ ਅਤੇ ਫੁਟਬਾਲ ਖੇਡਦੇ ਸੀ। ਅੱਜ-ਕੱਲ੍ਹ ਅਸੀਂ ਦੋਨੋ ਆਪਣੇ-ਆਪਣੇ ਕੰਮਾਂ ਵਿੱਚ ਬਹੁਤ ਰੁਝੇ ਹਾਂ, ਪਰ ਫਿਰ ਵੀ ਅਸੀਂ ਐਤਵਾਰ ਗੁਰਦੁਆਰੇ ਮਿਲਦੇ ਹਾਂ। ਗੁਰਦੁਆਰੇ ਤੇ ਅਸੀਂ ਦੋਨੋ ਕੀਰਤਨ ਸੁਣਦੇ ਹਾਂ ਅਤੇ ਕਦੀ-ਕਦੀ ਕਰਦੇ ਹਾਂ। ਗੁਰਪ੍ਰੀਤ ਬਹੁਤ ਅੱਛਾ ਤਬਲਾ ਵਜਾਉਂਦਾ ਹੈ। ਉਸਦੀ ਆਵਾਜ ਵੀ ਬਹੁਤ ਚੰਗੀ ਹੈ। ਗਰਮੀਆਂ ਵਿੱਚ ਅਸੀਂ ਇੱਕਠੇ ਹੋ ਕੇ ਫਿਲਮ ਦੇਖਦੇ ਹਾਂ ਅਤੇ ਫੁਟਬਾਲ ਵੀ ਖੇਡਦੇ ਹਾਂ। ਗੁਰਪ੍ਰੀਤ ਬਹੁਤ ਦਿਆਲੂ, ਹੁਸ਼ਿਆਰ, ਅਤੇ ਮਹਿਨਤੀ ਮੁੰਡਾ ਹੈ। ਉਹ ਚੰਗੀ ਪੜ੍ਹਾਈ ਕਰਦਾ ਹੈ ਅਤੇ ਅੱਛੇ ਗ੍ਰੇਡ ਲੈ ਕੇ ਆਉਂਦਾ ਹੈ। ਉਹ ਆਪਣੇ ਪਰਿਵਾਰ ਅਤੇ ਸਾਰੇ ਦੋਸਤਾਂ ਨੂੰ ਮਦਦ ਕਰਦਾ ਹੈ। ਇਸ ਕਰਕੇ ਗੁਰਪ੍ਰੀਤ ਮੇਰਾ ਸਬ ਤੋਂ ਅੱਛਾ ਦੋਸਤ ਹੈ। 

No comments:

Post a Comment